ਮਾਂ ਪੁੱਤ ਦੀ ਚਲਦੀ ਕਾਰ ਜਾ ਡਿੱਗੀ ਖੱਡੇ ਚ, ਪੁੱਤ ਦੀਆਂ ਅੱਖਾਂ ਸਾਹਮਣੇ ਹੋਈ ਮਾਂ ਦੀ ਮੋਤ

ਅਸੀਂ ਅਕਸਰ ਹੀ ਸੜਕਾਂ ਤੇ ਖੱਡੇ ਪੁੱਟੇ ਹੋਏ ਦੇਖਦੇ ਹਾਂ। ਕਿਤੇ ਵਾਟਰ ਸਪਲਾਈ ਦੇ ਪਾਈਪ ਪੈ ਰਹੇ ਹਨ। ਕਿਤੇ ਸੀਵਰੇਜ ਦੇ ਪਾਈਪ ਪੈ ਰਹੇ ਹਨ ਅਤੇ ਕਿਤੇ ਕੁਝ ਹੋਰ ਹੋ ਰਿਹਾ ਹੈ। ਇਹ ਟੋਏ ਹਾਦਸਿਆਂ ਨੂੰ ਬੁਲਾਵਾ ਦਿੰਦੇ ਹਨ। ਜ਼ਿਲ੍ਹਾ ਫ਼ਰੀਦਕੋਟ ਤੋਂ ਇਕ ਹਾਦਸਾ ਵਾਪਰ ਜਾਣ ਕਾਰਨ ਇਕ ਔਰਤ ਦੀ ਜਾਨ ਜਾਣ ਅਤੇ ਉਸ ਦੇ ਬੱਚੇ ਦੇ ਸੱਟ ਲੱਗਣ ਦੀ ਜਾਣਕਾਰੀ ਮਿਲੀ ਹੈ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਐਮਰਜੈਂਸੀ ਨੰਬਰ ਤੇ 7-30 ਵਜੇ ਇੱਕ ਫੋਨ ਆਇਆ ਸੀ

ਕਿ ਨਾਨਕਸਰ ਨੇੜੇ ਹਾਦਸਾ ਵਾਪਰ ਗਿਆ ਹੈ। ਜਿਸ ਕਰਕੇ ਨੌਜਵਾਨ ਤੁਰੰਤ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਨੇ ਉੱਥੇ ਪਹੁੰਚ ਕੇ ਦੇਖਿਆ ਕਿ ਗੈਸ ਪਾਈਪ ਲਾਈਨ ਪਾਈ ਜਾਣ ਕਾਰਨ ਉਥੇ ਡਿਵਾਈਡਰ ਲੱਗੇ ਹੋਏ ਸਨ। ਨੌਜਵਾਨ ਦਾ ਕਹਿਣਾ ਹੈ ਕਿ ਅੱਗੇ ਤੋਂ ਲਾਈਟ ਪੈਣ ਕਾਰਨ ਗੱਡੀ ਡਿਵਾਈਡਰ ਤੇ ਚਡ਼੍ਹ ਕੇ ਪਲਟ ਗਈ। ਸ਼ੀਸ਼ਾ ਭੰਨ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ 28 ਸਾਲਾ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ

ਅਤੇ 10 ਸਾਲਾ ਪੁੱਤਰ ਦੇ ਜ਼ਿਆਦਾ ਸੱਟ ਹੋਣ ਕਾਰਨ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਹੈ ਕਿ ਇੱਥੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਲੰਬੇ ਸਮੇਂ ਤੋਂ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਕਰਕੇ ਰਸਤਾ ਰੋੁਕਿਆ ਹੋਇਆ ਹੈ। ਇਹ ਵਿਅਕਤੀ ਅਣਗਹਿਲੀ ਵਰਤਦੇ ਹੋਏ ਸਾਮਾਨ ਇਥੇ ਹੀ ਛੱਡ ਦਿੰਦੇ ਹਨ। ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਦਾ ਸਮਾਂ ਹੋਣ ਕਾਰਨ ਗੱਡੀ ਮਿੱਟੀ ਦੀ ਢੇਰੀ ਉੱਤੇ ਚੜ੍ਹ ਗਈ।

ਗੁਜਰਾਤ ਪਾਈਪ ਲਾਈਨ ਕੰਪਨੀ ਦੁਆਰਾ ਸੜਕ ਦੇ ਨਾਲ ਨਾਲ ਪਾਈਪ ਪਾਏ ਜਾ ਰਹੇ ਹਨ। ਕੰਪਨੀ ਵਾਲੇ ਮਿੱਟੀ ਨਹੀਂ ਪੂਰਦੇ। ਨਾ ਹੀ ਕੰਪਨੀ ਵੱਲੋਂ ਕੋਈ ਬੋਰਡ ਲਗਾਇਆ ਗਿਆ ਹੈ। ਇਹ ਕੰਪਨੀ ਦੀ ਗਲਤੀ ਹੈ। ਇਸ ਲਈ ਕੰਪਨੀ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਇਕ ਹੋਰ ਨੌਜਵਾਨ ਦਾ ਕਹਿਣਾ ਹੈ ਕਿ ਔਰਤ ਦੀ ਜਾਨ ਚਲੀ ਗਈ ਹੈ ਅਤੇ ਬੱਚੇ ਦੇ ਸੱਟ ਲੱਗੀ ਹੈ। ਇਹ ਸਭ ਕੰਪਨੀ ਦੀ ਗਲਤੀ ਕਾਰਨ ਵਾਪਰਿਆ ਹੈ। ਕੰਪਨੀ ਵੱਲੋਂ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਜਾ ਰਿਹਾ। ਹੋਰ ਜਾਣਕਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *