ਘਰੇਲੂ ਕਲੇਸ਼ ਨੇ ਉਜਾੜਕੇ ਰੱਖਤਾ ਪਰਿਵਾਰ, ਮਾਂ ਤੇ ਪੁੱਤ ਦੀ ਹੋਈ ਮੋਤ

ਪਤੀ ਪਤਨੀ ਵਿੱਚ ਅਣਬਣ ਨੁਕਸਾਨਦੇਹ ਹੀ ਹੁੰਦੀ ਹੈ। ਘਰ ਦਾ ਮਾਹੌਲ ਖ਼ਰਾਬ ਰਹਿੰਦਾ ਹੈ ਅਤੇ ਕਈ ਵਾਰੀ ਤਾਂ ਮਾਮਲਾ ਜਾਨੀ ਨੁਕਸਾਨ ਤਕ ਪਹੁੰਚ ਜਾਂਦਾ ਹੈ। ਜਲੰਧਰ ਦੇ ਨਿਊ ਰਾਜ ਨਗਰ ਵਿਚ ਪਤੀ ਪਤਨੀ ਦੀ ਅਣਬਣ ਨੇ ਇਕ ਪਰਿਵਾਰ ਹੀ ਬਰਬਾਦ ਕਰ ਦਿੱਤਾ। ਅਨੂਪ ਅਤੇ ਰੇਖਾ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਇਨ੍ਹਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ। ਪੁੱਤਰ ਗੌਰਵ ਦੀ ਉਮਰ14 ਸਾਲ ਅਤੇ ਧੀ ਮੰਨਤ ਦੀ ਉਮਰ 10 ਸਾਲ ਸੀ।

ਅਨੂਪ ਦਰਜੀ ਦੀ ਦੁਕਾਨ ਕਰਦਾ ਹੈ। ਰੇਖਾ ਨੇ ਆਪਣੇ ਦੋਵੇਂ ਬੱਚਿਆਂ ਸਮੇਤ ਕੋਈ ਗਲਤ ਦਵਾਈ ਨਿਗਲ ਲਈ। ਜਿਸ ਨਾਲ ਰੇਖਾ ਅਤੇ ਉਸ ਦਾ ਪੁੱਤਰ ਗੌਰਵ ਜਾਨ ਗੁਆ ਬੈਠੇ ਅਤੇ ਧੀ ਮੰਨਤ ਹਸਪਤਾਲ ਵਿਚ ਭਰਤੀ ਹੈ। ਉਸ ਦੀ ਹਾਲਤ ਖ਼ਰਾਬ ਦੱਸੀ ਜਾਂਦੀ ਹੈ। ਰੇਖਾ ਦੀ ਉਮਰ ਲਗਭਗ 37 ਸਾਲ ਸੀ। ਜਦੋਂ ਅਨੂਪ ਦਾ ਭਰਾ ਕਿਸੇ ਕੰਮ ਅਨੂਪ ਦੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਰੇਖਾ, ਗੌਰਵ ਅਤੇ ਮੰਨਤ ਡਿੱਗੇ ਪਏ ਸਨ ਅਤੇ ਇਨ੍ਹਾਂ ਦੇ ਮੂੰਹ ਵਿਚੋਂ ਝੱਗ ਆ ਰਹੀ ਸੀ।

ਉਸ ਨੇ ਤੁਰੰਤ ਮੁਹੱਲੇ ਵਾਲਿਆਂ ਨੂੰ ਇਕੱਠੇ ਕੀਤਾ। ਐਂ ਬੂ ਲੈਂ ਸ ਦਾ ਪ੍ਰਬੰਧ ਕਰਕੇ ਰੇਖਾ ਅਤੇ ਉਸ ਦੇ ਬੱਚਿਆਂ ਨੂੰ ਕਪੂਰਥਲਾ ਰੋਡ ਤੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਰੇਖਾ ਦੀ ਤਾਂ ਰਸਤੇ ਵਿੱਚ ਹੀ ਜਾਨ ਚਲੀ ਗਈ, ਜਦਕਿ ਗੌਰਵ ਹਸਪਤਾਲ ਪਹੁੰਚ ਕੇ ਕੁਝ ਸਮੇਂ ਬਾਅਦ ਅੱਖਾਂ ਮੀਟ ਗਿਆ। ਬੱਚੀ ਦੀ ਹਾਲਤ ਵੀ ਠੀਕ ਨਹੀਂ ਹੈ। ਰੇਖਾ ਦੀ ਭੈਣ ਰੇਨੂ ਨੇ ਅਨੂਪ ਤੇ ਦੋਸ਼ ਲਗਾਏ ਹਨ ਕਿ ਉਹ ਰੇਖਾ ਦੀ ਖਿੱਚ ਧੂਹ ਕਰਦਾ ਸੀ।

ਇਸੇ ਚੱਕਰ ਕਾਰਨ ਕੁਝ ਸਮਾਂ ਪਹਿਲਾਂ ਰੇਖਾ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਸੀ। ਅਜੇ 2 ਮਹੀਨੇ ਪਹਿਲਾਂ ਹੀ ਰਿਸ਼ਤੇਦਾਰਾਂ ਨੇ ਮਿਲ ਕੇ ਇਨ੍ਹਾਂ ਦਾ ਆਪਸ ਵਿਚ ਸਮਝੌਤਾ ਕਰਵਾਇਆ ਸੀ ਅਤੇ ਰੇਖਾ ਆਪਣੇ ਬੱਚਿਆਂ ਸਮੇਤ ਆਪਣੇ ਪਤੀ ਦੇ ਘਰ ਆ ਗਈ ਸੀ। ਇਸ ਤੋਂ ਬਾਅਦ ਵੀ ਇਨ੍ਹਾਂ ਦੇ ਆਪਸੀ ਸੰਬੰਧ ਨਹੀਂ ਸੁਧਰੇ। ਸ਼ੁੱਕਰਵਾਰ ਵੀ ਪਤੀ ਪਤਨੀ ਦੀ ਤੂੰ ਤੂੰ ਮੈੰ ਮੈੰ ਹੋਈ।

ਰੇਨੂੰ ਨੇ ਦੋਸ਼ ਲਗਾਇਆ ਹੈ ਕਿ ਸ਼ਨੀਵਾਰ ਸਵੇਰੇ ਅਨੂਪ ਨੇ ਰੇਖਾ ਦੀ ਖਿੱਚ ਧੂਹ ਕੀਤੀ ਅਤੇ ਦੁਕਾਨ ਤੇ ਚਲਾ ਗਿਆ। ਇਸ ਤੋਂ ਬਾਅਦ 3 ਵਜੇ ਰੇਖਾ ਨੇ ਆਪਣੇ ਬੱਚਿਆਂ ਸਮੇਤ ਇਹ ਗਲਤ ਕਦਮ ਚੁੱਕ ਲਿਆ। ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਰੇਖਾ ਦੀ ਭੈਣ ਰੇਨੂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *