ਮੁੰਡੇ ਤੋਂ ਗੱਡੀ ਖੋਹਕੇ ਲੈ ਗਿਆ ਵੱਡੇ ਘਰ ਦਾ ਕਾਕਾ

ਕੁਝ ਬੰਦੇ ਆਪਣੇ ਅਹੁਦੇ ਅਤੇ ਰਸੂਖ ਦੇ ਸਹਾਰੇ ਦੂਜੇ ਨਾਲ ਧੱਕਾ ਕਰ ਜਾਂਦੇ ਹਨ। ਜੇਕਰ ਕਿਸੇ ਈਮਾਨਦਾਰ ਪੁਲਿਸ ਅਫ਼ਸਰ ਕੋਲ ਜਾਂਚ ਦਾ ਮਾਮਲਾ ਆ ਜਾਵੇ ਤਾਂ ਫਿਰ ਇਨ੍ਹਾਂ ਲੋਕਾਂ ਨੂੰ ਪਛਤਾਉਣਾ ਪੈਂਦਾ ਹੈ। ਫਿਲੌਰ ਤੋਂ ਇਕ ਸਕਾਰਪੀਓ ਕਾਰ ਖੋਹੇ ਜਾਣ ਤੇ ਪੁਲਿਸ ਨੇ ਗੱਡੀ ਵਾਪਸ ਦਿਵਾਈ ਹੈ। ਗੱਡੀ ਆਪਸ ਵਿੱਚ ਟਕਰਾ ਜਾਣ ਕਾਰਨ ਇਹ ਵਿਅਕਤੀ ਵੱਡੀ ਰਕਮ ਮੁਆਵਜ਼ੇ ਵਜੋਂ ਮੰਗ ਰਹੇ ਸਨ। ਜਦੋਂ ਦੂਜੀ ਧਿਰ ਨੇ ਘੱਟ ਰਕਮ ਦੇਣ ਦੀ ਗੱਲ ਕੀਤੀ ਤਾਂ ਇਹ ਉਸ ਦੀ ਗੱਡੀ ਹੀ ਲੈ ਗਏ।

ਜੋ ਬਾਅਦ ਵਿਚ ਪੁਲਿਸ ਨੇ ਬਰਾਮਦ ਕਰ ਲਈ। ਇਕ ਲੜਕੇ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਗੱਡੀ ਹਲਕੀ ਜਿਹੀ ਛੂਹ ਗਈ ਸੀ। ਜਿਸ ਕਰਕੇ ਬੰਪਰ ਤੇ ਹਲਕਾ ਜਿਹਾ ਸਕਰੈਚ ਆ ਗਿਆ। ਲਾਈਟ ਪਹਿਲਾਂ ਹੀ ਟੁੱਟੀ ਹੋਈ ਸੀ ਪਰ ਇਹ ਵਿਅਕਤੀ 50 ਹਜ਼ਾਰ ਰੁਪਏ ਲਾਈਟ ਦੇ ਅਤੇ 48 ਹਜ਼ਾਰ ਰੁਪਏ ਬੰਪਰ ਦੇ ਮੰਗਣ ਲੱਗੇ। ਲੜਕੇ ਨੇ ਦੱਸਿਆ ਕਿ ਉਸ ਨੇ 10-15 ਹਜ਼ਾਰ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਦੂਸਰੀ ਧਿਰ ਵਾਲੇ ਨਹੀਂ ਮੰਨੇ ਅਤੇ ਉਸ ਤਾਂ ਚਾਬੀ ਲੈ ਕੇ ਚਲੇ ਗਏ।

ਉਨ੍ਹਾਂ ਨੇ ਗੱਡੀ ਦਾ ਸ਼ੀਸ਼ਾ ਤੋੜਨ ਦੀ ਵੀ ਧਮਕੀ ਦਿੱਤੀ। ਲੜਕੇ ਦੇ ਦੱਸਣ ਮੁਤਾਬਕ ਉਸ ਨੇ ਆਪਣਾ ਕੋਈ ਵਿਅਕਤੀ ਵੀ ਇਨ੍ਹਾਂ ਦੇ ਪਿੱਛੇ ਭੇਜਿਆ ਹੈ। ਇਹ ਵਿਅਕਤੀ ਕਿਸੇ ਸਰਪੰਚ ਦਾ ਮੁੰਡਾ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਪੁਲਿਸ ਕਾਰ ਮਾਲਕ ਨੂੰ ਲੈ ਕੇ ਗੱਡੀ ਲਿਜਾਣ ਵਾਲੇ ਵਿਅਕਤੀ ਕੋਲ ਪਹੁੰਚ ਗਈ ਅਤੇ ਉਸ ਨੂੰ ਗੱਡੀ ਵਿੱਚ ਬਿਠਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 112 ਨੰਬਰ ਤੇ ਗੱਡੀ ਹਥਿਆਏ ਜਾਣ ਦੀ ਇਤਲਾਹ ਮਿਲੀ ਸੀ।

ਹਾਦਸਾ ਹੋਣ ਤੋਂ ਬਾਅਦ ਇਕ ਧਿਰ ਦੂਸਰੀ ਧਿਰ ਦੀ ਗੱਡੀ ਧੱਕੇ ਨਾਲ ਲੈ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੱਡੀ ਦੇ ਮਾਲਕ ਨਾਲ ਗੱਲਬਾਤ ਕੀਤੀ ਅਤੇ ਹਥਿਆਈ ਗਈ ਸਕਾਰਪੀਓ ਗੱਡੀ ਪੁਆਰਦਰਾ ਪਿੰਡ ਤੋਂ ਬਰਾਮਦ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮੱਖਣ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਪੁਆਰਦਰਾ ਦਾ ਰਹਿਣ ਵਾਲਾ ਹੈ। ਉਹ ਡੋਲੀ ਉਤਾਰ ਕੇ ਫ਼ਗਵਾੜੇ ਤੋਂ ਆ ਰਿਹਾ ਸੀ।

ਜਦੋਂ ਇੱਥੇ ਗੱਡੀ ਹੌਲੀ ਹੋਈ ਤਾਂ ਪਿੱਛੇ ਤੋਂ ਆ ਰਹੀ ਇੱਕ ਸਕਾਰਪੀਓ ਨੇ ਉਸ ਦੀ ਗੱਡੀ ਦਾ ਨੁਕਸਾਨ ਕਰ ਦਿੱਤਾ। ਮੱਖਣ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ ਨੁਕਸਾਨ ਦੀ ਭਰਪਾਈ ਕਰਨ ਨੂੰ ਕਿਹਾ। ਜਦੋਂ ਦੂਜੀ ਧਿਰ ਨਾ ਮੰਨੀ ਤਾਂ ਉਨ੍ਹਾਂ ਨੇ ਆਪਣੇ ਪਿੰਡ ਦੀ ਪੰਚਾਇਤ ਦੀ ਸਲਾਹ ਨਾਲ ਇਹ ਗੱੱਡੀ ਲੈ ਆਂਦੀ। ਮੱਖਣ ਸਿੰਘ ਦੇ ਮੁਤਾਬਕ ਉਨ੍ਹਾਂ ਨੇ ਦੂਜੀ ਧਿਰ ਨੂੰ ਕਿਹਾ ਕਿ ਉਨ੍ਹਾਂ ਕੋਲ ਆ ਕੇ ਫ਼ੈਸਲਾ ਕਰ ਲਵੋ। ਦੂਜੀ ਧਿਰ ਨੇ ਵੀ ਇਹ ਹੀ ਕਿਹਾ ਸੀ ਕਿ ਉਹ ਆ ਕੇ ਗੱਲ ਕਰ ਲੈਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.