ਮੁਖ ਮੰਤਰੀ ਚੰਨੀ ਨੇ ਕਰਤਾ ਵੱਡਾ ਐਲਾਨ, ਸਾਰੇ ਪੰਜਾਬ ਚ ਛਿੜ ਗਈ ਚਰਚਾ

ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਵਾਲਾ ਸੋਸ਼ਲ ਮੀਡੀਆ ਤੇ ਇਕ ਇਸ਼ਤਿਹਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਇਸ਼ਤਿਹਾਰ ਵਿੱਚ ਲਿਖਿਆ ਗਿਆ ਹੈ, ਇਰਾਦਾ ਪੱਕਾ ਵਾਅਦਾ ਪੱਕਾ। 2 ਦਸੰਬਰ 3 ਵਜੇ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਦੁਆਰਾ 2 ਦਸੰਬਰ ਨੂੰ 3 ਵਜੇ ਕੋਈ ਅਹਿਮ ਐਲਾਨ ਕੀਤਾ ਜਾ ਸਕਦਾ ਹੈ। ਉਹ ਪੰਜਾਬ ਵਾਸੀਆਂ ਨੂੰ ਕੋਈ ਵੱਡੀ ਸਹੂਲਤ ਦੇ ਸਕਦੇ ਹਨ। ਜਦੋਂ ਮੁੱਖ ਮੰਤਰੀ ਨੇ ਸੂਬੇ ਵਿਚ ਬਿਜਲੀ ਸਸਤੀ ਕਰਨ ਅਤੇ ਰੇਤ ਸਸਤੀ ਕਰਨ ਦਾ ਐਲਾਨ ਕੀਤਾ ਸੀ

ਤਾਂ ਵੀ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਇਸ ਤਰ੍ਹਾਂ ਹੀ ਸੂਬਾ ਵਾਸੀਆਂ ਨੂੰ ਅਗਲੇ ਦਿਨ ਤੱਕ ਇੰਤਜ਼ਾਰ ਕਰਨ ਲਈ ਕਿਹਾ ਸੀ। ਪਿਛਲੇ ਦਿਨੀਂ ਮੁੱਖ ਮੰਤਰੀ ਸਿੱਖਿਆ ਵਿਭਾਗ ਵਿੱਚ ਭਰਤੀ ਕਰਨ ਦਾ ਐਲਾਨ ਵੀ ਕਰ ਚੁੱਕੇ ਹਨ। ਕੱਲ੍ਹ ਨੂੰ ਮੁੱਖ ਮੰਤਰੀ ਕੀ ਐਲਾਨ ਕਰਦੇ ਹਨ? ਇਹ ਤਾਂ ਸਮਾਂ ਹੀ ਦੱਸੇਗਾ ਪਰ ਸਭ ਦੀਆਂ ਨਜ਼ਰਾਂ ਹੁਣ ਮੁੱਖ ਮੰਤਰੀ ਦੇ ਐਲਾਨ ਵੱਲ ਲੱਗੀਆਂ ਹੋਈਆਂ ਹਨ। ਪੰਜਾਬ ਦੀ ਜਨਤਾ 2 ਦਸੰਬਰ ਦੇ 3 ਵਜੇ ਦੀ ਉਡੀਕ ਕਰ ਰਹੀ ਹੈ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਜਿੱਥੇ ਵੱਖ ਵੱਖ ਪਾਰਟੀਆਂ ਸੂਬਾ ਵਾਸੀਆਂ ਨਾਲ ਵੱਖ ਵੱਖ ਕਿਸਮ ਦੇ ਵਾਅਦੇ ਕਰ ਰਹੀਆਂ ਹਨ, ਉੱਥੇ ਹੀ ਹੁਕਮਰਾਨ ਧਿਰ ਵੱਲੋਂ ਵੀ ਕਈ ਐਲਾਨ ਕੀਤੇ ਜਾ ਚੁੱਕੇ ਹਨ। ਜੇਕਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸੂਬਾ ਵਾਸੀਆਂ ਨੂੰ ਕਈ ਕਿਸਮ ਦੀ ਗਰੰਟੀ ਦੇ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਾਸੀਆਂ ਨੂੰ ਕੀ ਸਹੂਲਤ ਦਿੰਦੇ ਹਨ, ਇਹ ਤਾਂ 2 ਦਸੰਬਰ ਦੇ 3 ਵਜੇ ਉਨ੍ਹਾਂ ਦੇ ਐਲਾਨ ਤੇ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *