ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਖਿੱਚੀ ਅਗਲੀ ਗਦਰ ਦੀ ਤਿਆਰੀ, ਦੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਆਪਣੀ ਸੁਪਰਹਿੱਟ ਫ਼ਿਲਮ ਗਦਰ1 ਦੀ ਅਪਾਰ ਸਫਲਤਾ ਤੋਂ ਬਾਅਦ ਇਸ ਦਾ ਦੂਜਾ ਭਾਗ ਗਦਰ-2 ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗ਼ਦਰ1 ਵਿੱਚ 1947 ਦੀ ਭਾਰਤ ਪਾਕਿਸਤਾਨ ਵੰਡ ਦੌਰਾਨ ਵਾਪਰੇ ਹਾਲਾਤਾਂ ਨੂੰ ਫ਼ਿਲਮਾਇਆ ਗਿਆ ਸੀ। ਇਸ ਫ਼ਿਲਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਗਦਰ 2 ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਫ਼ਿਲਮ ਦੀ ਸ਼ੂਟਿੰਗ ਲਈ ਪਾਲਮਪੁਰ, ਧਰਮਸ਼ਾਲਾ ਅਤੇ ਯੋਲ ਨੂੰ ਚੁਣਿਆ ਗਿਆ ਹੈ। ਪਾਲਮਪੁਰ ਦੇ ਪਿੰਡ ਕਾਲੂੰਡ ਦੇ ਰਹਿਣ ਵਾਲੇ ਰਿਟਾਇਰ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਦੇ ਘਰ ਰੀਬਨ ਕੱਟ ਕੇ ਫ਼ਿਲਮ ਦੀ ਸ਼ੁਰੂਆਤ ਕੀਤੀ ਗਈ। ਫਿਲਮ ਦੇ ਹੀਰੋ ਸੰਨੀ ਦਿਓਲ ਅਤੇ ਨਾਇਕਾ ਅਮੀਸ਼ਾ ਪਟੇਲ ਇੱਥੇ ਪਹੁੰਚੇ ਹੋਏ ਹਨ। ਜਿਉਂ ਜਿਉਂ ਫ਼ਿਲਮ ਦੀ ਕਹਾਣੀ ਅੱਗੇ ਵਧਦੀ ਜਾਵੇਗੀ ਤਿਉੰ ਤਿਉਂ ਬਾਕੀ ਕਲਾਕਾਰ ਵੀ ਇੱਥੇ ਪਹੁੰਚਦੇ ਰਹਿਣਗੇ। ਇੱਥੋਂ ਦੇ ਕੁਝ ਸਥਾਨਕ ਲੋਕਾਂ ਨੂੰ ਵੀ ਫ਼ਿਲਮ ਵਿੱਚ ਕਿਸਾਨ ਦੇ ਤੌਰ ਤੇ ਛੋਟੇ ਮੋਟੇ ਰੋਲ ਦਿੱਤੇ ਗਏ ਹਨ।

ਫਿਲਮ ਦੀ ਸ਼ੂਟਿੰਗ ਪ੍ਰਤੀ ਇਲਾਕੇ ਦੇ ਲੋਕਾਂ ਵਿਚ ਬਹੁਤ ਦਿਲਚਸਪੀ ਦਿਖਾਈ ਦਿੰਦੀ ਹੈ। ਸਿਹਤ ਵਿਭਾਗ ਦੀ ਟੀਮ ਨੇ ਇੱਥੇ ਪਹੁੰਚ ਕੇ ਟੀਮ ਦੇ ਕੋ ਰੋ ਨਾ ਟੈਸਟ ਵੀ ਕੀਤੇ ਹਨ। ਅਗਲੇ ਕੁਝ ਦਿਨਾਂ ਵਿੱਚ ਵੀ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਫਿਲਮ ਦੀ ਸ਼ੂਟਿੰਗ ਕੀਤੀ ਜਾਵੇਗੀ। ਫਿਲਮ ਦਾ ਪਹਿਲਾ ਸੀਨ ਸੰਨੀ ਦਿਓਲ ਤੇ ਫ਼ਿਲਮਾਇਆ ਗਿਆ ਹੈ। ਗਦਰ 2 ਵਿੱਚ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਜ਼ਾਰੇ ਦੇਖੇ ਜਾ ਸਕਣਗੇ।

Leave a Reply

Your email address will not be published. Required fields are marked *