ਦਿਨ ਦਿਹਾੜੇ ਮੋਗਾ ਦੇ ਬਜ਼ਾਰ ਚ ਹੋਇਆ ਵੱਡਾ ਕਾਂਡ, ਵੀਡੀਓ ਨੇ ਕੱਢਕੇ ਰੱਖਤਾ ਲੋਕਾਂ ਦਾ ਧੂੰਆਂ

ਮੋਗਾ ਦੇ ਡਿਪਟੀ ਮੇਅਰ ਦੇ ਭਰਾ ਸੁਨੀਲ ਕੁਮਾਰ ਦੀ ਕਿਸੇ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਵਿਚ ਸੁਨੀਲ ਕੁਮਾਰ ਅਤੇ ਉਨ੍ਹਾਂ ਦਾ ਪੁੱਤਰ ਹਸਪਤਾਲ ਵਿੱਚ ਭਰਤੀ ਹਨ। ਘਟਨਾ ਨੂੰ ਅੰਜਾਮ ਦੇਣ ਆਏ, ਵਿਅਕਤੀਆਂ ਵਿਚੋਂ ਇਕ ਕਾਬੂ ਆ ਗਿਆ ਹੈ। ਭੀੜ ਨੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ। ਜਿਸ ਕਰਕੇ ਉਸ ਦੇ ਸਿਰ ਵਿਚ ਸੱਟ ਲੱਗੀ ਹੈ ਅਤੇ ਉਸ ਦੀ ਹਾਲਤ ਖ਼ਰਾਬ ਦੱਸੀ ਜਾਂਦੀ ਹੈ। ਸੁਨੀਲ ਕੁਮਾਰ ਦੇ ਪੁੱਤਰ ਨੇ ਦੱਸਿਆ ਹੈ ਕਿ ਉਹ ਆਪਣੇ ਪਿਤਾ ਨਾਲ ਜਾ ਰਿਹਾ ਸੀ।

ਰਸਤੇ ਵਿੱਚ ਬਾਈਕ ਸਵਾਰ 2 ਬੰਦੇ ਉਨ੍ਹਾਂ ਦੇ ਪਿਤਾ ਤੇ ਪ ਸ ਤੋ ਲ ਚਲਾਉਣ ਲੱਗੇ। ਲੜਕੇ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਭੱਜ ਕੇ ਜਾਨ ਬਚਾਉਣੀ ਚਾਹੀ ਪਰ ਇਹ ਵਿਅਕਤੀ ਵੀ ਉਸ ਦੇ ਪਿੱਛੇ ਦੌੜੇ। ਜਿਸ ਕਰਕੇ ਉਹ ਵੀ ਆਪਣੇ ਪਿਤਾ ਵੱਲ ਨੂੰ ਦੌੜਿਆ। ਮੋਟਰਸਾਈਕਲ ਸਵਾਰਾਂ ਨੇ ਉਸ ਦੀ ਲੱਤ ਉੱਤੇ ਨਿਸ਼ਾਨਾ ਲਗਾ ਦਿੱਤਾ ਅਤੇ ਉਸ ਦੇ ਪਿਤਾ ਦੇ ਸਿਰ ਵਿਚ ਸੱਟ ਲਾ ਦਿੱਤੀ। ਸੁਨੀਲ ਕੁਮਾਰ ਨੇ ਦੱਸਿਆ ਹੈ ਕਿ ਉਹ ਦਫ਼ਤਰ ਜਾ ਰਿਹਾ ਸੀ। ਉਸ ਨੇ ਦੇਖਿਆ 2 ਬਾਈਕ ਸਵਾਰ ਉਸਦੀ ਜਾਨ ਲੈਣ ਦੀ ਕੋਸ਼ਿਸ਼ ਕਰ ਰਹੇ ਸੀ।

ਉਹ ਇਨ੍ਹਾਂ ਦੇ ਅੱਗੇ ਭੱਜਿਆ ਅਤੇ ਇਹ ਬਾਈਕ ਸਵਾਰ ਉਸ ਦੇ ਪਿੱਛੇ ਆ ਗਏ। ਉਸ ਨੇ ਇੱਕ ਨੂੰ ਫੜ ਲਿਆ ਅਤੇ ਉਹ ਡਿੱਗ ਪਿਆ। ਬਾਅਦ ਵਿਚ ਉਸ ਨੂੰ ਭੀੜ ਨੇ ਕਾਬੂ ਕਰ ਲਿਆ। ਉਸ ਦਾ ਇਕ ਸਾਥੀ ਦੌੜ ਗਿਆ ਹੈ। ਸੁਨੀਲ ਦਾ ਕਹਿਣਾ ਹੈ ਕਿ ਉਨ੍ਹਾ ਦੇ ਬੇਟੇ ਦੀ ਲੱਤ ਤੇ ਨਿਸ਼ਾਨਾ ਲੱਗਾ ਹੈ ਅਤੇ ਉਨ੍ਹਾਂ ਦੇ ਸਿਰ ਉੱਤੇ ਸੱਟ ਹੈ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਡਿਪਟੀ ਮੇਅਰ ਦਾ ਭਰਾ ਅਤੇ ਭਤੀਜਾ ਜਦੋਂ ਘਰੋਂ ਨਿਕਲੇ ਤਾਂ 2 ਬਾਈਕ ਸਵਾਰਾਂ ਨੇ ਉਨ੍ਹਾ ਦਾ ਪਿੱਛਾ ਕੀਤਾ। ਪਤਾ ਲੱਗਣ ਤੇ ਉਹ ਮੋਟਰਸਾਈਕਲ ਤੋਂ ਛਾਲ ਲਗਾ ਗਿਆ।

ਜਿਸ ਕਰਕੇ ਬਚਾਅ ਹੋ ਗਿਆ। ਹੱ ਥੋ ਪਾ ਈ ਹੋਣ ਕਰ ਕੇ ਇਕ ਵਿਅਕਤੀ ਭੱਜ ਗਿਆ ਅਤੇ ਇਕ ਨੂੰ ਫੜ ਲਿਆ ਗਿਆ ਹੈ। ਹੋ ਸਕਦਾ ਹੈ ਉਨ੍ਹਾਂ ਦਾ ਪ ਸ ਤੋ ਲ ਨਾ ਚੱਲਿਆ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀ ਦੀ ਭੀੜ ਨੇ ਖਿੱਚ ਧੂਹ ਕੀਤੀ ਹੈ। ਜਿਸ ਕਰਕੇ ਉਸ ਦੇ ਕੁਝ ਸੱਟ ਵੀ ਲੱਗੀ ਹੈ। ਇਹ ਵਿਅਕਤੀ ਪੁਲੀਸ ਦੀ ਦੇਖ ਰੇਖ ਵਿੱਚ ਹੈ ਅਤੇ ਇਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪੁਲਿਸ ਨੇ ਪਹਿਲਾਂ ਹੀ ਮੁਸਤੈਦੀ ਵਧਾਈ ਹੋਈ ਹੈ। ਹੋ ਸਕਦਾ ਹੈ ਇਸ ਪਿੱਛੇ ਆਪਸੀ ਰੰ ਜਿ ਸ਼ ਹੋਵੇ।

ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਜਿਸ ਵਿਅਕਤੀ ਨੇ ਵਾਰ ਕੀਤਾ ਸੀ, ਉਹ ਸੋਨੀਪਤ ਦਾ ਰਹਿਣ ਵਾਲਾ ਹੈ। ਉਹ ਫੜਿਆ ਗਿਆ ਹੈ ਅਤੇ ਉਸ ਦੇ ਸਿਰ ਵਿਚ ਸੱਟ ਹੈ। ਉਸ ਦੀ ਹਾਲਤ ਠੀਕ ਨਹੀਂ ਹੈ। ਉਸ ਦਾ ਸੀਟੀ ਸਕੈਨ ਕਰਵਾਇਆ ਗਿਆ ਹੈ ਅਤੇ ਰਿਪੋਰਟ ਅਜੇ ਆਉਣੀ ਹੈ। ਦੂਸਰੇ ਦੋਵੇਂ ਵਿਅਕਤੀਆਂ ਵਿੱਚੋਂ ਇਕ ਦੇ ਸਿਰ ਵਿਚ ਸੱਟ ਹੈ ਅਤੇ ਦੂਸਰੇ ਦੀ ਲੱਤ ਤੇ ਨਿਸ਼ਾਨਾ ਲੱਗਾ ਹੈ। ਇਨ੍ਹਾਂ ਪਿਤਾ ਪੁੱਤਰ ਦੀ ਹਾਲਤ ਠੀਕ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪਿਤਾ ਦੇ ਸਿਰ ਵਿੱਚ ਸੱਟ ਹੋਣ ਕਾਰਨ ਸਿਟੀ ਸਕੈਨ ਕਰਵਾਇਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.