22 ਸਾਲਾ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਮਾਰੀ ਨਹਿਰ ਚ ਛਾਲ

ਭਾਵੇਂ ਦਾਜ ਮੰਗਣ ਵਾਲਿਆਂ ਤੇ ਕਾ ਨੂੰ ਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਪਰ ਫੇਰ ਵੀ ਲੋਕਾਂ ਦੇ ਮਨਾਂ ਵਿੱਚੋਂ ਦਾਜ ਦਾ ਲਾਲਚ ਨਹੀਂ ਜਾਂਦਾ। ਜਿਸ ਕਰ ਕੇ ਅਨੇਕਾਂ ਹੀ ਬੇ ਕ ਸੂ ਰ ਲੜਕੀਆਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਇਸ ਦਾਜ ਨੇ ਅਨੇਕਾਂ ਹੀ ਘਰ ਉਜਾੜ ਦਿੱਤੇ ਹਨ। ਲੋਕਾਂ ਦਾ ਦਾਜ ਲੈਣ ਸਮੇਂ ਨਜ਼ਰੀਆ ਹੋਰ ਹੁੰਦਾ ਹੈ ਅਤੇ ਦਾਜ ਦੇਣ ਸਮੇਂ ਨਜ਼ਰੀਆ ਹੋਰ ਹੁੰਦਾ ਹੈ। ਸਮਾਜ ਵਿੱਚ ਚੱਲ ਰਹੀਆਂ ਦਾਜ ਵਰਗੀਆਂ ਕੁਰੀਤੀਆਂ ਨੂੰ ਠੱਲ ਵੀ ਸਮਾਜ ਦੇ ਲੋਕਾਂ ਨੇ ਹੀ ਪਾਉਣੀ ਹੈ।

ਮਾਨਸਾ ਤੋਂ ਈਸ਼ੂ ਨਾਮ ਦੀ ਵਿਆਹੁਤਾ ਦੀ ਮ੍ਰਿਤਕ ਦੇਹ ਸੂਏ ਵਿਚੋਂ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੇ ਨਹਿਰ ਵਿੱਚ ਛਾਲ ਲਗਾ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕਾ ਦੀ ਉਮਰ ਸਿਰਫ਼ 22 ਸਾਲ ਸੀ। ਅਜੇ 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਉਹ 4 ਮਹੀਨੇ ਤੋਂ ਗਰਭਵਤੀ ਸੀ। ਇਸ ਤਰ੍ਹਾਂ ਇਸ ਘਟਨਾ ਵਿੱਚ 2 ਜਾਨਾਂ ਚਲੀਆਂ ਗਈਆਂ ਹਨ। ਨੰਗਲ ਕਲੋਨੀ ਦੇ ਹਰਬੰਸ ਲਾਲ ਨੇ ਆਪਣੀ ਧੀ ਈਸ਼ੂ ਦਾ ਵਿਆਹ ਛੇ ਮਹੀਨੇ ਪਹਿਲਾਂ ਇਸੇ ਸ਼ਹਿਰ ਦੇ ਲਾਜਪਤ ਰਾਏ ਦੇ ਰਹਿਣ ਵਾਲੇ ਸੋਨੂੰ ਨਾਲ ਕੀਤਾ ਸੀ।

ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ 2 ਲੱਖ ਰੁਪਏ ਦਾਜ ਮੰਗਣ ਦੇ ਦੋਸ਼ ਲਗਾਏ ਹਨ। ਜਿਸ ਕਰਕੇ ਮ੍ਰਿਤਕਾ ਦੀ ਸਹੁਰੇ ਪਰਿਵਾਰ ਵੱਲੋਂ ਖਿੱਚ ਧੂਹ ਕੀਤੀ ਜਾਂਦੀ ਸੀ। ਇਸ ਨੂੰ ਨਾ ਸਹਾਰਦੇ ਹੋਏ ਲੜਕੀ ਨੇ ਇਹ ਕਦਮ ਚੁੱਕ ਲਿਆ। ਸਹੁਰਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਮਾਮਲਾ ਥਾਣਾ ਸਿਟੀ ਦੀ ਪੁਲਿਸ ਕੋਲ ਪਹੁੰਚ ਗਿਆ ਹੈ। ਮ੍ਰਿਤਕ ਦੇਹ ਨੂੰ ਪੋਸ ਟਮਾ ਰਟ ਮ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਸਹੁਰਾ ਪਰਿਵਾਰ ਦੇ 4 ਮੈਂਬਰਾਂ ਤੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ? ਬਹੁਤ ਸਾਰੇ ਅਜਿਹੇ ਮਾਮਲੇ ਹਨ ਜਿਹੜੇ ਮੀਡੀਆ ਤੱਕ ਹੀ ਨਹੀਂ ਪਹੁੰਚਦੇ। ਕਿੰਨੀਆਂ ਹੀ ਕੁੜੀਆਂ ਦਾਜ ਦੀ ਭੇਟ ਚੜ੍ਹ ਰਹੀਆਂ ਹਨ। ਇਕ ਪਾਸੇ ਤਾਂ ਸਾਡੀ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਦੇ ਰਹੀ ਹੈ, ਦੂਜੇ ਪਾਸੇ ਵਿਆਹੁਤਾ ਲੜਕੀਆਂ ਨਾਲ ਦਾਜ ਨਾ ਲਿਆਉਣ ਕਾਰਨ ਧੱਕਾ ਹੋ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *