ਢਾਈ ਸਾਲਾ ਬੱਚੀ ਨੂੰ ਧਰਤੀ ਚ ਦੱਬਣ ਵਾਲੀ ਔਰਤ ਆਈ ਕੈਮਰੇ ਸਾਹਮਣੇ, ਦੇਖੋ ਕਰਤੂਤ

ਪਿਛਲੇ ਦਿਨੀਂ ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਢਾਈ ਸਾਲ ਦੀ ਦਿਲਰੋਜ਼ ਨਾਮ ਦੀ ਬੱਚੀ ਦੀ ਜਾਨ ਲੈਣ ਵਾਲੀ ਉਨ੍ਹਾਂ ਦੀ ਗੁਆਂਢਣ ਨੀਲਮ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਉਹ ਸਿਰਫ ਇੰਨਾ ਹੀ ਦੱਸਦੀ ਹੈ ਕਿ ਉਹ ਸ਼ਿਮਲਾਪੁਰੀ ਦੀ ਰਹਿਣ ਵਾਲੀ ਹੈ। ਉਸ ਦੀ ਬੱਚੀ ਦੇ ਪਰਿਵਾਰ ਨਾਲ ਕੋਈ ਰੰਜਿਸ਼ ਨਹੀਂ ਸੀ। ਭਾਵੇਂ ਇਸ ਬਾਰੇ ਮੁਹੱਲੇ ਵਿੱਚੋਂ ਪੁੱਛ ਲਿਆ ਜਾਵੇ। ਨੀਲਮ ਪੁਲਿਸ ਦੀ ਗੱਡੀ ਵਿੱਚ ਬੈਠੀ ਦਿਖਾਈ ਦੇ ਰਹੀ ਹੈ। ਇੱਥੇ ਦੱਸਣਾ ਬਣਦਾ ਹੈ

ਕਿ ਨੀਲਮ ਤਲਾਕ ਹੋ ਜਾਣ ਕਾਰਨ ਆਪਣੇ ਦੋਵੇਂ ਬੱਚਿਆਂ ਸਮੇਤ ਆਪਣੇ ਪੇਕੇ ਘਰ ਸ਼ਿਮਲਾਪੁਰੀ ਰਹਿ ਰਹੀ ਸੀ। ਉਸ ਦੀ ਕਿਸੇ ਕਾਰਨ ਆਪਣੇ ਗੁਆਂਢੀਆਂ ਨਾਲ ਅਣਬਣ ਸੀ। ਇਸ ਅਣਬਣ ਦੇ ਚੱਲਦੇ ਹੀ ਗੁਆਂਢੀਆਂ ਤੋਂ ਬਦਲਾ ਲੈਣ ਲਈ ਨੀਲਮ ਨੇ ਉਨ੍ਹਾਂ ਦੀ ਢਾਈ ਸਾਲ ਦੀ ਮਾਸੂਮ ਬੱਚੀ ਨੂੰ ਚੁੱਕ ਕੇ ਸਲੇਮ ਟਾਬਰੀ ਵਿਖੇ ਲਿਜਾ ਕੇ ਗਲਾ ਘੁੱਟ ਕੇ ਜ਼ਮੀਨ ਵਿੱਚ ਦਬਾ ਦਿੱਤਾ। ਉਹ ਬੱਚੀ ਨੂੰ ਸਕੂਟਰੀ ਤੇ ਲੈ ਕੇ ਗਈ ਸੀ ਅਤੇ ਕਰਤੂਤ ਕਰਕੇ ਤੁਰੰਤ ਵਾਪਸ ਮੁੜ ਆਈ। ਬੱਚੀ ਦਿਲਰੋਜ਼ ਦੇ ਭਰਾ ਨੇ ਆਪਣੀ ਮਾਂ ਨੂੰ ਦੱਸਿਆ ਸੀ

ਕਿ ਦਿਲਰੋਜ਼ ਨੂੰ ਨੀਲਮ ਭੂਆ ਲੈ ਕੇ ਗਈ ਹੈ। ਨੀਲਮ ਦੇ ਆਪਣੇ ਬੇਟੇ ਅਤੇ ਗੁਆਂਢੀਆਂ ਦੇ ਕਿਸੇ ਲੜਕੇ ਨੇ ਵੀ ਦੱਸਿਆ ਸੀ ਕਿ ਦਿਲਰੋਜ਼ ਨੂੰ ਨੀਲਮ ਲੈ ਕੇ ਗਈ ਹੈ ਪਰ ਨੀਲਮ ਇਹ ਮੰਨਣ ਲਈ ਤਿਆਰ ਨਹੀਂ ਸੀ। ਜਦੋਂ ਪਰਿਵਾਰ ਨੇ ਸੀ.ਸੀ.ਟੀ.ਵੀ ਚੈੱਕ ਕੀਤਾ ਤਾਂ ਨੀਲਮ ਸਾਫ਼ ਤੌਰ ਤੇ ਬੱਚੀ ਨੂੰ ਸਕੂਟਰੀ ਤੇ ਲਿਜਾਂਦੀ ਹੋਈ ਨਜ਼ਰ ਆਈ। ਇਸ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਕੋਲ ਨੀਲਮ ਮੰਨ ਗਈ ਕਿ ਉਸ ਨੇ ਹੀ ਬੱਚੀ ਨੂੰ ਸਲੇਮ ਟਾਬਰੀ ਇਲਾਕੇ ਵਿੱਚ ਲਿਜਾ ਕੇ ਉਸ ਦਾ ਗਲਾ ਘੁੱਟ ਕੇ ਜ਼ਮੀਨ ਵਿੱਚ ਦਬਾ ਦਿੱਤਾ ਹੈ।

ਪੁਲਿਸ ਨੇ ਜ਼ਮੀਨ ਵਿਚੋਂ ਬੱਚੀ ਨੂੰ ਕਢਵਾ ਕੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਕਾਰਵਾਈ ਕਰ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨੀਲਮ ਦੇ ਪਰਿਵਾਰ ਨੇ ਆਪਣਾ ਇਹ ਮਕਾਨ ਵੇਚ ਦਿੱਤਾ ਸੀ। ਉਨ੍ਹਾਂ ਨੇ ਅੱਧਾ ਸਾਮਾਨ ਚੁੱਕ ਲਿਆ ਸੀ ਅਤੇ ਅੱਧਾ ਸਾਮਾਨ ਚੁੱਕਣਾ ਬਾਕੀ ਸੀ। ਜਿਸ ਦਿਨ ਸਾਮਾਨ ਚੁੱਕਿਆ ਜਾਣਾ ਸੀ। ਉਸ ਦਿਨ ਹੀ ਨੀਲਮ ਨੇ ਇਹ ਕਰਤੂਤ ਕਰ ਦਿੱਤੀ। ਉਸ ਦੀ ਇਸ ਕਰਤੂਤ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *