ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਵਿਆਹ ਚ ਬਚੇ ਸ਼ਾਹੀ ਖਾਣੇ ਨੂੰ ਲੈ ਕੇ ਗਰੀਬਾਂ ਕੋਲ ਪਹੁੰਚੀ ਔਰਤ, ਲੋਕਾਂ ਰੱਜਕੇ ਕੀਤੀ ਤਾਰੀਫ

ਸਾਡੇ ਮੁਲਕ ਦੀ ਆਬਾਦੀ ਲਗਪਗ ਡੇਢ ਅਰਬ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਆਬਾਦੀ ਦਾ ਬਹੁਤ ਵੱਡਾ ਹਿੱਸਾ ਬੇਰੁਜ਼ਗਾਰੀ, ਗ਼ਰੀਬੀ ਅਤੇ ਮਹਿੰਗਾਈ ਨਾਲ ਘੁਲ ਰਿਹਾ ਹੈ। ਕਿੰਨੇ ਹੀ ਲੋਕਾਂ ਦੇ ਸਿਰ ਉੱਤੇ ਛੱਤ ਨਹੀਂ ਹੈ ਅਤੇ ਨੀਲੇ ਅਸਮਾਨ ਥੱਲੇ ਸੌਂਦੇ ਹਨ। ਉਨ੍ਹਾਂ ਨੂੰ ਤਾਂ ਰੋਜ਼ਾਨਾ 2 ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਦੂਜੇ ਪਾਸੇ ਅਸੀਂ ਵੱਡੀਆਂ ਵੱਡੀਆਂ ਪਾਰਟੀਆਂ ਜਾਂ ਵਿਆਹ ਸ਼ਾਦੀਆਂ ਵਿੱਚ ਖਾਣੇ ਦੀ ਬਰਬਾਦੀ ਹੁੰਦੀ ਵੀ ਦੇਖਦੇ ਹਾਂ। ਜੋ ਖਾਣਾ ਬਰਬਾਦ ਕੀਤਾ ਜਾਂਦਾ ਹੈ,

ਜੇਕਰ ਉਹ ਗ਼ਰੀਬ ਲੋਕਾਂ ਤਕ ਪਹੁੰਚਾ ਦਿੱਤਾ ਜਾਵੇ ਤਾਂ ਕਈ ਲੋਕਾਂ ਨੂੰ ਭੁੱਖੇ ਪੇਟ ਨਹੀਂ ਸੌਣਾ ਪਵੇਗਾ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਇਕ ਔਰਤ ਵੱਡੇ ਵੱਡੇ ਭਾਂਡਿਆਂ ਵਿਚ ਖਾਣਾ ਲੈ ਕੇ ਬੈਠੀ ਹੈ। ਇਸ ਔਰਤ ਕੋਲ ਕਾਗਜ਼ ਦੀਆਂ ਪਲੇਟਾਂ ਹਨ। ਇਹ ਔਰਤ ਕਾਗਜ਼ ਦੀਆਂ ਪਲੇਟਾਂ ਵਿੱਚ ਖਾਣਾ ਪਾ ਕੇ ਉਨ੍ਹਾਂ ਗ਼ ਰੀ ਬ ਲੋਕਾਂ ਨੂੰ ਵੰਡ ਰਹੀ ਹੈ, ਜੋ ਰੇਲਵੇ ਸਟੇਸ਼ਨ ਤੇ ਨੀਲੇ ਆਸਮਾਨ ਦੀ ਛੱਤ ਹੇਠ ਬੈਠੇ ਹਨ।

ਕਿਸੇ ਨੂੰ ਨਾ ਇਨ੍ਹਾਂ ਲੋਕਾਂ ਦਾ ਫ਼ਿਕਰ ਹੈ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਖਾਣੇ ਦਾ ਪ੍ਰਬੰਧ ਹੈ। ਇਹ ਤਸਵੀਰਾਂ ਪੱਛਮੀ ਬੰਗਾਲ ਦੇ ਰਾਨਾਘਾਟ ਦੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਔਰਤ ਦਾ ਨਾਮ ਪਾਪੀਆ ਕਰ ਹੈ। ਅਸਲ ਵਿਚ ਇਸ ਔਰਤ ਦੇ ਭਰਾ ਦਾ ਵਿਆਹ ਹੋਇਆ ਹੈ। ਪ੍ਰੋਗਰਾਮ ਵਿਚ ਸ਼ਾਮਲ ਹੋਏ ਮਹਿਮਾਨਾਂ ਦੇ ਚਲੇ ਜਾਣ ਤੋਂ ਬਾਅਦ ਜੋ ਖਾਣਾ ਬਾਕੀ ਬਚ ਗਿਆ, ਇਸ ਔਰਤ ਨੇ ਉਹੋ ਖਾਣਾ ਰੇਲਵੇ ਸਟੇਸ਼ਨ ਤੇ ਲਿਆ ਕੇ ਗ਼ਰੀਬ ਲੋਕਾਂ ਵਿੱਚ ਵੰਡ ਦਿੱਤਾ।

ਇਸ ਤਰ੍ਹਾਂ ਜਿੱਥੇ ਇਸ ਖਾਣੇ ਦੀ ਬਰਬਾਦੀ ਹੋਣ ਤੋਂ ਬਚੀ ਹੈ, ਉਥੇ ਹੀ ਕਈ ਲੋਕਾਂ ਨੂੰ ਖਾਣ ਲਈ ਪੇਟ ਭਰ ਖਾਣਾ ਮਿਲ ਗਿਆ। ਹਰ ਕੋਈ ਇਸ ਔਰਤ ਦੀ ਪ੍ਰਸੰਸਾ ਕਰ ਰਿਹਾ ਹੈ। ਸਾਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਹੋਰ ਨਹੀਂ ਤਾਂ ਇਨਸਾਨੀਅਤ ਦੇ ਤੌਰ ਤੇ ਹੀ ਸਹੀ। ਫਾਲਤੂ ਖਾਣਾ ਸੁੱਟਣ ਦੀ ਬਜਾਏ ਕਿਸੇ ਲੋੜਵੰਦ ਨੂੰ ਦੇ ਦਿੱਤਾ ਜਾਵੇ। ਵੈਸੇ ਵੀ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਮੰਨਿਆ ਜਾਂਦਾ ਹੈ। ਜਿਸ ਦਾ ਭਾਵ ਕਿਸੇ ਗ਼ਰੀਬ ਨੂੰ ਖਾਣਾਂ ਦੇ ਦੇਣਾ ਦਾਨ ਸਮਝਿਆ ਜਾਂਦਾ ਹੈ।

Leave a Reply

Your email address will not be published. Required fields are marked *