ਇਨ੍ਹਾਂ ਪੁਲਿਸ ਵਾਲਿਆਂ ਦੀ ਸੇਵਾ ਦੇਖ ਅੱਖਾਂ ਹੋ ਜਾਣਗੀਆਂ ਗਿੱਲੀਆਂ, ਹਰ ਕੋਈ ਦੇ ਰਿਹਾ ਇਨ੍ਹਾਂ ਮੁਲਾਜਮਾਂ ਨੂੰ ਦੁਆਵਾਂ

ਆਮ ਤੌਰ ਤੇ ਪੁਲਿਸ ਮੁਲਾਜ਼ਮਾਂ ਨੂੰ ਸੁਭਾਅ ਦੇ ਸ ਖ਼ ਤ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਭਾਸ਼ਾ ਖਰਵੀਂ ਹੁੰਦੀ ਹੈ। ਆਪਣੀ ਗੱਲਬਾਤ ਦੌਰਾਨ ਉਹ ਨਿਮਰਤਾ ਭਰਿਆ ਵਤੀਰਾ ਨਹੀਂ ਕਰਦੇ। ਇਹ ਗੱਲਾਂ ਅਸੀਂ ਆਮ ਹੀ ਲੋਕਾਂ ਦੇ ਮੂੰਹੋਂ ਸੁਣਦੇ ਹਾਂ ਪਰ ਸੱਚਾਈ ਇਹ ਵੀ ਹੈ ਕਿ ਪੁਲਿਸ ਵਾਲੇ ਵੀ ਇਨਸਾਨ ਹੀ ਹਨ। ਉਨ੍ਹਾਂ ਦੇ ਸੀਨੇ ਵਿੱਚ ਵੀ ਇਨਸਾਨੀ ਦਿਲ ਧੜਕਦਾ ਹੈ। ਉਹ ਵੀ ਚੰਗੇ ਜਾਂ ਬੁਰੇ ਅਤੇ ਠੀਕ ਜਾਂ ਗ਼ਲਤ ਨੂੰ ਉਸ ਤਰ੍ਹਾਂ ਹੀ ਮਹਿਸੂਸ ਕਰਦੇ ਹਨ, ਜਿਸ ਤਰ੍ਹਾਂ ਹੋਰ ਇਨਸਾਨ।

ਇਹ ਖ਼ਬਰ ਕਿਥੋਂ ਆਈ ਹੈ, ਇਹ ਤਾਂ ਜਾਣਕਾਰੀ ਨਹੀਂ ਮਿਲ ਸਕੀ। 2 ਪੁਲਿਸ ਮੁਲਾਜ਼ਮ ਇਕ ਵੀਡੀਓ ਵਿਚ ਇਨਸਾਨੀਅਤ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚੋਂ ਇਕ ਮੁਲਾਜ਼ਮ ਏ ਐੱਸ ਆਈ ਦੀ ਵਰਦੀ ਵਿੱਚ ਹੈ ਅਤੇ ਦੂਸਰਾ ਹੌਲਦਾਰ ਦੀ ਵਰਦੀ ਵਿੱਚ। ਵੀਡੀਓ ਵਿਚ ਇਹ ਦੋਵੇਂ ਹੀ ਇੱਕ ਲੜਕੇ, ਜੋ ਦੇਖਣ ਵਿਚ ਮੰਦਬੁਧੀ ਲੱਗਦਾ ਹੈ, ਦੀ ਪੂਰੀ ਤਨਦੇਹੀ ਨਾਲ ਸੇਵਾ ਕਰਦੇ ਨਜਰ ਆਉਂਦੇ ਹਨ। ਇਹ ਮੁਲਾਜਮ ਉਸ ਨੂੰ ਆਟੋ ਵਿਚੋਂ ਫੜ ਕੇ ਬਾਹਰ ਉਤਾਰਦੇ ਹਨ।

ਇਸ ਨੌਜਵਾਨ ਦੇ ਕੱਪੜੇ ਬਹੁਤ ਗੰਦੇ ਹਨ ਅਤੇ ਜਾਪਦਾ ਹੈ, ਉਹ ਕਾਫੀ ਸਮੇਂ ਤੋਂ ਨਹੀਂ ਨਹਾਇਆ। ਪਹਿਲਾਂ ਇਸ ਨੌਜਵਾਨ ਦੇ ਨਹੁੰ ਕੱਟੇ ਜਾਂਦੇ ਹਨ। ਫੇਰ ਦੋਵੇਂ ਪੁਲਿਸ ਮੁਲਾਜ਼ਮ ਇਸ ਨੌਜਵਾਨ ਨੂੰ ਮਲ ਮਲ ਕੇ ਨਹਾਉਂਦੇ ਹਨ। ਉਸ ਦੇ ਸਾਫ਼ ਕੱਪੜੇ ਪਾਏ ਜਾਂਦੇ ਹਨ। ਸਰਦੀ ਤੋਂ ਬਚਾਅ ਲਈ ਉਸ ਨੂੰ ਜਰਾਬਾਂ ਅਤੇ ਬੂਟ ਵੀਦਿੱਤੇ ਜਾਂਦੇ ਹਨ ਅਤੇ ਸਿਰ ਤੇ ਪਰਨਾ ਵੀ ਬੰਨਿਆ ਜਾਂਦਾ ਹੈ। ਵੀਡੀਓ ਦੇਖਣ ਵਾਲਾ ਹਰ ਕੋਈ ਵਿਅਕਤੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਸਿਫ਼ਤ ਕਰ ਰਿਹਾ ਹੈ।

ਕਿ ਕਿਸ ਤਰ੍ਹਾਂ ਇਨ੍ਹਾਂ ਨੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ, ਇਹ ਸਭ ਕੀਤਾ। ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਸਮਾਜ ਵਿਚ ਕਿੰਨੇ ਹੀ ਵਿਅਕਤੀ ਮੰਦਬੁੱਧੀ ਘੁੰਮ ਰਹੇ ਹਨ। ਜ਼ਰੂਰਤ ਹੈ ਇਨਸਾਨੀਅਤ ਦੇ ਨਾਤੇ ਇਨ੍ਹਾਂ ਦੀ ਸਾਰ ਲੈਣ ਦੀ। ਇਨ੍ਹਾਂ ਨੂੰ ਦਵਾਈ ਅਤੇ ਖਾਣਾ ਮੁਹੱਈਆ ਕਰਵਾਉਣ ਦੀ। ਇਹੋ ਹੀ ਇਨਸਾਨੀਅਤ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਅੱਜ ਲੋੜ ਹੈ ਅਜਿਹੇ ਇਨਸਾਨਾਂ ਤੋਂ ਕੁਝ ਸਿੱਖਣ ਦੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.