ਅੱਧੀ ਰਾਤ ਨੂੰ ਅਸਮਾਨ ਚ ਲੋਕਾਂ ਨੇ ਦੇਖੀ ਅਜੀਬ ਚੀਜ਼, ਕੈਮਰੇ ਚ ਬਣਾ ਲਈ ਵੀਡੀਓ ਸਵੇਰੇ ਛਿੜੀ ਚਰਚਾ

ਪ੍ਰਕਿਰਤੀ ਅਤੇ ਬ੍ਰਹਿਮੰਡ ਵਿਚ ਬਹੁਤ ਅਨੌਖੇ ਅਤੇ ਖੂਬਸੂਰਤ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਬੇਸ਼ਕ ਵਿਗਿਆਨ ਤੇ ਤਕਨਾਲੋਜੀ ਦੇ ਜੋੜ ਮੇਲ ਨੇ ਕੁਦਰਤ ਦੇ ਕਈ ਰਹੱਸਾਂ ਤੋਂ ਪਰਦਾ ਚੁੱਕ ਦਿੱਤਾ ਹੈ ਪਰ ਕੁਦਰਤ ਏਨੀ ਜ਼ਿਆਦਾ ਬਹੁਪਰਤੀ, ਬਹੁਰੰਗੀ ਅਤੇ ਬਹੁਵਿਸਮਕ ਹੈ। ਜਿਸ ਨੂੰ ਦੇਖਕੇ ਮਨੁੱਖੀ ਬੁੱਧੀ ਹਮੇਸ਼ਾ ਹੀ ਹੈਰਾਨ ਰਹਿ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਥੇ ਲੋਕਾਂ ਨੇ ਅਸਮਾਨ ਵਿਚ ਤੇਜ਼ ਰੋਸ਼ਨੀ ਵਾਲਾ ਅਜਿਹਾ ਖ਼ੂਬਸੂਰਤ ਨਜ਼ਾਰਾ ਦੇਖਿਆ, ਜਿਸ ਨੂੰ ਦੇਖ ਕੇ ਲਗਦਾ ਸੀ ਕਿ ਜਿਵੇਂ ਕੋਈ ਟਰੇਨ ਅਸਮਾਨ ਵਿੱਚ ਉੱਡ ਰਹੀ ਹੋਵੇ। ਇਸ ਨਜਾਰੇ ਨੂੰ ਲੋਕਾਂ ਨੇ ਆਪਣੇ ਮੋਬਾਈਲ ਵਿਚ ਵੀ ਰਿਕਾਰਡ ਕੀਤਾ। ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅਸਮਾਨ ਵਿੱਚ ਅਚਾਨਕ ਇਕ ਤੇਜ ਰੋਸ਼ਨੀ ਵਾਲੀ ਚੀਜ਼ ਜਾਂਦੀ ਦੇਖੀ, ਜੋ ਬਿਲਕੁੱਲ ਟਰੇਨ ਵਰਗੀ ਲੱਗ ਰਹੀ ਸੀ।

ਉਨ੍ਹਾਂ ਕਹਿਣਾ ਹੈ ਕਿ ਜਿਵੇਂ ਟ੍ਰੇਨ ਦੇ ਪਿੱਛੇ ਡੱਬੇ ਹੁੰਦੇ ਹਨ ਇਹ ਤੇਜ਼ ਰੌਸ਼ਨੀ ਵਾਲੀ ਚੀਜ਼ ਵੀ ਟ੍ਰੇਨ ਦੀ ਤਰਾਂ ਹੀ ਸੀ। ਉਹਨਾਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਅਜਿਹਾ ਖ਼ੂਬਸੂਰਤ ਦ੍ਰਿਸ਼ ਦੇਖਿਆ ਹੈ। ਜਿਸ ਨੂੰ ਉਹ ਲਗਭਗ ਪੰਜ ਮਿੰਟ ਤੱਕ ਲਗਾਤਾਰ ਦੇਖਦੇ ਰਹੇ। ਉਹਨਾਂ ਨੇ ਦੱਸਿਆ ਕਿ ਪੰਜ ਮਿੰਟ ਬਾਅਦ ਇਹ ਖੂਬਸੂਰਤ ਦ੍ਰਿਸ਼ ਆਪਣੇ ਆਪ ਅਸਮਾਨ ਵਿੱਚ ਗਾਇਬ ਹੋ ਗਿਆ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਚੀਜ਼ ਸੀ ਪਰ ਬਹੁਤ ਹੀ ਸੁੰਦਰ ਨਜ਼ਾਰਾ ਸੀ। ਇੱਕ ਹੋਰ ਔਰਤ ਨੇ ਦੱਸਿਆ ਕਿ ਉਹ ਆਪਣੇ ਘਰਾਂ ਤੋਂ ਬਾਹਰ ਖੜੇ ਸੀ।

ਉਨ੍ਹਾਂ ਨੂੰ ਅਸਮਾਨ ਵਿੱਚ ਅਚਾਨਕ ਹੀ ਬਹੁਤ ਤੇਜ਼ ਰੌਸ਼ਨੀ ਦੇਖਣ ਨੂੰ ਮਿਲੀ। ਜੋ ਕਿ 4-5 ਮਿੰਟ ਦਾ ਦ੍ਰਿਸ਼ ਸੀ। ਉਹਨਾਂ ਨੇ ਦੱਸਿਆ ਕਿ ਇਹ ਤੇਜ਼ ਰੋਸ਼ਨੀ ਵਾਲਾ ਦ੍ਰਿਸ਼ ਬਹੁਤ ਹੀ ਖੂਬਸੂਰਤ ਸੀ, ਜਿਸ ਨੂੰ ਦੇਖ ਕੇ ਲਗਦਾ ਸੀ, ਜਿਵੇਂ ਕੋਈ ਟਰੇਨ ਅਸਮਾਨ ਵਿੱਚ ਜਾ ਰਹੀ ਹੋਵੇ। ਉਨ੍ਹਾਂ ਦਾ ਕਹਿਣਾ ਕਿ ਦ੍ਰਿਸ਼ ਬਹੁਤ ਖ਼ੂਬਸੂਰਤ ਸੀ ਪਰ ਉਨ੍ਹਾਂ ਨੂੰ ਸਮਝ ਵਿਚ ਨਹੀ ਆਇਆ ਕਿ ਉਹ ਚੀਜ਼ ਕੀ ਸੀ। ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਉਹ ਕੀ ਚੀਜ ਸੀ, ਕਿਉਂਕਿ ਅਜਿਹੀ ਚੀਜ ਦਿਖਾਈ ਦੇਣੀ ਆਮ ਨਹੀਂ ਹੈ। ਕੀ ਇਹ ਕੋਈ ਜਹਾਜ ਸੀ ਜਾਂ ਰਾਕੇਟ ਸੀ। ਇਹ ਜਾਂਚ ਦਾ ਵਿਸ਼ਾ ਹੈ। ਸਾਡੇ ਵੱਲੋਂ ਅਸਮਾਨ ਵਿਚ ਦਿਖਾਈ ਦੇਣ ਵਾਲੀ ਇਸ ਰੋਸ਼ਨੀ ਬਾਰੇ ਕਿਸੇ ਪ੍ਰਕਾਰ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *