ਵੱਡੀ ਗੱਡੀ ਵਾਲੀ ਔਰਤ ਦਾ ਪੱਤਰਕਾਰਾਂ ਨਾਲ ਪਿਆ ਪੰਗਾ, ਪੱਤਰਕਾਰਾਂ ਨੇ ਸੱਦ ਲਈ ਪੁਲਿਸ

ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਵਿਚ ਉਸ ਸਮੇਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਪੁਲਿਸ ਅਤੇ ਮੀਡੀਆ ਨੇ ਨੀਲੀ ਬੱਤੀ ਲਗਾ ਕੇ ਘੁੰਮ ਰਹੀ ਇਕ ਕਾਰ ਨੂੰ ਰੋਕ ਕੇ ਕਾਰ ਵਿੱਚ ਸਵਾਰ ਨੀਤੂ ਨਾਮ ਦੀ ਔਰਤ ਨੂੰ ਕੁਝ ਸੁਆਲ ਪੁੱਛਣੇ ਸ਼ੁਰੂ ਕੀਤੇ। ਇਸ ਗੱਡੀ ਉਤੇ ਕੇਂਦਰੀ ਐਂਬੂਲੈਂਸ ਸੇਵਾ ਬਲ ਲਿਖਿਆ ਹੋਇਆ ਹੈ। ਪੁੱਛੇ ਗਏ ਸੁਆਲਾਂ ਦੇ ਜੁਆਬ ਵਿਚ ਔਰਤ ਨੀਤੂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਮੁੱਖ ਦਫ਼ਤਰ ਦਿੱਲੀ ਦੇ ਪਹਾੜਗੰਜ ਵਿਚ ਹੈ। ਇਹ ਗੱਡੀ ਕੋਰ ਕਮਾਂਡਰ ਦੀ ਹੈ

ਅਤੇ ਉਹ ਆਪਣੇ ਵਿਭਾਗ ਦੇ ਕਿਸੇ ਕੰਮ ਇੱਥੇ ਆਏ ਹਨ। ਉਨ੍ਹਾਂ ਨੂੰ ਕੋਰ ਕਮਾਂਡਰ ਦੀ ਗੱਡੀ ਵਰਤਣ ਦੀ ਆਗਿਆ ਹੈ। ਨੀਤੂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਗੱਡੀ ਤੇ ਨੀਲੀ ਬੱਤੀ ਲਗਾਉਣ ਦੀ ਆਗਿਆ ਮਿਲੀ ਹੋਈ ਹੈ। ਉਨ੍ਹਾਂ ਨੇ ਇਹ ਵੀ ਤਰਕ ਦਿੱਤਾ ਕਿ ਸਾਰੀਆਂ ਹੀ ਗੱਡੀਆਂ ਨੂੰ ਐਂਬੂਲੈਂਸ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ 2 ਗੱਡੀਆਂ ਮਜੀਠਾ ਰੋਡ ਉਤੇ ਹਨ। ਇਕ ਇਹ ਗੱਡੀ ਹੈ ਅਤੇ ਇਕ ਜੇਠੂਵਾਲ ਵਿੱਚ ਹੈ।

ਨੀਤੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡਰਾਈਵਰ ਨੇ ਕੁਝ ਸਮਾਂ ਪਹਿਲਾਂ ਹੀ ਡਿਊਟੀ ਜੁਆਇਨ ਕੀਤੀ ਹੈ। ਉਸ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਸ ਦਾ ਪਛਾਣ ਪੱਤਰ ਅਜੇ ਨਹੀਂ ਬਣਿਆ ਅਤੇ ਡਰਾਈਵਿੰਗ ਲਾਈਸੰਸ ਉਹ ਭੁੱਲ ਆਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਕੋਰ ਕਮਾਂਡਰ ਦੀ ਗੱਡੀ ਹੈ। ਜਿਸ ਉੱਤੇ ਕੇਂਦਰੀ ਐਂਬੂਲੈਂਸ ਸੇਵਾ ਬਲ ਲਿਖਿਆ ਹੋਇਆ ਹੈ। ਗੱਡੀ ਉੱਤੇ ਨੀਲੀ ਬੱਤੀ ਲੱਗੀ ਹੈ ਪਰ ਇਹ ਗੱਡੀ ਐਂਬੂਲੈਂਸ ਨਹੀਂ ਹੈ। ਇਹ ਇਕ ਨਿੱਜੀ ਸੰਸਥਾ ਦੀ ਗੱਡੀ ਹੈ

ਪਰ ਇਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਨੀਲੀ ਬੱਤੀ ਲਗਾਉਣ ਦਾ ਅਧਿਕਾਰ ਮਿਲਿਆ ਹੋਇਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਡਰਾਈਵਰ ਕੋਲ ਲਾਇਸੈਂਸ ਨਹੀਂ ਹੈ। ਜਿਸ ਕਰਕੇ ਉਸ ਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਹੋਰ ਵੀ ਕਮੀ ਪੇਸ਼ੀ ਚੈੱਕ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਡਰਾਈਵਰ ਇਕ ਮਹੀਨੇ ਤੋਂ ਨੌਕਰੀ ਲੱਗਾ ਹੈ। ਜਿਸ ਕਰਕੇ ਉਸ ਕੋਲ ਪਛਾਣ ਪੱਤਰ ਨਹੀਂ ਹੈ, ਕਿਉਂਕਿ ਪਛਾਣ ਪੱਤਰ ਲੇਟ ਬਣਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *