ਇਸ ਲਾੜੀ ਨੇ ਆਪਣੇ ਵਿਆਹ ਚ ਅਜਿਹਾ ਕੀ ਕੀਤਾ, ਜੋ ਮਿੰਟਾਂ ਚ ਵੀਡੀਓ ਹੋ ਗਈ ਵਾਇਰਲ

ਹੁਣ ਜ਼ਮਾਨਾ ਪਹਿਲਾਂ ਨਾਲੋਂ ਬਹੁਤ ਬਦਲ ਚੁੱਕਾ ਹੈ। ਕੋਈ ਸਮਾਂ ਸੀ ਜਦੋਂ ਮੁੰਡੇ ਅਤੇ ਕੁੜੀ ਦਾ ਇੱਕ ਦੂਜੇ ਨੂੰ ਵਿਆਹ ਤੋਂ ਪਹਿਲਾਂ ਦੇਖਣਾ ਠੀਕ ਨਹੀਂ ਸੀ ਸਮਝਿਆ ਜਾਂਦਾ। ਅੱਜ ਕੱਲ੍ਹ ਅਜਿਹਾ ਨਹੀਂ ਹੈ। ਹੁਣ ਤਾਂ ਮੁੰਡਾ ਕੁੜੀ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਸਮਝ ਲੈਣ ਤੋਂ ਬਾਅਦ ਹੀ ਜੀਵਨ ਸਾਥੀ ਬਣਦੇ ਹਨ। ਇਸ ਤਰ੍ਹਾਂ ਹੀ ਹੁਣ ਵੀ ਲਾੜੀ ਦੀਆਂ ਸਹੇਲੀਆਂ ਜਾਂ ਕੋਈ ਹੋਰ ਔਰਤਾਂ ਉਸ ਨੂੰ ਵਿਆਹ ਵਾਲੇ ਸਥਾਨ ਤੇ ਲੈ ਕੇ ਆਉਂਦੀਆਂ ਹਨ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜੋ ਇੱਕ ਵੀਡਿਓ ਦੇਖਣ ਨੂੰ ਮਿਲ ਰਹੀ ਹੈ।

ਉਸ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਕਿੰਨੀ ਅਡਵਾਂਸ ਹੋ ਗਈ ਹੈ। ਉੱਤਰਾਖੰਡ ਦੇ ਸ਼ਹਿਰ ਰੁੜਕੀ ਦੇ ਆਕਾਸ਼ਦੀਪ ਇਨਕਲੇਵ ਦੀ ਰਹਿਣ ਵਾਲੀ ਪੂਨਮ ਨਾਮ ਦੀ ਲੜਕੀ ਦਾ ਵਿਆਹ ਦਿੱਲੀ ਦੇ ਇਕ ਲੜਕੇ ਨਾਲ ਹੋਇਆ। ਦਿੱਲੀ ਤੋਂ ਬਰਾਤ ਰੁੜਕੀ ਪਹੁੰਚੀ। ਇਸ ਵਿਆਹ ਦੀ ਖਾਸੀਅਤ ਇਹ ਰਹੀ ਕਿ ਪੂਨਮ ਖੁਦ ਗੱਡੀ ਚਲਾ ਕੇ ਅਤੇ ਆਪਣੀ ਸਹੇਲੀ ਨੂੰ ਨਾਲ ਵਾਲੀ ਸੀਟ ਤੇ ਬਿਠਾ ਕੇ ਵਿਆਹ ਵਾਲੇ ਸਥਾਨ ਤੱਕ ਪਹੁੰਚੀ। ਇਸ ਤੋਂ ਪਹਿਲਾਂ ਉਹ ਬਿਊਟੀ ਪਾਰਲਰ ਵਿੱਚ ਤਿਆਰ ਹੋਈ। ਉਸ ਨੇ ਗੁਲਾਬੀ ਰੰਗ ਦਾ ਲਹਿੰਗਾ ਪਹਿਨਿਆ।

ਫਿਰ ਉਹ 5 ਕਿਲੋਮੀਟਰ ਖ਼ੁਦ ਗੱਡੀ ਚਲਾ ਕੇ ਆਪਣੇ ਵਿਆਹ ਵਾਲੇ ਸਥਾਨ ਤੇ ਪਹੁੰਚੀ। ਉਸ ਨੂੰ ਰਸਤੇ ਵਿੱਚ ਜਿਹੜਾ ਵੀ ਕੋਈ ਦੇਖਦਾ ਸੀ। ਬੱਸ ਦੇਖਦਾ ਹੀ ਰਹਿ ਜਾਂਦਾ ਸੀ। ਕਈਆਂ ਨੇ ਤਾਂ ਉਸ ਦੀ ਵੀਡੀਓ ਵੀ ਬਣਾਈ। ਇੱਥੇ ਦੱਸਣਾ ਬਣਦਾ ਹੈ ਕਿ ਪੂਨਮ ਦੇ ਪਿਤਾ ਪਿਛਲੇ ਸਾਲ ਇਸ ਦੁਨੀਆਂ ਨੂੰ ਛੱਡ ਗਏ। ਪਰਿਵਾਰ ਵਿਚ ਪੂਨਮ ਖੁਦ, ਉਸ ਦਾ ਛੋਟਾ ਭਰਾ ਅਤੇ ਮਾਂ ਸ਼ਾਮਲ ਹਨ। ਪੂਨਮ ਦੇ ਪਿਤਾ ਨੇ ਆਪਣੇ ਦੋਵੇਂ ਬੱਚਿਆਂ ਵਿਚ ਕਦੇ ਮੁੰਡਾ ਅਤੇ ਕੁੜੀ ਦਾ ਫ਼ਰਕ ਨਹੀਂ ਸੀ ਰੱਖਿਆ। ਪਿਤਾ ਦੇ ਦੇਹਾਂਤ ਤੋਂ ਬਾਅਦ ਪੂਨਮ ਦੇ ਮੋਢਿਆਂ ਤੇ ਕਾਫ਼ੀ ਜ਼ਿੰਮੇਵਾਰੀ ਆ ਗਈ।

ਜਿਸ ਨੂੰ ਉਹ ਨਿਭਾਅ ਵੀ ਰਹੀ ਹੈ। ਬਰਾਤੀ ਸੋਚ ਰਹੇ ਸਨ ਕਿ ਪੂਨਮ ਦੀਆਂ ਸਹੇਲੀਆਂ ਪੁਨਮ ਨੂੰ ਲੈ ਕੇ ਆਉਣਗੀਆਂ ਅਤੇ ਉਹ ਹੌਲੀ ਹੌਲੀ ਤੁਰਦੀ ਹੋਈ ਇੱਥੇ ਪਹੁੰਚੇਗੀ ਪਰ ਪੂਨਮ ਦੀ ਇਸ ਤਰ੍ਹਾਂ ਦੀ ਸ਼ਾਨਦਾਰ ਐਂਟਰੀ ਨੂੰ ਦੇਖ ਕੇ ਸਭ ਨੇ ਦੰਦਾਂ ਹੇਠਾਂ ਉਂਗਲਾਂ ਦੇ ਲਈਆਂ। ਪੂਨਮ ਦੀ ਇਸ ਤਰ੍ਹਾਂ ਵਿਆਹ ਵਿੱਚ ਐਂਟਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਲੋਕ ਇਸ ਦੀ ਪ੍ਰਸੰਸਾ ਵੀ ਕਰ ਰਹੇ ਹਨ। ਅੱਜਕੱਲ੍ਹ ਕੋਈ ਅਜਿਹਾ ਕੰਮ ਵੀ ਨਹੀਂ ਰਹਿ ਗਿਆ ਜੋ ਕੁੜੀਆਂ ਨਾ ਕਰ ਸਕਦੀਆਂ ਹੋਣ। ਕੁੜੀਆਂ ਹਵਾਈ ਜਹਾਜ਼ ਤੱਕ ਚਲਾਉਂਦੀਆਂ ਹਨ। ਮੁਲਕ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅਹੁਦਿਆਂ ਤਕ ਔਰਤਾਂ ਪਹੁੰਚ ਚੁੱਕੀਆਂ ਹਨ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published.