ਜਲੰਧਰ ਚ ਕਲਯੁਗੀ ਪਿਓ ਖਾ ਗਿਆ ਆਪਣੇ ਹੀ ਨਿੱਕੇ ਨਿੱਕੇ ਬੱਚੇ, ਮਾਂ ਤੇ ਭੈਣ ਨੇ ਦਿੱਤਾ ਸਾਥ

ਇੱਥੇ ਕੁਝ ਅਜਿਹੇ ਵਿਅਕਤੀ ਵੀ ਹਨ, ਜੋ ਆਪਣੇ ਮਾਸੂਮ ਬੱਚਿਆਂ ਦੀ ਜਾਨ ਲੈਣ ਤੋਂ ਵੀ ਨਹੀਂ ਝਿਜਕਦੇ। ਅਜਿਹੀ ਹਰਕਤ ਤਾਂ ਜਾਨਵਰ ਵੀ ਨਹੀਂ ਕਰਦੇ। ਜਲੰਧਰ ਪੁਲਿਸ ਨੇ ਇਕ ਸਾਲ ਪਹਿਲਾਂ ਇਕ ਪਿਤਾ ਦੁਆਰਾ ਆਪਣੇ 2 ਮਾਸੂਮ ਬੱਚਿਆਂ ਦੀ ਜਾਨ ਲੈਣ ਦਾ ਮਾਮਲਾ ਸੁਲਝਾ ਲਿਆ ਹੈ। ਘਟਨਾ 10 ਦਸੰਬਰ 2020 ਦੀ ਹੈ, ਪੁਲਿਸ ਨੂੰ ਪਿੰਡ ਤੱਲਣ ਦੇ ਛੱਪੜ ਵਿੱਚੋਂ 5 ਸਾਲ ਦੀ ਬੱਚੀ ਅਨਮੋਲ ਅਤੇ ਸਾਲ ਦੇ ਲੜਕੇ ਰਾਕੇਸ਼ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਸਨ। ਇਨ੍ਹਾਂ ਦੀ ਪਛਾਣ ਇਨ੍ਹਾਂ ਦੀ ਮਾਂ ਅਰਮਾਨ ਨਗਰ ਦੀ ਰੰਗੀਲੀ ਨਾਮ ਦੀ ਔਰਤ ਨੇ ਕੀਤੀ ਸੀ।

ਰੰਗੀਲੀ ਨੇ ਇਸ ਘਟਨਾ ਲਈ ਆਪਣੇ ਪਤੀ ਰਣਜੀਤ ਮੰਡਲ ਨੂੰ ਜ਼ਿੰਮੇਵਾਰ ਦੱਸਿਆ ਸੀ। ਜਿਸ ਕਰਕੇ ਪੁਲਿਸ ਰਣਜੀਤ ਮੰਡਲ ਨੂੰ ਲੱਭ ਰਹੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਰਣਜੀਤ ਮੰਡਲ ਪੁੱਤਰ ਮਦਨ ਮੰਡਲ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਰਣਜੀਤ ਮੰਡਲ ਮੂਲ ਰੂਪ ਵਿੱਚ ਬਿਹਾਰ ਦੇ ਜ਼ਿਲ੍ਹਾ ਦਰਭੰਗਾ ਦੇ ਪਿੰਡ ਪੰਡੋਰੀ ਦਾ ਰਹਿਣ ਵਾਲਾ ਹੈ। ਹੁਣ ਇੱਥੇ ਉਹ ਬਿਹਾਰ ਦੀ ਸੀਮਾ ਕੁਮਾਰੀ ਪੁੱਤਰੀ ਗਣੇਸ਼ ਰਾਵ ਨਾਲ ਦੂਜਾ ਵਿਆਹ ਕਰਵਾ ਕੇ ਥਾਣਾ ਸਦਰ ਜਲੰਧਰ ਦੇ ਪਿੰਡ ਕਾਦੀਆਂਵਾਲੀ ਵਿਚ ਰਹਿ ਰਿਹਾ ਸੀ।

ਜਲੰਧਰ ਦੇ ਥਾਣਾ ਪਤਾਰਾ ਦੀ ਪੁਲਿਸ ਨੇ ਰਣਜੀਤ ਮੰਡਲ ਨੂੰ ਉਸ ਦੀ ਮਾਂ ਵੀਨਾ ਮੰਡਲ, ਭਰਾ ਸੰਗੀਤ ਮੰਡਲ ਅਤੇ ਭੈਣ ਪੂਜਾ ਪਤਨੀ ਜਤਿੰਦਰ ਕੁਮਾਰ ਜੀਤਾ ਵਾਸੀ ਜਗਰਾਲ, ਥਾਣਾ ਜਮਸ਼ੇਰ ਜ਼ਿਲ੍ਹਾ ਜਲੰਧਰ ਸਮੇਤ ਕਾਬੂ ਕਰ ਲਿਆ ਹੈ। ਰਣਜੀਤ ਮੰਡਲ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਸ ਦੀ ਆਪਣੀ ਪਹਿਲੀ ਪਤਨੀ ਰੰਗੀਲੀ ਨਾਲ ਅਣਬਣ ਰਹਿੰਦੀ ਸੀ। ਜਿਸ ਕਰਕੇ ਉਸ ਦੀ ਮਾਂ, ਭੈਣ ਅਤੇ ਭਰਾ ਨੇ ਸਲਾਹ ਦਿੱਤੀ ਕਿ ਬੱਚਿਆਂ ਦੀ ਜਾਨ ਲੈ ਲਈ ਜਾਵੇ ਅਤੇ ਰੰਗੀਲੀ ਨੂੰ ਛੱਡ ਦਿੱਤਾ ਜਾਵੇ। ਰਣਜੀਤ ਮੰਡਲ ਨੇ ਇਨ੍ਹਾਂ ਦੀ ਸਲਾਹ ਮੰਨਦੇ ਹੋਏ ਆਪਣੇ ਦੋਵੇਂ ਬੱਚਿਆਂ ਦੀ ਜਾਨ ਲੈ ਲਈ ਅਤੇ

ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਿੰਡ ਤੱਲਣ ਦੇ ਛੱਪੜ ਵਿੱਚ ਸੁੱਟ ਦਿੱਤਾ। ਰਣਜੀਤ ਨੇ ਸੋਚਿਆ ਹੋਵੇਗਾ ਕਿ ਮ੍ਰਿਤਕ ਦੇਹਾਂ ਪਾਣੀ ਦੇ ਅੰਦਰ ਹੀ ਗਲ ਜਾਣਗੀਆਂ ਪਰ ਮ੍ਰਿਤਕ ਦੇਹਾਂ ਮਿਲ ਜਾਣ ਅਤੇ ਇਨ੍ਹਾਂ ਦੀ ਰੰਗੀਲੀ ਦੁਆਰਾ ਪਛਾਣ ਕਰ ਲਾਏ ਜਾਣ ਤੋਂ ਬਾਅਦ ਪੁਲਿਸ ਰਣਜੀਤ ਮੰਡਲ ਨੂੰ ਲੱਭਣ ਲੱਗੀ। ਉੱਧਰ ਬੇਖ਼ਬਰ ਰਣਜੀਤ ਮੰਡਲ ਦੂਜਾ ਵਿਆਹ ਕਰਵਾ ਚੁੱਕਾ ਸੀ ਪਰ ਪੁਲਿਸ ਨੇ ਉਸ ਨੂੰ ਜਾ ਦਬੋਚਿਆ। ਰਣਜੀਤ ਮੰਡਲ ਨੂੰ ਦੂਜਾ ਵਿਆਹ ਕਰਵਾਏ 7-8 ਮਹੀਨੇ ਹੋ ਗਏ ਹਨ। ਪੁਲਿਸ ਨੇ ਰਣਜੀਤ ਮੰਡਲ, ਉਸ ਦੀ ਮਾਂ, ਭੈਣ ਅਤੇ ਭਰਾ ਤੇ 302 ਦਾ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *