ਸਾਗ ਖਾਣ ਵਾਲੇ ਟੱਬਰ ਨਾਲ ਵੱਡੀ ਜੱਗੋ ਤੇਰਵੀ, ਪਤੀ ਪਤਨੀ ਦੀ ਹੋਈ ਮੋਤ, ਪੁੱਤ ਮਾਰੇ ਕੰਧਾਂ ਚ ਟੱਕਰਾਂ

ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀ ਲੋਕਾਂ ਦਾ ਮਨਭਾਉਂਦਾ ਖਾਣਾ ਹੈ। ਜ਼ਿਲ੍ਹਾ ਬਠਿੰਡਾ ਦੇ ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਚਨਾਰਥਲ ਵਿਚ ਸ਼ਨੀਵਾਰ ਦੀ ਰਾਤ ਮੁਹੱਲੇ ਦੇ ਲੋਕ ਉਸ ਸਮੇਂ ਸੁਰਜੀਤ ਸਿੰਘ ਦੇ ਘਰ ਇਕੱਠੇ ਹੋ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਰਜੀਤ ਸਿੰਘ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਅਤੇ ਪੁੱਤਰ ਹਰਪ੍ਰੀਤ ਸਿੰਘ ਦੀ ਹਾਲਤ ਖਰਾਬ ਹੋ ਗਈ ਹੈ। ਮੁਹੱਲਾ ਵਾਸੀ ਇਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮੌੜ ਮੰਡੀ ਲੈ ਗਏ।

ਜਿੱਥੇ ਸੁਰਜੀਤ ਸਿੰਘ ਅਤੇ ਚਰਨਜੀਤ ਕੌਰ ਦੀ ਜਾਨ ਚਲੀ ਗਈ। ਸੁਰਜੀਤ ਸਿੰਘ ਦੀ ਉਮਰ 53 ਸਾਲ ਅਤੇ ਚਰਨਜੀਤ ਕੌਰ ਦੀ ਉਮਰ 51 ਸਾਲ ਦੱਸੀ ਜਾਂਦੀ ਹੈ। ਇਨ੍ਹਾਂ ਦਾ 20 ਸਾਲਾ ਪੁੱਤਰ ਹਰਪ੍ਰੀਤ ਸਿੰਘ ਵੈਂਟੀਲੇਟਰ ਉਤੇ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਪਰਿਵਾਰ ਨੇ ਸ਼ਨੀਵਾਰ ਨੂੰ ਰਾਤ ਸਮੇਂ ਸਰ੍ਹੋਂ ਦੇ ਸਾਗ ਨਾਲ ਰੋਟੀ ਖਾਧੀ ਸੀ। ਇਸ ਕਰਕੇ ਇਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਪਿੰਡ ਵਾਸੀ ਇਨ੍ਹਾਂ ਨੂੰ ਸਿਵਲ ਹਸਪਤਾਲ ਲੈ ਆਏ ਅਤੇ ਇਹ ਭਾਣਾ ਵਾਪਰ ਗਿਆ। ਅਜੇ ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ

ਕਿ ਸਾਗ ਵਿਚ ਕੋਈ ਗਲਤ ਚੀਜ਼ ਪੈ ਗਈ ਹੈ ਜਾਂ ਸਰ੍ਹੋਂ ਤੇ ਖੇਤ ਵਿੱਚ ਹੀ ਸਪਰੇਅ ਕੀਤਾ ਹੋਇਆ ਸੀ। ਮਾਮਲਾ ਥਾਣਾ ਕੋਟ ਫੱਤਾ ਦੀ ਪੁਲਿਸ ਦੇ ਵਿਚਾਰ ਅਧੀਨ ਹੈ। ਮ੍ਰਿਤਕ ਸੁਰਜੀਤ ਸਿੰਘ ਦੇ ਪਿਤਾ ਵੱਲੋਂ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹਾਂ ਨੂੰ ਪੋ ਸ ਟ ਮਾ ਰ ਟ ਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਪਤੀ ਪਤਨੀ ਦੀ ਜਾਨ ਜਾਣ ਦਾ ਕੀ ਕਾਰਨ ਹੈ। ਪਿੰਡ ਵਿੱਚ ਅਤੇ ਇਸ ਪਰਿਵਾਰ ਦੇ ਰਿਸ਼ਤੇਦਾਰਾਂ ਸਬੰਧੀਆਂ ਵਿੱਚ ਸੋਗ ਦੀ ਲਹਿਰ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *