ਘਰ ਬਾਹਰ ਬੈਠੀ ਬੇਬੇ ਨਾਲ ਕਰ ਗਿਆ ਵੱਡਾ ਕਾਂਡ, ਨੂੰਹ ਦੇ ਸੁੱਕੇ ਸਾਹ ਲੱਗਿਆ ਵੱਡਾ ਸਦਮਾ

ਕੁਝ ਵਿਅਕਤੀਆਂ ਨੇ ਤਾਂ ਔਰਤਾਂ ਦੇ ਗਹਿਣੇ, ਮੋਬਾਈਲ ਅਤੇ ਪਰਸ ਆਦਿ ਝਪਟਣ ਨੂੰ ਹੀ ਧੰਦਾ ਸਮਝ ਲਿਆ ਹੈ। ਇਹ ਵਿਅਕਤੀ ਹਰ ਰੋਜ਼ ਹੀ ਅਜਿਹੀਆਂ ਕਰਤੂਤਾਂ ਕਰਦੇ ਹਨ। ਜਿਸ ਕਰਕੇ ਔਰਤਾਂ ਬੇ ਚੈ ਨੀ ਮਹਿਸੂਸ ਕਰਦੀਆਂ ਹਨ। ਉਨ੍ਹਾਂ ਦੇ ਮਨ ਵਿਚ ਧੁੜਕੂ ਲੱਗਾ ਰਹਿੰਦਾ ਕਿ ਪਤਾ ਨਹੀਂ ਕਦੋਂ ਉਨ੍ਹਾਂ ਦੇ ਨਾਲ ਕੋਈ ਗ਼ਲਤ ਘਟਨਾ ਵਾਪਰ ਜਾਵੇ। ਗੁਰਦਾਸਪੁਰ ਵਿਖੇ 2 ਨੌਜਵਾਨ ਘਰ ਅੱਗੇ ਬੈਠੀ ਬਜ਼ੁਰਗ ਔਰਤ ਦੀਆਂ ਬਾਲ਼ੀਆਂ ਖਿੱਚ ਕੇ ਦੌੜ ਗਏ। ਬਜ਼ੁਰਗ ਔਰਤ ਦਰਸ਼ਨ ਕੌਰ ਦੀ ਨੂੰਹ ਅਮਨਦੀਪ ਕੌਰ ਨੇ ਦੱਸਿਆ ਹੈ

ਕਿ ਉਹ ਆਪਣੀ ਸੱਸ ਨਾਲ ਮੰਜਾ ਡਾਹ ਕੇ ਦਰਵਾਜ਼ੇ ਅੱਗੇ ਬੈਠੀ ਸੀ। ਬੱਚੇ ਖੇਡ ਰਹੇ ਸਨ। ਬਾਈਕ ਸਵਾਰ 2 ਨੌਜਵਾਨ ਆਏ ਅਤੇ ਕਹਿਣ ਲੱਗੇ ਕਿ ਇੱਥੇ ਕਿਸੇ ਨੇ 2 ਕੋਟ ਮੰਗਵਾਏ ਹਨ। ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ। ਅਮਨਦੀਪ ਕੌਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇੱਕ ਗਲਾਸ ਪਾਣੀ ਦਿੱਤਾ ਤਾਂ ਉਨ੍ਹਾਂ ਨੇ ਇਕ ਗਲਾਸ ਹੋਰ ਮੰਗਿਆ। ਜਦੋਂ ਉਹ ਪਾਣੀ ਲੈਣ ਅੰਦਰ ਗਈ ਤਾਂ ਇਹ ਨੌਜਵਾਨ ਉਸ ਦੀ ਸੱਸ ਦੀਆਂ ਬਾਲ਼ੀਆਂ ਕੰਨਾਂ ਵਿੱਚੋਂ ਖਿੱਚ ਕੇ ਦੌੜ ਗਏ। ਉਹ ਇਹ ਵੀ ਕਹਿ ਗਏ ਕਿ ਉਹ ਉਸ ਦਾ ਬੱਚਾ ਲੈ ਕੇ ਜਾ ਰਹੇ ਹਨ।

ਬਜ਼ੁਰਗ ਔਰਤ ਦਰਸ਼ਨ ਕੌਰ ਨੇ ਦੱਸਿਆ ਹੈ ਕਿ 2 ਨੌਜਵਾਨ ਕੋਟ ਲੈ ਕੇ ਆਏ। ਉਸ ਨੇ ਆਪਣੀ ਨੂੰਹ ਨੂੰ ਬੱਚਿਆਂ ਨੂੰ ਟਿਊਸ਼ਨ ਭੇਜਣ ਲਈ ਕਿਹਾ। ਇਹ ਨੌਜਵਾਨ ਉਨ੍ਹਾਂ ਨੂੰ ਕਹਿਣ ਲੱਗੇ ਕਿ ਕੋਟ ਲੈ ਲਵੋ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ। ਫੇਰ ਇਹ ਪੀਣ ਲਈ ਪਾਣੀ ਮੰਗਣ ਲੱਗੇ। ਪਾਣੀ ਦੇ ਬਹਾਨੇ ਹੀ ਇਹ ਉਨ੍ਹਾਂ ਦੀਆਂ ਬਾਲ਼ੀਆਂ ਖਿੱਚ ਕੇ ਦੌੜ ਗਏ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਇਨ੍ਹਾਂ ਨੌਜਵਾਨਾਂ ਦੀ ਪਛਾਣ ਨਹੀਂ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨਵੀਂ ਆਬਾਦੀ ਉਮਰਪੁਰਾ ਵਿੱਚ ਇਕ ਔਰਤ ਦੀਆਂ ਬਾਲ਼ੀਆਂ ਝਪਟ ਲਏ ਜਾਣ ਦੀ ਘਟਨਾ ਵਾਪਰੀ ਹੈ। ਦਰਸ਼ਨ ਕੌਰ ਮੰਜੇ ਤੇ ਬੈਠੀ ਸੀ।

2 ਵਿਅਕਤੀਆਂ ਨੇ ਆ ਕੇ ਪਾਣੀ ਮੰਗਿਆ। ਜਦੋਂ ਦਰਸ਼ਨ ਕੌਰ ਦੀ ਨੂੰਹ ਅਮਨਦੀਪ ਕੌਰ ਪਾਣੀ ਲੈਣ ਅੰਦਰ ਗਈ ਤਾਂ ਪਿੱਛੋਂ ਇਹ ਵਿਅਕਤੀ ਦਰਸ਼ਨ ਕੌਰ ਦੇ ਕੰਨਾਂ ਵਿਚੋਂ ਬਾਲ਼ੀਆਂ ਖਿੱਚ ਕੇ ਲੈ ਗਏ। ਇਸ ਘਰ ਵਿੱਚ ਸੀ.ਸੀ.ਟੀ.ਵੀ ਲੱਗਾ ਹੋਇਆ ਹੈ। ਇਨ੍ਹਾਂ ਬੰਦਿਆਂ ਦਾ ਪਿੱਛਾ ਵੀ ਕੀਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਰੌਲਾ ਪਿਆ ਤਾਂ ਬੱਚਾ ਆਪਣੇ ਘਰ ਵੜ ਗਿਆ। ਬੱਚਾ ਠੀਕ ਠਾਕ ਹੈ। ਬਾਲ਼ੀਆਂ ਝਪਟਣ ਵਾਲੇ ਨਾਮਲੂਮ ਵਿਅਕਤੀ ਸਨ। ਪੁਲਿਸ ਸੀ.ਸੀ.ਟੀ.ਵੀ ਦੀ ਫੁਟੇਜ ਚੈੱਕ ਕਰ ਰਹੀ ਹੈ ਤਾਂ ਕਿ ਮਾਮਲਾ ਟ੍ਰੇਸ ਹੋ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.