4 ਸਾਲ ਦੀ ਬੱਚੀ ਨਾਲ ਪਾਪੀ ਨੇ ਕੀਤੀਆਂ ਹੱਦਾਂ ਪਾਰ, ਮੋਤ ਤੋਂ ਬਾਅਦ ਭੜਕੇ ਲੋਕ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ 4 ਸਾਲ ਦੀ ਇਕ ਬੱਚੀ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦਾ ਪਿਤਾ ਨੇਪਾਲ ਨਾਲ ਸਬੰਧਤ ਹੈ ਅਤੇ ਪਿਛਲੇ 15 ਸਾਲ ਤੋਂ ਪੰਜਾਬ ਵਿੱਚ ਰਹਿ ਰਿਹਾ ਹੈ। ਉਹ ਇੱਥੇ ਕਿਸੇ ਸ਼ੈੱਲਰ ਵਿੱਚ ਕੰਮ ਕਰਦਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੈਲਰ ਵਿਚ ਹੀ ਰਹਿ ਰਿਹਾ ਕੋਈ ਨਾਬਾਲਗ ਲੜਕਾ ਇਸ ਬੱਚੀ ਨੂੰ 5 ਤਾਰੀਖ਼ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਸੀ। ਇਸ ਤੋਂ ਬਾਅਦ ਬੱਚੀ ਨੂੰ ਉਸ ਦੇ ਕਮਰੇ ਵਿੱਚੋਂ ਲਿਆਂਦਾ ਗਿਆ ਸੀ ਅਤੇ ਲੜਕੇ ਤੇ ਬੱਚੀ ਨਾਲ ਧੱਕਾ ਕਰਨ ਦੇ ਦੋਸ਼ ਲੱਗੇ ਸਨ।

ਇਸ ਤੋਂ ਬਾਅਦ ਕੁਝ ਮੋਹਤਬਰ ਵਿਅਕਤੀਆਂ ਨੇ ਦੋਵੇਂ ਧਿਰਾਂ ਦਾ ਫ਼ੈਸਲਾ ਕਰਵਾ ਦਿੱਤਾ ਸੀ। ਜਦੋਂ ਕੁਝ ਦਿਨਾਂ ਬਾਅਦ ਬੱਚੀ ਦੇ ਪੇਟ ਵਿੱਚ ਗੜਬੜ ਹੋਈ ਤਾਂ ਉਸ ਨੂੰ ਇਕ ਨਿੱਜੀ ਡਾਕਟਰ ਲਿਜਾਇਆ ਗਿਆ। ਬੱਚੀ ਦੇ ਠੀਕ ਹੋਣ ਤੋਂ ਬਾਅਦ 29 ਨਵੰਬਰ ਨੂੰ ਫੇਰ ਬੱਚੀ ਦੀ ਤਬੀਅਤ ਖ਼ ਰਾ ਬ ਹੋ ਗਈ। ਪਰਿਵਾਰ ਬੱਚੀ ਨੂੰ ਫਿਰ ਉਸੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਦਵਾਈ ਦੇ ਕੇ ਬੱਚੀ ਨੂੰ ਘਰ ਭੇਜ ਦਿੱਤਾ ਅਤੇ ਰਾਤ ਦੇ 11 ਵਜੇ ਬੱਚੀ ਅੱਖਾਂ ਮੀਟ ਗਈ।

ਪੁਲਿਸ ਨੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਬੱਚੀ ਦੀ ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਬਾਲ ਭਲਾਈ ਅਫਸਰ ਦੇ ਦੱਸਣ ਮੁਤਾਬਕ ਬਾਲ ਭਲਾਈ ਸੁਸਾਇਟੀ ਨੂੰ ਬੱਚੀ ਦੀ ਜਾਨ ਜਾਣ ਬਾਰੇ ਇਤਲਾਹ ਮਿਲੀ ਸੀ। ਇਹ ਵੀ ਪਤਾ ਲੱਗਾ ਸੀ ਕਿ ਪਿਛਲੇ ਦਿਨੀਂ ਬੱਚੀ ਨਾਲ ਧੱਕਾ ਹੋਇਆ ਸੀ। ਬੱਚੀ ਦੀ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਵਿਚ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਵਿਚ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰੀ ਰਿਪੋਰਟ ਆਉਣ ਤੇ ਹੀ ਬੱਚੀ ਦੀ ਜਾਨ ਜਾਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 4 ਸਾਲ ਦੀ ਬੱਚੀ ਦੀ ਜਾਨ ਜਾਣ ਬਾਰੇ ਇਤਲਾਹ ਮਿਲੀ ਸੀ। ਉਹ ਸਿਵਲ ਹਸਪਤਾਲ ਪਹੁੰਚੇ ਹਨ। ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.