ਸਹੁਰਿਆਂ ਦੀਆ ਕਰਤੂਤਾਂ ਤੋਂ ਤੰਗ ਆ ਕੇ ਕੁੜੀ ਨੇ ਲਾ ਲਈ ਖੁਦ ਨੂੰ ਅੱਗ, ਹੋਈ ਮੋਤ

ਕਈ ਵਿਅਕਤੀਆਂ ਨੂੰ ਬਿਨਾਂ ਕਿਸੇ ਗਲਤੀ ਤੋਂ ਹੀ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ। ਅਜਿਹੇ ਮਾਮਲਿਆਂ ਲਈ ਉਹ ਲੋਕ ਜ਼ਿੰਮੇਵਾਰ ਹਨ, ਜੋ ਉਸ ਤੇ ਕੁਮੈਂਟ ਕਰਦੇ ਹਨ। ਅਜਿਹੇ ਮਾਮਲਿਆਂ ਵਿੱਚ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ ਅਧੀਨ ਪੈਂਦੇ ਇਕ ਪਿੰਡ ਵਿਚ 22 ਸਾਲਾ ਵਿਆਹੁਤਾ ਨੂੰ ਇਸ ਕਰਕੇ ਜਾਨ ਗਵਾਉਣੀ ਪੈ ਗਈ ਕਿ ਉਹ ਮਾਂ ਨਹੀਂ ਸੀ ਬਣ ਸਕੀ।

ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤਾਅ ਨੇ ਮਿ ਹ ਣੇ ਦਿੰਦਾ ਸੀ। ਜਿਸ ਕਰਕੇ ਲੜਕੀ ਨੇ ਖੁਦ ਨੂੰ ਅੱਗ ਲਗਾ ਲਈ। ਜ਼ਿਲ੍ਹਾ ਮਾਨਸਾ ਦੀ ਬੁਢਲਾਡਾ ਤਹਿਸੀਲ ਦੇ ਥਾਣਾ ਭੀਖੀ ਅਧੀਨ ਪੈਂਦੇ ਪਿੰਡ ਬੋੜਾਵਾਲ ਦੇ ਹਰਮੇਲ ਸਿੰਘ ਪੁੱਤਰ ਮੱਲ ਸਿੰਘ ਨੇ ਗੜਦੀਵਾਲਾ ਥਾਣੇ ਦੀ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੇ ਆਪਣੀ ਛੋਟੀ ਧੀ ਸੁਮਨਦੀਪ ਕੌਰ ਦਾ 2 ਸਾਲ ਪਹਿਲਾਂ ਵਿਆਹ ਸਰਬਜੀਤ ਸਿੰਘ ਪੁੱਤਰ ਅਸ਼ਵਨੀ ਕੁਮਾਰ ਨਾਲ ਕੀਤਾ ਸੀ। ਅਸ਼ਵਨੀ ਕੁਮਾਰ ਦਾ ਪਰਿਵਾਰ ਹੁਸ਼ਿਆਰਪੁਰ ਦੇ ਪਿੰਡ ਰਾਮਟੁਟਵਾਲੀ ਦਾ ਰਹਿਣ ਵਾਲਾ ਹੈ।

ਹਰਮੇਲ ਸਿੰਘ ਦੇ ਦੱਸਣ ਮੁਤਾਬਕ ਸੁਮਨਦੀਪ ਕੌਰ ਦੇ ਅਜੇ ਕੋਈ ਬੱਚਾ ਨਹੀਂ ਸੀ ਹੋਇਆ। ਜਿਸ ਕਰਕੇ ਸੁਮਨਦੀਪ ਦਾ ਸਹੁਰਾ ਪਰਿਵਾਰ ਉਸ ਨੂੰ ਤਾਅਨੇ ਮਿਹਣੇ ਦਿੰਦਾ ਰਹਿੰਦਾ ਸੀ। ਸੁਮਨਦੀਪ ਇਹ ਗੱਲਾਂ ਆਪਣੇ ਪੇਕੇ ਪਰਿਵਾਰ ਨੂੰ ਦੱਸਦੀ ਸੀ ਪਰ ਪੇਕਿਆਂ ਵੱਲੋਂ ਉਸ ਨੂੰ ਹਰ ਵਾਰ ਸਮਝਾਇਆ ਜਾਂਦਾ ਸੀ। ਜਦੋਂ ਸੁਮਨਦੀਪ ਕੌਰ ਆਪਣੇ ਸਹੁਰਿਆਂ ਦੇ ਹੋਰ ਤਾਅਨੇ ਨਾ ਸੁਣ ਸਕੀ ਤਾਂ ਉਸ ਨੇ 1 ਦਸੰਬਰ ਨੂੰ ਖ਼ੁਦ ਨੂੰ ਅੱਗ ਲਗਾ ਲਈ।

ਜਿਸ ਕਰਕੇ ਉਸ ਨੂੰ ਚੰਡੀਗੜ੍ਹ ਦੇ ਪੀ ਜੀ ਆਈ ਵਿੱਚ ਲਿਜਾਇਆ ਗਿਆ। ਉੱਥੇ ਉਹ ਅਗਲੇ ਦਿਨ 2 ਦਸੰਬਰ ਨੂੰ ਸਦਾ ਦੀ ਨੀਂਦ ਸੌਂ ਗਈ। ਪੁਲਿਸ ਨੇ ਹਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਸੁਮਨਦੀਪ ਕੌਰ ਦੇ ਪਤੀ ਸਰਬਜੀਤ ਸਿੰਘ, ਸੱਸ ਸ੍ਰਿਸ਼ਟਾ ਦੇਵੀ ਅਤੇ ਸਹੁਰੇ ਅਸ਼ਵਨੀ ਕੁਮਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *