ਢਾਈ ਸਾਲਾ ਬੱਚੀ ਨੂੰ ਮਿੱਟੀ ਚ ਦੱਬਣ ਦਾ ਮਾਮਲਾ, ਜਸਲੀਨ ਪਟਿਆਲਾ ਨੇ ਰੋ ਰੋ ਕੀਤਾ ਦਰਦ ਬਿਆਨ

ਜਦੋਂ ਸਾਡੇ ਸਮਾਜ ਵਿਚ ਕੋਈ ਗਲਤ ਘਟਨਾ ਵਾਪਰਦੀ ਹੈ ਤਾਂ ਲੋਕਾਂ ਦਾ ਇਸ ਤੇ ਪ੍ਰਤੀਕਰਮ ਆਉਣਾ ਕੁਦਰਤੀ ਹੈ। ਕਈ ਲੋਕ ਤਾਂ ਬਹੁਤ ਭਾਵੁਕ ਹੋ ਜਾਂਦੇ ਹਨ। ਗ਼ਲਤ ਘਟਨਾ ਦੀ ਨਿਖੇਧੀ ਵੀ ਕੀਤੀ ਜਾਂਦੀ ਹੈ ਅਤੇ ਘਟੀਆ ਕਰਤੂਤ ਕਰਨ ਵਾਲੇ ਲਈ ਸ ਜ਼ਾ ਦੀ ਮੰਗ ਵੀ ਕੀਤੀ ਜਾਂਦੀ ਹੈ। ਪਿਛਲੇ ਦਿਨੀਂ ਲਗਭਗ ਢਾਈ ਸਾਲ ਦੀ ਇਕ ਮਾਸੂਮ ਲੜਕੀ ਦੀ ਲੁਧਿਆਣਾ ਵਿਖੇ ਜਾਨ ਲੈਣ ਉਪਰੰਤ ਉਸ ਨੂੰ ਖੇਤਾਂ ਵਿਚ ਦਬਾ ਦਿੱਤੇ ਜਾਣ ਦੀ ਘਟਨਾ ਮੀਡੀਆ ਦੀ ਸੁਰਖ਼ੀ ਬਣੀ ਸੀ।

ਇਸ ਘਟਨਾ ਦੀ ਬਹੁਤ ਸਾਰੇ ਲੋਕਾਂ ਨੇ ਨਿਖੇਧੀ ਕੀਤੀ ਸੀ। ਪੁਲਿਸ ਨੇ ਮਾਮਲਾ ਵੀ ਟ੍ਰੇਸ ਕਰ ਲਿਆ ਸੀ, ਹੁਣ ਪਟਿਆਲੇ ਵਾਲੀ ਜਸਲੀਨ ਨੇ ਬਹੁਤ ਹੀ ਭਾਵੁਕ ਹੁੰਦੇ ਹੋਏ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਸ ਬੱਚੀ ਦੇ ਮਾਤਾ ਪਿਤਾ ਨਾਲ ਡੂੰਘੀ ਹਮਦਰਦੀ ਜਤਾਈ ਹੈ। ਉਸ ਦੀਆਂ ਨਜ਼ਰਾਂ ਵਿੱਚ ਘਟਨਾ ਨੂੰ ਅੰਜਾਮ ਦੇਣ ਵਾਲੇ ਇਨਸਾਨ ਨਹੀਂ ਬਲਕਿ ਸ਼ੈਤਾਨ ਜਾਂ ਹੈਵਾਨ ਹਨ। ਜਸਲੀਨ ਕਹਿੰਦੀ ਹੈ ਕਿ ਇਸ ਬੱਚੀ ਨੂੰ ਤਾਂ ਸਹੀ ਜਾਂ ਗ਼ਲਤ ਦਾ ਵੀ ਪਤਾ ਨਹੀਂ ਸੀ। ਇਹ ਬੱਚੀ ਨਹੀਂ ਸੀ ਜਾਣਦੀ ਕਿ ਸੱਚ ਕੀ ਹੈ

ਅਤੇ ਝੂਠ ਕੀ ਹੈ? ਫੇਰ ਇਸ ਮਾਸੁੂਮ ਨਾਲ ਅਜਿਹਾ ਕਿਉਂ ਕੀਤਾ ਗਿਆ? ਜਸਲੀਨ ਮੁਤਾਬਕ ਭਾਵੇਂ ਪੁਲਿਸ ਨੇ ਸੀ.ਸੀ.ਟੀ.ਵੀ ਦੀ ਫੁਟੇਜ ਤੋਂ ਮਾਮਲਾ ਟਰੇਸ ਕਰਕੇ ਗੁਆਂਢਣ ਨੂੰ ਬੇਨਕਾਬ ਕਰ ਦਿੱਤਾ ਹੈ ਪਰ ਕੀ ਇਸ ਨਾਲ ਬੱਚੀ ਵਾਪਸ ਆ ਜਾਵੇਗੀ? ਬੱਚੀ ਦੇ ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ ਹੈ। ਬਹੁਤ ਭਾਵੁਕ ਹੋ ਕੇ ਜਸਲੀਨ ਕਹਿੰਦੀ ਹੈ ਕਿ ਗੁਨਾਹ ਤੋਂ ਵੱਡਾ ਜਿਨਾਹ ਹੁੰਦਾ ਹੈ ਪਰ ਇਹ ਤਾਂ ਜਿਨਾਹ ਤੋਂ ਵੀ ਵੱਡੀ ਕਰਤੂਤ ਹੈ। ਉਸ ਦੇ ਦਿਲ ਤੇ ਇਸ ਘਟਨਾ ਕਾਰਨ ਡੂੰਘੀ ਸੱਟ ਲੱਗੀ ਹੈ।

ਜਸਲੀਨ ਵਰਗੇ ਹੋਰ ਵੀ ਅਨੇਕਾਂ ਇਨਸਾਨ ਹਨ। ਜਿਨ੍ਹਾਂ ਦੇ ਦਿਲ ਤੇ ਇਸ ਘਟਨਾ ਦਾ ਬਹੁਤ ਡੂੰਘਾ ਅਸਰ ਹੋਇਆ ਹੈ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਖ਼ਸ ਕਦੋਂ ਇਨਸਾਨੀਅਤ ਨੂੰ ਸਮਝਣਗੇ? ਅੱਜ ਜ਼ਰੂਰਤ ਹੈ ਅਜਿਹੇ ਲੋਕਾਂ ਦੀ ਸੋਚ ਨੂੰ ਬਦਲਣ ਦੀ। ਤਾਂ ਕਿ ਮੁੜ ਕਿਸੇ ਮਾਸੂਮ ਨਾਲ ਅਜਿਹਾ ਨਾ ਵਾਪਰ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.