ਮਹੀਨੇ ਦੀ ਪਹਿਲੀ ਤਰੀਕ ਨੂੰ ਗਰੀਬ ਆਦਮੀ ਨੂੰ ਸਭ ਤੋਂ ਵੱਡਾ ਝਟਕਾ, ਹੁਣ ਵਿਚਾਰਾ ਗਰੀਬ ਬੰਦਾ ਦੱਸੋ ਕੀ ਕਰੂ

ਜਨਤਾ ਨੂੰ ਮਹਿੰਗਾਈ ਦਾ ਝਟਕੇ ਤੇ ਝਟਕਾ ਲੱਗ ਰਿਹਾ ਹੈ ਪਰ ਲੋਕ ਵੀ ਕੀ ਕਰਨ? ਚੁੱਪ ਚਾਪ ਸਹੀ ਜਾ ਰਹੇ ਹਨ। ਮਸਾਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਵਿੱਚ ਵਾਧਾ ਹੋਣ ਤੋਂ ਰੁਕਿਆ ਹੈ। ਹੁਣ ਰਹਿੰਦੀ ਕਸਰ ਕਮਰਸ਼ੀਅਲ ਗੈਸ ਦੇ ਰੇਟ ਵਿਚ ਹੋਏ ਵਾਧੇ ਨੇ ਕੱਢ ਦਿੱਤੀ ਹੈ। ਦਸੰਬਰ ਮਹੀਨੇ ਦੀ ਪਹਿਲੀ ਤਰੀਕ ਨੂੰ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ।

ਭਾਵੇਂ ਅਸੀਂ ਸਮਝਦੇ ਹਾਂ ਕਿ ਇਹ ਵਾਧਾ ਸਿਰਫ਼ ਕਮਰਸ਼ੀਅਲ ਗੈਸ ਦੇ ਮਾਮਲੇ ਵਿੱਚ ਕੀਤਾ ਗਿਆ ਹੈ ਪਰ ਇਹ ਵੀ ਸਚਾਈ ਹੈ ਕਿ ਵਪਾਰੀਆਂ ਨੇ ਇਸ ਦੀ ਪੂਰਤੀ ਆਪਣੇ ਸਾਮਾਨ ਦਾ ਰੇਟ ਵਧਾ ਕੇ ਹੀ ਕਰਨੀ ਹੈ। ਜਿਸ ਦਾ ਅਸਰ ਆਮ ਜਨਤਾ ਤੇ ਪੈਣਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ 1 ਦਸੰਬਰ ਤੋਂ 19 ਕਿਲੋ ਗੈਸ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 103.50 ਰੁਪਏ ਦਾ ਵਾਧਾ ਕਰ ਦਿੱਤਾ ਹੈ। ਵੱਖ ਵੱਖ ਸ਼ਹਿਰਾਂ ਵਿੱਚ 19 ਕਿਲੋਗਰਾਮ ਭਾਰ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਵੱਖ ਵੱਖ ਕੀਮਤ ਹੈ।

ਦਿੱਲੀ ਵਿੱਚ ਇਸ ਸਿਲੰਡਰ ਨੂੰ ਖਰੀਦਣ ਲਈ 2101 ਰੁਪਏ ਖਰਚਣੇ ਪੈ ਰਹੇ ਹਨ। ਦਿੱਲੀ ਵਿੱਚ 2 ਮਹੀਨੇ ਵਿਚ ਇਹ ਕੀਮਤ 268 ਰੁਪਏ ਵਧ ਗਈ ਹੈ। ਮੁੰਬਈ ਵਿੱਚ 19 ਕਿਲੋਗ੍ਰਾਮ ਭਾਰ ਵਾਲਾ ਗੈਸ ਸਿਲੰਡਰ ਖ਼ਰੀਦਣ ਲਈ 2051 ਰੁਪਏ ਲੱਗਦੇ ਹਨ। ਕੋਲਕਾਤਾ ਵਿਚ ਇਹ ਕੀਮਤ 2174.50 ਰੁਪਏ ਹੋ ਗਈ ਹੈ। ਚੇਨੱਈ ਵਿੱਚ ਇਹ ਸਿਲੰਡਰ 1 ਦਸੰਬਰ ਤੋਂ 2234 ਰੁਪਏ ਦਾ ਹੋ ਗਿਆ ਹੈ।

ਜੇਕਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਕੋਈ ਸਸਤੀ ਨਹੀਂ ਹੈ। 14.2 ਕਿਲੋਗ੍ਰਾਮ ਗੈਸ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਅਤੇ ਮੁੰਬਈ ਵਿੱਚ 899.50 ਰੁਪਏ ਹੈ, ਜਦਕਿ ਕੋਲਕਾਤਾ ਵਿੱਚ 926 ਰੁਪਏ ਹੈ। ਚੇਨੱਈ ਵਿੱਚ ਘਰੇਲੂ ਗੈਸ ਸਿਲੰਡਰ 915.50 ਰੁਪਏ ਦਾ ਮਿਲਦਾ ਹੈ। ਘਰੇਲੂ ਗੈਸ ਹਰ ਘਰ ਦੀ ਜ਼ਰੂਰਤ ਬਣ ਚੁੱਕੀ ਹੈ। ਇਸ ਲਈ ਕੀਮਤ ਜਿੰਨੀ ਮਰਜ਼ੀ ਵਧਦੀ ਰਹੇ, ਹਰ ਕਿਸੇ ਨੂੰ ਇਹ ਖ਼ਰੀਦਣਾ ਹੀ ਪੈਣਾ ਹੈ।

Leave a Reply

Your email address will not be published.