ਸਾਲੀ ਨੇ ਕੀਤਾ ਜੀਜੇ ਨੂੰ ਫੋਨ ਕਹਿੰਦੀ ਭੈਣ ਨੀ ਖੋਲ ਰਹੀ ਦਰਵਾਜਾ, ਖਿੜਕੀ ਵਿੱਚੋਂ ਝਾਕ ਕੇ ਦੇਖਿਆ ਤਾਂ

ਪੁਲਿਸ ਥਾਣਾ ਸਦਰ ਦੀ ਚੌਕੀ ਉੱਗੀਂ ਅਧੀਨ ਪੈਂਦੇ ਪਿੰਡ ਰਸੂਲਪੁਰ ਵਿਖੇ 36 ਸਾਲ ਦੀ ਇੱਕ ਵਿਆਹੁਤਾ ਦੁਆਰਾ ਆਪਣੇ ਹੀ ਘਰ ਵਿੱਚ ਲਟਕ ਕੇ ਜਾਨ ਦੇ ਦੇਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕਾ ਸੁਖਵਿੰਦਰ ਕੌਰ ਦੇ ਦਿਮਾਗ ਤੇ ਵਜ਼ਨ ਸੀ। ਜਿਸ ਕਰਕੇ ਉਸ ਦੀ ਲੁਧਿਆਣਾ ਦੇ ਡੀ.ਐਮ.ਸੀ ਤੋਂ ਦਵਾਈ ਚਲਦੀ ਸੀ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਪਲਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਸੁਖਵਿੰਦਰ ਕੌਰ ਅਤੇ ਉਸ ਦੀ ਭੈਣ ਇੱਕ ਹੀ ਘਰ ਵਿੱਚ ਵਿਆਹੀਆਂ ਹੋਈਆਂ ਸਨ।

ਸੁਖਵਿੰਦਰ ਕੌਰ ਦਾ ਪਤੀ ਡਿਊਟੀ ਤੇ ਗਿਆ ਹੋਇਆ ਸੀ ਅਤੇ ਉਸ ਦੀ ਭੈਣ ਦਾ ਘਰਵਾਲਾ ਦੁਕਾਨ ਤੇ ਗਿਆ ਹੋਇਆ ਸੀ। ਘਰ ਵਿੱਚ ਦੋਵੇਂ ਹੀ ਭੈਣਾਂ ਸਨ। ਪਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਸੁਖਵਿੰਦਰ ਕੌਰ ਦੀ ਲੁਧਿਆਣਾ ਦੇ ਡੀ.ਐਮ.ਸੀ ਤੋਂ ਦਵਾਈ ਚਲਦੀ ਸੀ। ਉਹ ਢਾਈ ਵਜੇ ਪਿੰਡ ਵਿਚ ਹੀ ਟਿਊਸ਼ਨ ਸੈਂਟਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਜਾਂਦੀ ਸੀ। ਉਹ ਅਕਸਰ ਹੀ ਦਵਾਈ ਖਾ ਕੇ ਸੌਂ ਜਾਂਦੀ ਸੀ। ਅੱਜ ਜਦੋਂ ਉਹ ਟਿਊਸ਼ਨ ਸੈਂਟਰ ਜਾਣ ਦੇ ਸਮੇਂ ਨਹੀਂ ਉੱਠੀ ਤਾਂ ਸੁਖਵਿੰਦਰ ਕੌਰ ਦੀ ਭੈਣ ਨੇ ਉਸ ਨੂੰ ਫੋਨ ਕੀਤਾ

ਅਤੇ ਦਰਵਾਜ਼ਾ ਖੜਕਾਇਆ ਪਰ ਉਹ ਨਹੀਂ ਉੱਠੀ। ਉਸ ਦੇ ਪਤੀ ਨੂੰ ਫੋਨ ਕੀਤਾ। ਪਤੀ ਦਾ ਕਹਿਣਾ ਸੀ ਕਿ ਉਸ ਨੂੰ ਸੁੱਤੀ ਰਹਿਣ ਦਿਓ। ਖ਼ੁਦ ਹੀ ਉਠ ਜਾਵੇਗੀ। ਕੁਝ ਦੇਰ ਬਾਅਦ ਮ੍ਰਿਤਕਾ ਦੀ ਭੈਣ ਨੇ ਤਾਕੀ ਰਾਹੀਂ ਦੇਖਿਆ ਤਾਂ ਉਹ ਲਟਕ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਮ੍ਰਿਤਕਾ ਦੇ ਪਤੀ ਅਤੇ ਜੇਠ ਨੂੰ ਫੋਨ ਕਰਕੇ ਘਰ ਬੁਲਾਇਆ। ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਵੇਰੇ ਸੁਖਵਿੰਦਰ ਕੌਰ ਨੇ ਆਪਣੇ ਦੋਵੇਂ ਬੱਚੇ ਪੁੱਤਰ ਅਤੇ ਧੀ ਨੂੰ ਤਿਆਰ ਕਰਕੇ ਸਕੂਲ ਭੇਜਿਆ। ਉਸ ਨੇ ਆਪਣੇ ਪਤੀ ਨੂੰ ਵੀ ਡਿਊਟੀ ਤੇ ਭੇਜਿਆ।

ਮਾਨਸਿਕ ਸਥਿਤੀ ਦੇ ਚੱਲਦਿਆਂ ਉਸ ਨੇ ਅਜਿਹਾ ਕਦਮ ਚੁੱਕ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੜਾ ਸੁਖੀ ਪਰਿਵਾਰ ਸੀ। ਘਰ ਵਿੱਚ ਕੋਈ ਗੜਬੜ ਨਹੀਂ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਖਵਿੰਦਰ ਕੌਰ ਅਤੇ ਗਤਿੰਦਰ ਕੌਰ ਦੋਵੇਂ ਸਕੀਆਂ ਭੈਣਾਂ ਰਸੂਲਪੁਰ ਵਿਖੇ ਇਕੋ ਹੀ ਘਰ ਵਿੱਚ 2 ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਸਨ। ਸੁਖਵਿੰਦਰ ਕੌਰ ਛੋਟੀ ਸੀ ਅਤੇ ਗਤਿੰਦਰ ਕੌਰ ਵੱਡੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਖਵਿੰਦਰ ਕੌਰ ਦਾ ਪਤੀ ਜਲੰਧਰ ਵਿਖੇ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਗਤਿੰਦਰ ਕੌਰ ਦਾ ਪਤੀ ਦੁਕਾਨ ਕਰਦਾ ਹੈ।

ਸੁਖਵਿੰਦਰ ਕੌਰ ਪਿੰਡ ਵਿਚ ਹੀ ਟਿਊਸ਼ਨ ਪੜ੍ਹਾਉਣ ਜਾਂਦੀ ਸੀ। ਉਸ ਦੀ ਲੁਧਿਆਣਾ ਦੇ ਡੀ.ਐਮ.ਸੀ ਤੋਂ ਦਵਾਈ ਚਲਦੀ ਸੀ। ਜਦੋਂ ਉਹ ਟਿਊਸ਼ਨ ਸੈਂਟਰ ਜਾਣ ਦੇ ਸਮੇਂ ਵੀ ਨਾ ਉੱਠੀ ਤਾਂ ਉਸ ਦੀ ਭੈਣ ਨੇ ਉੱਤੇ ਜਾ ਕੇ ਤਾਕੀ ਰਾਹੀਂ ਦੇਖਿਆ ਤਾਂ ਸੁਖਵਿੰਦਰ ਕੌਰ ਲਟਕ ਰਹੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮ੍ਰਿਤਕਾ ਦੀ ਭੈਣ ਗਤਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਦੇਹ ਦਾ ਨਕੋਦਰ ਦੇ ਸਿਵਲ ਹਸਪਤਾਲ ਤੋਂ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.