ਮੋਗਾ ਪੁਲਿਸ ਨੇ 10 ਘੰਟੇ ਚ ਲੱਭਿਆ ਚੋਰੀ ਹੋਇਆ ਬੱਚਾ, ਚੋਰੀ ਕਰਕੇ 1 ਲੱਖ ਚ ਅੱਗੇ ਵੇਚਤਾ ਸੀ ਬੱਚਾ

ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਮੋਗਾ ਦੇ ਸਰਕਾਰੀ ਹਸਪਤਾਲ ਵਿਚੋਂ ਚੋਰੀ ਹੋਇਆ ਬੱਚਾ ਪੁਲਿਸ ਨੇ ਲਗਪਗ 10 ਘੰਟੇ ਵਿੱਚ ਬਰਾਮਦ ਕਰਕੇ ਬੱਚੇ ਨੂੰ ਉਸ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ। ਇਹ ਬੱਚਾ ਇਕ ਦਿਨ ਪਹਿਲਾਂ 2 ਵਜੇ ਦੁਪਹਿਰ ਸਮੇਂ ਮੋਗਾ ਦੇ ਸਿਵਲ ਹਸਪਤਾਲ ਵਿਚੋਂ ਚੋਰੀ ਹੋ ਗਿਆ ਸੀ। ਬੱਚੇ ਦੀ ਮਾਂ ਸਿਮਰਨ ਆਪਣੀ ਸੱਸ ਪਰਮਜੀਤ ਕੌਰ ਅਤੇ ਪਤੀ ਕਰਮਜੀਤ ਸਿੰਘ ਨਾਲ ਨਸਬੰਦੀ ਦਾ ਅਪਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਆਈ ਸੀ।

ਇੱਥੋਂ ਬੱਚੇ ਨੂੰ ਵਿਸ਼ਾਲ ਕੁਮਾਰ ਨਾਮ ਦਾ ਨੌਜਵਾਨ ਉਸ ਦੀ ਦਾਦੀ ਪਰਮਜੀਤ ਕੌਰ ਕੋਲੋਂ ਚੋਰੀ ਕਰਕੇ ਲੈ ਗਿਆ ਸੀ। ਇਹ ਨੌਜਵਾਨ ਆਪਣੇ ਆਪ ਨੂੰ ਚੜਿੱਕ ਪਿੰਡ ਦਾ ਦੱਸਦਾ ਰਿਹਾ। ਬਰਾਮਦ ਹੋਏ ਬੱਚੇ ਅਭਿਜੋਤ ਦੇ ਪਿਤਾ ਕਰਮਜੀਤ ਸਿੰਘ ਨੇ ਮੋਗਾ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਕਰਮਜੀਤ ਸਿੰਘ ਦੇ ਦੱਸਣ ਮੁਤਾਬਕ ਮੋਗਾ ਪੁਲਿਸ ਨੇ ਸਿਰਫ 10 ਘੰਟੇ ਵਿੱਚ ਗੁਰੂ ਹਰਸਹਾਏ ਤੋਂ ਬੱਚਾ ਬਰਾਮਦ ਕਰ ਲਿਆ ਹੈ। ਬਿਲਕੁਲ ਸਹੀ ਸਲਾਮਤ ਹੈ।

ਬੱਚੇ ਨੂੰ ਮਿਲ ਕੇ ਪਰਿਵਾਰ ਬਹੁਤ ਖੁਸ਼ ਹੈ ਅਤੇ ਪੁਲਿਸ ਦਾ ਧੰਨਵਾਦ ਕਰ ਰਿਹਾ ਹੈ। ਸੁਣਨ ਵਿੱਚ ਆਇਆ ਹੈ ਕਿ ਵਿਸ਼ਾਲ ਕੁਮਾਰ ਨੇ ਬੱਚਾ ਇਕ ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਜਿਸ ਸ਼ਖ਼ਸ ਨੇ ਇਹ ਬੱਚਾ ਖਰੀਦਿਆ ਸੀ, ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵਿਸ਼ਾਲ ਦੀ ਭਾਲ ਕਰ ਰਹੀ ਹੈ। ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਵੱਡੇ ਪੁੱਤਰ ਨੂੰ ਬਾਥਰੂਮ ਲੈ ਕੇ ਗਿਆ ਤਾਂ ਉਸ ਦੀ ਮਾਤਾ ਪਰਮਜੀਤ ਕੌਰ ਕੋਲੋਂ ਉਕਤ ਨੌਜਵਾਨ ਬੱਚੇ ਨੂੰ ਚੋਰੀ ਕਰਕੇ ਲੈ ਗਿਆ।

ਕਰਮਜੀਤ ਦੇ ਦੱਸਣ ਮੁਤਾਬਕ ਜਿਸ ਤਰ੍ਹਾਂ ਪਿੰਡਾਂ ਵਿੱਚ ਉਹ ਇੱਕ ਦੂਸਰੇ ਪਰਿਵਾਰ ਦਾ ਬੱਚਾ ਚੁੱਕ ਲੈਂਦੇ ਹਨ, ਇਸ ਤਰਾਂ ਹੀ ਉਹ ਹਸਪਤਾਲ ਵਿਚ ਉਕਤ ਨੌਜਵਾਨ ਤੇ ਭਰੋਸਾ ਕਰ ਬੈਠੇ। ਜੋ ਉਨ੍ਹਾਂ ਨਾਲ ਧੋਖਾ ਕਰ ਗਿਆ। ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਬੱਚੇ ਚੋਰੀ ਹੋਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਨਤਾ ਨੂੰ ਖ਼ੁਦ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਨਹੀਂ ਤਾਂ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *