ਅੱਜ ਦੀ ਵੱਡੀ ਤਾਜ਼ਾ ਖਬਰ, ਰਾਜਾ ਵੜਿੰਗ ਨੂੰ ਲੱਗਾ ਵੱਡਾ ਜ਼ੋਰਦਾਰ ਝਟਕਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲਏ ਗਏ ਫ਼ੈਸਲੇ ਕਾਰਨ ਜਿੱਥੇ ਨਿਊ ਦੀਪ ਅਤੇ ਔਰਬਿਟ ਟਰਾਂਸਪੋਰਟ ਕੰਪਨੀਆਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਝਟਕਾ ਲੱਗਾ ਹੈ। ਪਿਛਲੇ ਦਿਨੀਂ ਨਿਊ ਦੀਪ ਅਤੇ ਔਰਬਿਟ ਕੰਪਨੀ ਦੀਆਂ ਬੱਸਾਂ ਨੂੰ ਜ਼ਬਤ ਕਰ ਲਿਆ ਗਿਆ ਸੀ। ਇਨ੍ਹਾਂ ਕੰਪਨੀਆਂ ਤੇ ਟੈਕਸ ਨਾ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵੇਂ ਕੰਪਨੀਆਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਹੁਣ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਤੇ ਫ਼ੈਸਲਾ ਸੁਣਾਇਆ ਗਿਆ ਹੈ।

ਹਾਈਕੋਰਟ ਵੱਲੋਂ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਨੂੰ ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਦੱਸਿਆ ਗਿਆ ਹੈ। ਹਾਈਕੋਰਟ ਦਾ ਮੰਨਣਾ ਹੈ ਕਿ ਇਨ੍ਹਾਂ ਕੰਪਨੀਆਂ ਦੀਆਂ ਬੱਸਾਂ ਨੂੰ ਜ਼ਬਤ ਕਰਨ ਤੋਂ ਪਹਿਲਾਂ ਇਨ੍ਹਾਂ ਕੰਪਨੀਆਂ ਨੂੰ ਨੋਟਿਸ ਭੇਜਿਆ ਜਾਣਾ ਚਾਹੀਦਾ ਸੀ। ਟੈਕਸ ਵਿਭਾਗ ਵੱਲੋਂ ਵੀ ਕੰਪਨੀਆਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ। ਹਾਈਕੋਰਟ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਟੈਕਸ ਦੀ ਇੱਕ ਕਿਸ਼ਤ ਤਾਂ ਭਰ ਹੀ ਦਿੱਤੀ ਸੀ। ਜਦੋਂ ਹੋਰ ਕੰਪਨੀਆਂ ਨੂੰ ਕਿਸ਼ਤਾਂ ਵਿੱਚ ਟੈਕਸ ਭਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ ਤਾਂ ਫਿਰ ਇਨ੍ਹਾਂ ਕੰਪਨੀਆਂ ਨੂੰ ਕਿਉਂ ਨਹੀਂ?

ਇਸ ਲਈ ਹਾਈਕੋਰਟ ਨੇ ਜ਼ਬਤ ਕੀਤੀਆਂ ਗਈਆਂ ਬੱਸਾਂ ਨੂੰ ਛੱਡ ਦੇਣ ਦੇ ਆਦੇਸ਼ ਜਾਰੀ ਕੀਤੇ ਹਨ। ਆਪਣੀ ਪਟੀਸ਼ਨ ਵਿੱਚ ਇਨ੍ਹਾਂ ਕੰਪਨੀਆਂ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਵੱਲੋਂ ਟੈਕਸ ਦੀ ਇੱਕ ਕਿਸ਼ਤ ਭਰ ਦਿੱਤੀ ਗਈ ਹੈ। ਹੋਰ ਕੰਪਨੀਆਂ ਵਾਂਗ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਟੈਕਸ ਭਰਨ ਦੀ ਸਹੂਲਤ ਕਿਉਂ ਨਹੀਂ ਦਿੱਤੀ ਜਾ ਰਹੀ। ਹਾਈਕੋਰਟ ਦੇ ਇਸ ਫ਼ੈਸਲੇ ਨੂੰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਇਕ ਝਟਕਾ ਕਿਹਾ ਜਾ ਸਕਦਾ ਹੈ। ਜਿਸ ਦਿਨ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਹਨ, ਉਸ ਦਿਨ ਤੋਂ ਹੀ ਉਹ ਸੁਰਖੀਆਂ ਵਿਚ ਹਨ।

ਉਨ੍ਹਾਂ ਵੱਲੋਂ ਖ਼ਾਸ ਦਿਲਚਸਪੀ ਲੈ ਕੇ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਰਾਤ ਸਮੇਂ ਕਿੰਨੀਆਂ ਹੀ ਅਜਿਹੀਆਂ ਟੂਰਿਸਟ ਬੱਸਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਤੇ ਵੱਖ ਵੱਖ ਅੱਡਿਆਂ ਤੋਂ ਸਵਾਰੀਆਂ ਚੁੱਕਣ ਦੇ ਦੋਸ਼ ਲੱਗੇ ਸਨ। ਰਾਜਾ ਵੜਿੰਗ ਕਈ ਵਾਰ ਦਾਅਵੇ ਕਰ ਚੁੱਕੇ ਹਨ ਕਿ ਜਦੋਂ ਤੋਂ ਉਹ ਟਰਾਂਸਪੋਰਟ ਮੰਤਰੀ ਬਣੇ ਹਨ ਵਿਭਾਗ ਦੀ ਆਮਦਨ ਵਿਚ ਕਾਫੀ ਵਾਧਾ ਹੋਇਆ ਹੈ। ਇਸ ਕਰਕੇ ਹੀ ਰਾਜਾ ਵੜਿੰਗ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਹੁਣ ਹਾਈ ਕੋਰਟ ਦੁਆਰਾ ਲਏ ਗਏ ਫ਼ੈਸਲੇ ਕਾਰਨ ਨਿਊ ਦੀਪ ਅਤੇ ਔਰਬਿਟ ਕੰਪਨੀ ਦੀਆਂ ਬੱਸਾਂ ਨੂੰ ਰਾਹਤ ਮਿਲੀ ਹੈ ਅਤੇ ਹਾਈ ਕੋਰਟ ਨੇ ਇਨ੍ਹਾਂ ਬੱਸਾਂ ਨੂੰ ਛੱਡ ਦੇਣ ਦਾ ਹੁਕਮ ਜਾਰੀ ਕੀਤਾ ਹੈ।

Leave a Reply

Your email address will not be published.