ਹੁਣੇ ਹੁਣੇ ਸੋਨੀ ਮਾਨ ਦੇ ਘਰ ਹੋ ਗਿਆ ਵੱਡਾ ਕਾਂਡ, ਲੱਖੇ ਸਿਧਾਣੇ ਤੇ ਲਗਾਏ ਦੋਸ਼

ਹੁਣੇ ਹੁਣੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪ੍ਰਸਿੱਧ ਪੰਜਾਬੀ ਗਾਇਕਾ ਸੋਨੀ ਮਾਨ ਦੇ ਘਰ ਦੇ ਬਾਹਰ ਕਿਸੇ ਨਾਮਲੂਮ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿਅਕਤੀਆਂ ਨੇ ਸੋਨੀ ਮਾਨ ਦੇ ਮਾਤਾ ਪਿਤਾ ਨੂੰ ਵੀ ਗ਼ਲਤ ਸ਼ਬਦ ਬੋਲੇ। ਇਸ ਮਾਮਲੇ ਵਿੱਚ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਪਿੱਛੇ ਕਾਰਨ ਸੋਨੀ ਮਾਨ ਦੇ ਗਾਣੇ ਨੂੰ ਦੱਸਿਆ ਜਾ ਰਿਹਾ ਹੈ। ਸੋਨੀ ਮਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਹੈ ਕਿ ਉਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ।

ਉਨ੍ਹਾਂ ਨੇ ਇਸ ਪਿੱਛੇ ਲੱਖਾ ਸਿਧਾਣਾ ਨੂੰ ਜ਼ਿੰਮੇਵਾਰ ਦੱਸਿਆ ਹੈ। ਸੋਨੀ ਮਾਨ ਦੁਆਰਾ ਸਪੱਸ਼ਟ ਸ਼ਬਦਾਂ ਵਿਚ ਕਿਹਾ ਗਿਆ ਹੈ ਕਿ ਇਸ ਪਿੱਛੇ ਲੱਖਾ ਸਿਧਾਣਾ ਦਾ ਹੱਥ ਹੈ। ਜਦੋਂ ਤੋਂ ਉਨ੍ਹਾਂ ਦਾ ਗਾਣਾ ਆਇਆ ਹੈ, ਤਾਂ 2 ਦਿਨਾਂ ਤੋਂ ਉਨ੍ਹਾਂ ਨੂੰ ਧ ਮ ਕੀ ਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਗਾਣਾ ਡਿਲੀਟ ਕਰਨ ਅਤੇ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ। ਸੋਨੀ ਮਾਨ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਗਾਣਾ ਡਿਲੀਟ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਦੇ ਨਾਲ ਇਹ ਹਰਕਤ ਕੀਤੀ ਗਈ।

ਉਨ੍ਹਾਂ ਵੱਲੋਂ ਜਨਤਾ ਤੋਂ ਮਦਦ ਦੀ ਮੰਗ ਕੀਤੀ ਗਈ ਹੈ। ਇਕ ਆਡੀਓ ਕਾਲ ਵੀ ਸੁਣਾਈ ਗਈ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਲੱਖਾ ਸਿਧਾਣਾ ਦੀ ਆਵਾਜ਼ ਹੈ ਅਤੇ ਗਾਣਾ ਡਿਲੀਟ ਕਰਨ ਲਈ ਕਿਹਾ ਜਾ ਰਿਹਾ ਹੈ। ਸਾਡੇ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਹ ਲੱਖੇ ਸਿਧਾਣੇ ਦੀ ਹੀ ਆਵਾਜ਼ ਹੈ ਜਾਂ ਕਿਸੇ ਹੋਰ ਦੀ। ਸੋਨੀ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਲੱਖਾ ਸਿਧਾਣਾ ਤੇ ਦੋਸ਼ ਲਗਾਏ ਜਾ ਰਹੇ ਹਨ। ਮੌਕੇ ਤੇ ਪੁਲਿਸ ਵੀ ਪਹੁੰਚੀ ਨਜ਼ਰ ਆ ਰਹੀ ਹੈ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published.