ਅੱਜ ਪੁਲਿਸ ਦੇ ਧੱਕੇ ਚੜ ਗਏ ਉਹੀ ਮੁੰਡੇ, ਜਿਨ੍ਹਾਂ ਨੇ ਉਡਾਈ ਹੋਈ ਸੀ ਸਾਰੇ ਸ਼ਹਿਰ ਦੀ ਨੀਂਦ

ਬਟਾਲਾ ਵਿੱਚ ਪਿਛਲੇ ਦਿਨੀਂ ਇਕ ਜਿਊਲਰ ਦੀ ਦੁਕਾਨ ਤੇ ਵਾਪਰੀ ਘਟਨਾ ਦਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਇਹ ਵਿਅਕਤੀ ਤਾਂ ਸੋਚਦੇ ਹੋਣਗੇ ਕਿ ਉਹ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਆਏ ਹਨ ਪਰ ਇਹ ਉਨ੍ਹਾਂ ਦਾ ਭੁਲੇਖਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ 18 ਤਰੀਕ ਦੀ ਸ਼ਾਮ ਨੂੰ ਬਟਾਲਾ ਵਿਖੇ ਦੀਪਕ ਜਿਊਲਰ ਦੀ ਦੁਕਾਨ ਤੇ 8 ਵਿਅਕਤੀ 2 ਮੋਟਰਸਾਈਕਲਾਂ ਅਤੇ ਇੱਕ ਐਕਟਿਵਾ ਤੇ ਸਵਾਰ ਹੋ ਕੇ ਸੋਨਾ ਹਥਿਆਉਣ ਲਈ ਆਏ ਸਨ।

ਇੱਥੇ ਇਨ੍ਹਾਂ ਦਾ ਦੁਕਾਨ ਮਾਲਕਾਂ ਨਾਲ ਟਕਰਾਅ ਹੋ ਗਿਆ। ਜਦੋਂ ਦੋਵੇਂ ਪਾਸੇ ਤੋਂ ਗੋਲੀ ਚੱਲੀ ਤਾਂ ਇਸ ਦੀ ਲਪੇਟ ਵਿੱਚ ਕਾਰਵਾਈ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀ ਵੀ ਆ ਗਏ। ਇਸ ਮਾਮਲੇ ਵਿੱਚ ਦੁਕਾਨਦਾਰ ਦੀ ਹਸਪਤਾਲ ਪਹੁੰਚ ਕੇ ਜਾਨ ਚਲੀ ਗਈ ਸੀ। ਗੁਰਦਾਸਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਪ੍ਰਤੀ ਬੜੇ ਸੰਜੀਦਾ ਸਨ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਡੀ.ਐੱਸ.ਪੀ ਸਿਟੀ, ਐੱਸ.ਐੱਚ.ਓ ਸਿਟੀ, ਸੀ.ਆਈ.ਏ ਇੰਚਾਰਜ ਅਤੇ ਡੀ.ਐੱਸ.ਪੀ ਹੈੱਡ.ਕੁਆਰਟਰ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਅਹਿਮ ਭੂਮਿਕਾ ਨਿਭਾਈ।

ਪੁਲਿਸ ਨੇ ਉਸੇ ਦਿਨ ਹੀ ਇਨ੍ਹਾਂ ਵਿਅਕਤੀਆਂ ਦੀ ਸ਼ਨਾਖਤ ਕਰ ਲਈ ਸੀ। ਇਹ ਵਿਅਕਤੀ ਡਾਕਟਰੀ ਸਹਾਇਤਾ ਲੈ ਰਹੇ ਸਨ। ਕਰਨ ਨਾਮ ਦੇ ਲੜਕੇ ਦੇ ਠੀਕ ਹੋ ਜਾਣ ਤੇ ਉਸ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੇ ਇਨ੍ਹਾਂ ਤੋਂ ਕਾਰਵਾਈ ਦੌਰਾਨ ਵਰਤਿਆ ਗਿਆ ਪ ਸ ਤੋ ਲ 5 ਜ਼ਿੰਦਾ ਰੌਂਦਾਂ ਸਮੇਤ ਬਰਾਮਦ ਕਰ ਲਿਆ ਹੈ। ਇਸ ਤੋਂ ਬਿਨਾਂ ਕਾਰਵਾਈ ਦੌਰਾਨ ਵਰਤੀ ਗਈ ਐਕਟਿਵਾ ਵੀ ਪੁਲਿਸ ਦੇ ਕਬਜ਼ੇ ਵਿੱਚ ਆ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਅੰਮ੍ਰਿਤਸਰ ਦਾ ਚਾਂਦ ਨਾਮ ਦਾ ਇੱਕ ਲੜਕਾ ਵੀ ਕਾਬੂ ਕੀਤਾ ਗਿਆ ਹੈ। ਚਾਂਦ ਨੇ ਹੀ ਇਨ੍ਹਾਂ ਨੂੰ ਐਕਟਿਵਾ ਮੁਹੱਈਆ ਕਰਵਾਈ ਸੀ। ਇਸ ਤੋਂ ਬਿਨਾਂ ਹੋਰ ਇਨ੍ਹਾਂ ਵਿਅਕਤੀਆਂ ਦੇ ਠਹਿਰਨ ਅਤੇ ਖਾਣ ਪੀਣ ਦਾ ਪ੍ਰਬੰਧ ਕਰਦਾ ਸੀ। ਕਰਨ ਮੂਲ ਰੂਪ ਵਿਚ ਭਾਵੇਂ ਅੰਮਿ੍ਤਸਰ ਨਾਲ ਸਬੰਧ ਰੱਖਦਾ ਹੈ ਪਰ ਇਸ ਸਮੇਂ ਉਹ ਆਪਣੇ ਪਰਿਵਾਰ ਸਮੇਤ ਜਲੰਧਰ ਵਿਖੇ ਕਿਰਾਏ ਤੇ ਰਹਿ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਗਰੁੱਪ ਦਾ ਨੇਤਾ ਤਰਨਤਾਰਨ ਦਾ ਰਹਿਣ ਵਾਲਾ ਯਸ਼ ਨਾਮ ਦਾ ਲੜਕਾ ਹੈ।

ਉਸ ਤੇ 5 ਮਾਮਲੇ ਦਰਜ ਹਨ। ਜਿਨ੍ਹਾਂ ਵਿੱਚੋਂ ਇੱਕ ਮਾਮਲਾ ਕਿਸੇ ਦੀ ਜਾਨ ਲੈਣ ਨਾਲ ਸਬੰਧਤ ਹੈ। ਉਸ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਹੀ ਸਾਰੇ ਕਿਸੇ ਕਾਰਵਾਈ ਨੂੰ ਅੰਜਾਮ ਦਿੰਦੇ ਸਨ ਅਤੇ ਫੇਰ ਬਾਅਦ ਵਿੱਚ ਇਕੱਲੇ ਇਕੱਲੇ ਹੋ ਜਾਂਦੇ ਸਨ। ਯਸ਼ ਇਨ੍ਹਾਂ ਨੂੰ ਵਰਚੂਅਲ ਕਾਲਾਂ ਕਰਕੇ ਇਕੱਠੇ ਕਰਦਾ ਸੀ। ਰਾਜਾ ਦਾ ਵੀ ਆਪਰੇਸ਼ਨ ਹੋ ਚੁੱਕਾ ਹੈ। ਠੀਕ ਹੋ ਜਾਣ ਤੇ ਜਲਦੀ ਹੀ ਪੁਲਿਸ ਉਸ ਨੂੰ ਵੀ ਕਾਬੂ ਕਰ ਲਵੇਗੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਮਾਮਲੇ ਵਿੱਚ ਲੋੜੀਂਦੇ ਸਾਰੇ ਵਿਅਕਤੀ ਨਾਮਜ਼ਦ ਹੋ ਚੁੱਕੇ ਹਨ।

ਇਹ ਜਲਦੀ ਹੀ ਪੁਲਿਸ ਦੇ ਕਾਬੂ ਵਿੱਚ ਆ ਜਾਣਗੇ। ਲਗਭਗ 6 ਮਹੀਨੇ ਪਹਿਲਾਂ ਹੀ ਇਕ ਗਰੁੱਪ ਦੇ ਰੂਪ ਵਿੱਚ ਇਕੱਠੇ ਹੋਏ ਸਨ। ਪਿਛਲੇ ਸਮੇਂ ਦੌਰਾਨ ਚਾਂਦ ਨੇ ਅੰਮ੍ਰਿਤਸਰ ਵਿਖੇ ਕਿਸੇ ਪ੍ਰਿੰਸੀਪਲ ਦੇ ਘਰ ਤੋਂ 6 ਕਿੱਲੋ ਸੋਨਾ ਚੋਰੀ ਕੀਤਾ ਸੀ। ਉਸ ਨੂੰ ਫਡ਼ ਕੇ ਪੁਲਿਸ ਨੇ ਸਾਰਾ ਸੋਨਾ ਬਰਾਮਦ ਕਰ ਲਿਆ ਸੀ। ਇਸ ਮਾਮਲੇ ਵਿੱਚ ਉਹ ਜ਼ਮਾਨਤ ਤੇ ਆਇਆ ਹੋਇਆ ਸੀ। ਰਤਨ ਸਿੰਘ ਚੌਕ ਵਿਖੇ ਵਾਪਰੀ ਇਕ ਘਟਨਾ ਦੇ ਸਬੰਧ ਵਿੱਚ ਵੀ ਪੁਲਿਸ ਇਨ੍ਹਾਂ ਵਿਅਕਤੀਆਂ ਨੂੰ ਭਾਲ ਰਹੀ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *