ਰਿਸ਼ਤੇਦਾਰਾਂ ਨੂੰ ਮਿਲਕੇ ਆ ਰਹੇ ਮੁੰਡੇ ਨੇ, ਰਸਤੇ ਚ ਗੱਡੀ ਰੋਕ ਕੀਤਾ ਵੱਡਾ ਗਲਤ ਕੰਮ

ਸਾਨੂੰ ਲੋਕਾਂ ਦੇ ਹੱਸਦੇ ਚਿਹਰੇ ਨਜ਼ਰ ਆਉਂਦੇ ਹਨ ਪਰ ਜ਼ਿਆਦਾਤਰ ਹਾਸੇ ਨਕਲੀ ਹਨ। ਹਰ ਆਦਮੀ ਕਿਸੇ ਨਾ ਕਿਸੇ ਉਲਝਣ ਵਿਚ ਘਿਰਿਆ ਹੋਇਆ ਹੈ ਅਤੇ ਆਪਣੀ ਉਲਝਣ ਨੂੰ ਦੂਸਰਿਆਂ ਤੋਂ ਛੁਪਾ ਰਿਹਾ ਹੈ। ਬਹੁਤ ਥੋੜ੍ਹੇ ਲੋਕ ਅਜਿਹੇ ਹਨ ਜੋ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ। ਕਈ ਵਿਅਕਤੀ ਤਾਂ ਇਨ੍ਹਾਂ ਉਲਝਣਾਂ ਕਾਰਨ ਜ਼ਿੰਦਗੀ ਨੂੰ ਹੀ ਅਲਵਿਦਾ ਆਖ ਦਿੰਦੇ ਹਨ। ਉਹ ਇਨ੍ਹਾਂ ਉਲਝਣਾਂ ਦਾ ਸਾਹਮਣਾ ਨਹੀਂ ਕਰ ਸਕਦੇ ਜਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ

ਕਿ ਉਹ ਆਪਣੀਆਂ ਕੋਸ਼ਿਸ਼ਾਂ ਵਿਚ ਸਫ਼ਲ ਨਹੀਂ ਹੋ ਸਕੇ। ਕਪੂਰਥਲਾ ਤੋਂ ਇੱਕ ਨੌਜਵਾਨ ਦੁਆਰਾ ਆਪਣੇ ਹੀ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਜਾਨ ਦੇ ਦੇਣ ਦੀ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਹੈ। ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ ਅਤੇ ਉਸ ਕੋਲ ਦਿਹਾਤੀ ਪ੍ਰਧਾਨ ਦਾ ਅਹੁਦਾ ਸੀ। ਘਟਨਾ ਸਮੇਂ ਉਹ ਆਪਣੀ ਇਨੋਵਾ ਗੱਡੀ ਵਿੱਚ ਸਵਾਰ ਸੀ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ

ਕਿ ਇਹ ਨੌਜਵਾਨ ਆਪਣੀ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਮਾਧੇ ਝੰਡੇ ਤੋਂ ਕਪੂਰਥਲਾ ਨੂੰ ਆ ਰਿਹਾ ਸੀ। ਉਹ ਮਾਨਸਿਕ ਤੌਰ ਤੇ ਕਿਸੇ ਉਲਝਣ ਵਿਚ ਸੀ। ਜਦੋਂ ਉਹ ਰੋਜ਼ਾਪੁਰ ਬੈਂਕ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੀ ਗੱਡੀ ਵਿੱਚ ਬੈਠੇ ਨੇ ਹੀ ਆਪਣੇ ਲਾਇਸੈਂਸੀ ਰਿਵਾਲਵਰ ਦੀ ਮੱਦਦ ਨਾਲ ਆਪਣੀ ਜਾਨ ਦੇ ਦਿੱਤੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਆਪਣੇ ਆਪ ਹੀ ਜਾਨ ਦੇ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਹ ਵੀ ਸਚਾਈ ਹੈ ਕਿ ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਦਾ। ਸਾਨੂੰ ਕਿਸੇ ਵੀ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਕਦਮ ਚੁੱਕਣ ਵਾਲੇ ਸ਼ਾਇਦ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦਾ ਪਰਿਵਾਰ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘੇਗਾ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *