ਧਿਆਨ ਨਾਲ ਪੜ੍ਹ ਲਵੋ, ਕਿਤੇ ਰਗੜੇ ਨਾ ਜਾਇਓ, ਭੁੱਲਕੇ ਵੀ ਨਾ ਕਰ ਲਿਓ ਆਹ ਗਲਤੀ

ਕਈ ਵਾਰ ਸਰਕਾਰ ਵੱਲੋਂ ਜਾਂ ਮਾਣਯੋਗ ਅਦਾਲਤਾਂ ਵੱਲੋਂ ਹੁਕਮ ਤਾਂ ਜਾਰੀ ਕਰ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣਾ ਪ੍ਰਸ਼ਾਸਨ ਦਾ ਕੰਮ ਹੈ। ਪ੍ਰਸ਼ਾਸਨ ਦੀ ਢਿੱਲ ਮੱਠ ਕਾਰਨ ਹੀ ਜਨਤਾ ਅਣਗਹਿਲੀ ਕਰਦੀ ਹੈ। ਭਾਵੇਂ ਅਜਿਹੇ ਬਹੁਤ ਥੋੜ੍ਹੇ ਲੋਕ ਹੁੰਦੇ ਹਨ, ਜੋ ਅਦਾਲਤੀ ਹੁਕਮਾਂ ਨੂੰ ਨ ਜ਼ ਰ ਅੰ ਦਾ ਜ਼ ਕਰਦੇ ਹਨ। ਹਾਈਕੋਰਟ ਦੇ ਡਬਲ ਬੈਂਚ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ ਕੋਈ ਵਿਅਕਤੀ ਆਪਣੀ ਗੱਡੀ ਉੱਤੇ ਕੋਈ ਲੋਗੋ ਨਹੀਂ ਲਗਾਏਗਾ।

ਗੱਡੀ ਉੱਤੇ ਕੁਝ ਅਜਿਹਾ ਨਹੀਂ ਲਿਖਵਾਏਗਾ, ਜੋ ਉਸ ਨੂੰ ਬਾਕੀ ਲੋਕਾਂ ਨਾਲੋਂ ਵੱਖਰਾ ਦਰਸਾਉਂਦਾ ਹੋਵੇ। ਇਸ ਵਿਚ ਕਿਸੇ ਦਾ ਅਹੁਦਾ ਵੀ ਹੋ ਸਕਦਾ ਹੈ ਜਾਂ ਗੋਤ ਆਦਿ ਲਿਖਿਆ ਹੋ ਸਕਦਾ ਹੈ। ਅਸੀਂ ਆਮ ਹੀ ਗੱਡੀਆਂ ਤੇ ਸਰਪੰਚ, ਨੰਬਰਦਾਰ ਜਾਂ ਹੋਰ ਅਹੁਦੇ ਅਤੇ ਗੋਤ ਲਿਖੇ ਹੋਏ ਦੇਖਦੇ ਹਾਂ। ਚੰਡੀਗੜ੍ਹ ਪੁਲਿਸ ਇਸ ਸਬੰਧ ਵਿੱਚ ਸਖ਼ਤ ਨਜ਼ਰ ਆ ਰਹੀ ਹੈ। ਜੇਕਰ ਕੋਈ ਜਿਹਾ ਵੀ ਆਪਣਾ ਵਾਹਨ ਲੈ ਕੇ ਚੰਡੀਗਡ਼੍ਹ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ।

ਚੌਂਕਾਂ ਵਿੱਚ ਐਚ.ਡੀ ਕੈਮਰੇ ਲਗਾਏ ਗਏ ਹਨ। ਇਸ ਤੋਂ ਬਿਨਾ ਪੁਲਿਸ ਅਧਿਕਾਰੀ ਵੀ ਤਿੱਖੀ ਨਜ਼ਰ ਰੱਖ ਰਹੇ ਹਨ। ਭਾਵੇਂ ਬਹੁਤ ਜ਼ਿਆਦਾ ਲੋਕ ਇਹ ਜਾਣ ਚੁੱਕੇ ਹਨ ਕਿ ਉਨ੍ਹਾਂ ਦੀ ਹੀ ਅ ਣ ਗ ਹਿ ਲੀ ਉਨ੍ਹਾਂ ਨੂੰ ਮਹਿੰਗੀ ਪੈ ਸਕਦੀ ਹੈ। ਇਸ ਲਈ ਉਹ ਆਪਣੀਆਂ ਗੱਡੀਆਂ ਤੇ ਅਜਿਹਾ ਕੁਝ ਨਹੀਂ ਲਿਖਵਾਉਂਦੇ। ਇਸ ਦੇ ਬਾਵਜੂਦ ਵੀ ਕੁਝ ਅਜਿਹੇ ਲੋਕ ਹਨ, ਜੋ ਅਣਜਾਣਪੁਣੇ ਵਿੱਚ ਜਾਂ ਜਾਣ ਬੁੱਝਕੇ ਅਜਿਹਾ ਕਰਦੇ ਹਨ। ਜਦੋਂ ਕਦੇ ਇਨ੍ਹਾਂ ਲੋਕਾਂ ਨੂੰ ਚੰਡੀਗੜ੍ਹ ਆਉਣਾ ਪੈਂਦਾ ਹੈ

ਤਾਂ ਫਿਰ ਚੰਡੀਗੜ੍ਹ ਦਾ ਗੇੜਾ ਮਹਿੰਗਾ ਪੈ ਜਾਂਦਾ ਹੈ। ਚੰਡੀਗੜ੍ਹ ਵੜਦੇ ਸਾਰ ਹੀ ਇਨ੍ਹਾਂ ਦਾ ਚਲਾਨ ਕਰ ਦਿੱਤਾ ਜਾਂਦਾ ਹੈ। ਇਸ ਲਈ ਚੰਡੀਗੜ੍ਹ ਜਾਣ ਤੋਂ ਪਹਿਲਾਂ ਇਸ ਦਾ ਧਿਆਨ ਰੱਖਿਆ ਜਾਵੇ ਕਿ ਆਪਣੇ ਵਾਹਨ ਉਤੇ ਕੋਈ ਲੋਗੋ ਨਾ ਲਗਾਇਆ ਜਾਵੇ ਅਤੇ ਗੋਤ ਆਦਿ ਨਾ ਲਿਖਿਆ ਜਾਵੇ।

Leave a Reply

Your email address will not be published. Required fields are marked *