ਆਈਲੈਟਸ ਸੈਂਟਰ ਦੇ ਬਾਹਰ ਕੁੜੀ ਪਿੱਛੇ ਉਲਝੇ ਮੁੰਡੇ, ਭਰੇ ਬਜਾਰ ਹੋਈ ਠਾਹ ਠਾਹ, ਪੁਲਿਸ ਨੂੰ ਪਾਈਆਂ ਭਾਜੜਾਂ

ਗੁਰਦਾਸਪੁਰ ਵਿੱਚ ਲੜਕਿਆਂ ਦੇ 2 ਗਰੁੱਪਾਂ ਵਿੱਚ ਕਿਸੇ ਲੜਕੀ ਪਿੱਛੇ ਟਕਰਾਅ ਹੋਣ ਦੀ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਹੈ। ਰਣਜੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਪੰਜਾਬ ਪੁਲਿਸ ਵਿੱਚ ਹੌਲਦਾਰ ਵਜੋਂ ਤਾਇਨਾਤ ਹਨ। ਉਨ੍ਹਾਂ ਦਾ ਭਾਣਜਾ ਲਵਪ੍ਰੀਤ ਸਿੰਘ ਕਾਫੀ ਦੇਰ ਤੋਂ ਉਨ੍ਹਾ ਦੇ ਕੋਲ ਹੀ ਰਹਿੰਦਾ ਹੈ। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਣਜੇ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਕਿਸੇ ਲੜਕੇ ਨੇ ਉਸ ਨੂੰ ਗਲਾਮੇ ਤੋਂ ਫੜਿਆ ਹੈ।

ਉਹ ਆਪਣੇ ਭਾਣਜੇ ਨੂੰ ਲੈ ਕੇ ਸੈਂਟਰ ਵਿਚ ਗਏ। ਉਸ ਲੜਕੇ ਨੂੰ ਬੁਲਾ ਕੇ ਦੋਵੇਂ ਧਿਰਾਂ ਦੀ ਸੁਲ੍ਹਾ ਕਰਵਾ ਦਿੱਤੀ। ਰਣਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਭਾਣਜੇ ਸਮੇਤ ਧਰਮਕੋਟ ਪਹੁੰਚੇ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਛੋਟੇ ਮੁੰਡੇ ਦੇ ਦੋਸਤ ਦਾ ਫੋਨ ਆਇਆ ਕਿ ਉਨ੍ਹਾਂ ਦੇ ਛੋਟੇ ਪੁੱਤਰ ਲਵਨੀਤ ਸਿੰਘ ਦੇ ਮੋਢੇ ਤੇ ਗੋਲੀ ਲੱਗੀ ਹੈ। ਉਸ ਨੂੰ ਉਹ ਸਰਕਾਰੀ ਹਸਪਤਾਲ ਲਿਜਾ ਰਹੇ ਹਨ। ਉਨ੍ਹਾਂ ਦਾ ਛੋਟਾ ਪੁੱਤਰ ਵੀ ਉਨ੍ਹਾਂ ਦੇ ਮਗਰ ਆ ਰਿਹਾ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਦਿਲਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਭਗਵਾਨਪੁਰ ਇਸ ਸੈਂਟਰ ਵਿਚ ਆਈ.ਲੈੱਟਸ ਕਰ ਰਿਹਾ ਹੈ। ਸੁਹਾਲੀ ਪਿੰਡ ਦੇ ਇਕ ਮੁੰਡੇ ਲਵਪ੍ਰੀਤ ਸਿੰਘ ਅਤੇ ਇਸ ਦਿਲਪ੍ਰੀਤ ਸਿੰਘ ਵਿਚਕਾਰ ਕਿਸੇ ਲੜਕੀ ਨੂੰ ਲੈ ਕੇ ਟਕਰਾਅ ਹੋ ਗਿਆ। ਗੱਲ ਵਧ ਜਾਣ ਤੇ ਦੋਵਾਂ ਨੇ ਆਪਣੇ ਆਪਣੇ ਸਮਰਥਕ ਬੁਲਾ ਲਏ ਅਤੇ ਗੋਲੀ ਚੱਲ ਗਈ। ਇਕ ਦੇ ਲੱਗੀ ਹੈ ਜੋ ਜੌਹਲ ਹਸਪਤਾਲ ਵਿਚ ਭਰਤੀ ਹੈ। ਉਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸਲੀਅਤ ਤੱਕ ਪਹੁੰਚਣ ਲਈ ਪੁਲਿਸ ਕੈਮਰੇ ਚੈੱਕ ਕਰ ਰਹੀ ਹੈ। ਦਮਨ ਨਾਮ ਦੇ ਲੜਕੇ ਨੇ ਦੱਸਿਆ ਹੈ ਕਿ ਉਹ ਆਈ.ਲੈੱਟਸ ਸੈਂਟਰ ਨੂੰ ਆ ਰਿਹਾ ਸੀ। ਉਹ ਆਪਣੇ ਪਿੱਛੇ 4 ਫੈਰਾਂ ਦੀ ਆਵਾਜ਼ ਸੁਣ ਕੇ ਕੰਬ ਗਿਆ। ਦੂਜੇ ਪਾਸੇ ਤੋਂ 100-150 ਮੁੰਡੇ ਆ ਗਏ। ਜਦੋਂ ਇਕ ਮੁੰਡੇ ਦੇ ਫੈਰ ਲੱਗਾ ਤਾਂ ਬਾਕੀ ਸਾਰੇ ਇਕਦਮ ਦੌੜ ਗਏ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *