ਜਿਸ ਐੱਨ ਆਰ ਆਈ ਪੁੱਤ ਦੇ ਵਿਆਹ ਦੀਆਂ ਕਰਦੇ ਸੀ ਤਿਆਰੀਆਂ, ਅੱਜ ਉਸੇ ਦੀ ਅਮਰੀਕਾ ਤੋਂ ਆ ਗਈ ਮੋਤ ਦੀ ਖਬਰ

ਜਿਆਦਾਤਰ ਪੰਜਾਬੀ ਨੌਜਵਾਨ ਚੰਗੇ ਭਵਿੱਖ ਲਈ ਬਾਹਰਲੇ ਮੁਲਕਾਂ ਦਾ ਰੁੱਖ ਕਰਦੇ ਹਨ। ਉਨ੍ਹਾਂ ਪੰਜਾਬੀ ਨੌਜਵਾਨਾਂ ਵਿਚੋਂ ਹੀ ਤਰਨਤਾਰਨ ਦਾ ਰਹਿਣ ਵਾਲਾ ਬਲਜੀਤ ਸਿੰਘ ਵੀ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ। ਜਿਸ ਦੀ ਕਿਸੇ ਕਾਰਨਾਂ ਕਰਕੇ ਅਮਰੀਕਾ ਵਿਚ ਹੀ ਜਾਨ ਚਲੀ ਗਈ। ਮ੍ਰਿਤਕ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ।

ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਲਜੀਤ ਸਿੰਘ ਬਹੁਤ ਹੋਣਹਾਰ ਨੌਜਵਾਨ ਸੀ। ਉਹ 5-6 ਸਾਲ ਪਹਿਲਾਂ ਛੋਟੀ ਉਮਰ ਵਿੱਚ ਹੀ ਕਮਾਈ ਕਰਨ ਲਈ ਅਮਰੀਕਾ ਗਿਆ ਸੀ। ਉਥੇ ਉਸ ਨਾਲ ਇਹ ਭਾਣਾ ਵਾਪਰ ਗਿਆ। ਵਿਅਕਤੀ ਦਾ ਕਹਿਣਾ ਹੈ ਕਿ ਬਲਜੀਤ ਸਿੰਘ ਦਾ ਪਰਿਵਾਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰਦਾ ਸੀ। ਜਿਸ ਕਾਰਨ ਘਰ ਵਿਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਪਰ ਉਹਨਾਂ ਨੂੰ ਇਸ ਘਟਨਾ ਬਾਰੇ ਸੁਣਕੇ ਵੱਡਾ ਝਟਕਾ ਲੱਗਾ ਹੈ।

ਵਿਅਕਤੀ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪਰਿਵਾਰ ਇਕ ਸਮਾਜ ਸੇਵੀ ਪਰਿਵਾਰ ਹੈ। ਬਲਜੀਤ ਸਿੰਘ ਦੀ ਭੈਣ ਬੀ ਐਸ ਐਫ ਵਿੱਚ ਬਾਰਡਰ ਤੇ ਭਾਰਤ ਦੀ ਸੇਵਾ ਕਰਦੀ ਹੈ ਅਤੇ ਉਸ ਦਾ ਭਰਾ ਸਿੰਘਾਪੁਰ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਹੈ। ਉਹਨਾਂ ਦੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਬਲਜੀਤ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੋਹਣ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਜੀਤ ਸਿੰਘ ਅੱਜ ਤੋਂ 7 ਸਾਲ ਪਹਿਲਾਂ 2014 ਵਿੱਚ ਵਧੀਆ ਕਾਰੋਬਾਰ ਕਰਨ ਲਈ ਅਮਰੀਕਾ ਗਿਆ ਸੀ।

ਜੋ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਨੂੰ 28 ਤਰੀਕ ਦੀ ਰਾਤ ਨੂੰ 11:30 ਵਜੇ ਦੇ ਕਰੀਬ ਕਿਸੇ ਰਿਸ਼ਤੇਦਾਰ ਦੁਆਰਾ ਫੋਨ ਰਾਹੀ ਇਸ ਘਟਨਾ ਦੀ ਸੂਚਨਾ ਮਿਲੀ। ਮੋਹਣ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱ ਟ ਗਿਆ, ਕਿਉਂਕਿ ਇਸ ਸਾਲ ਵਿੱਚ ਹੀ ਪਹਿਲਾਂ ਉਨ੍ਹਾਂ ਦੇ ਜਵਾਈ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਹੁਣ ਇਹ ਭਾਣਾ ਵਾਪਰ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਦੀ ਬਣਦੀ ਮ ਦ ਦ ਕੀਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.