ਇਸ ਲਾੜੀ ਨੇ ਵਿਆਹ ਕਰਵਾਕੇ ਰਗੜਤੇ ਕਈ ਪੰਜਾਬੀ ਮੁੰਡੇ, ਵਿਆਹ ਤੋਂ 12 ਦਿਨ ਬਾਅਦ ਕਰਦੀ ਹੈ ਆਹ ਕਾਂਡ

ਸਮਾਂ ਬਦਲਣ ਦੇ ਨਾਲ ਨਾਲ ਲੋਕਾਂ ਵਿੱਚ ਵੀ ਬਦਲਾਅ ਆ ਰਿਹਾ ਹੈ। ਲੋਕ ਜਾਗਰੂਕ ਹੁੰਦੇ ਜਾ ਰਹੇ ਹਨ। ਇੱਥੇ ਕੁਝ ਅਜਿਹੇ ਵੀ ਲੋਕ ਹਨ, ਜੋ ਜਾਗਰੂਕ ਹੋਣ ਦੀ ਬਜਾਏ ਸ਼ਾਤਰ ਹੋ ਗਏ ਹਨ। ਉਨ੍ਹਾਂ ਦਾ ਮੁੱਖ ਮਨੋਰਥ ਹੈ, ਦੂਸਰਿਆਂ ਨੂੰ ਚੂਨਾ ਲਾਉਣਾ। ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ, ਜੋ ਇਨ੍ਹਾਂ ਸ਼ਾਤਰ ਲੋਕਾਂ ਦਾ ਸ਼ਿ ਕਾ ਰ ਹੋ ਰਹੇ ਹਨ। ਉਨ੍ਹਾਂ ਨਾਲ ਧੋ ਖਾ ਕੀਤਾ ਜਾ ਰਿਹਾ ਹੈ। ਬਠਿੰਡਾ ਤੋਂ ਮਨਜੀਤ ਕੌਰ ਨਾਮ ਦੀ ਇਕ ਔਰਤ ਦੁਆਰਾ ਵਿਆਹ ਦੇ ਨਾਮ ਤੇ ਕਈ ਵਿਅਕਤੀਆਂ ਨਾਲ ਧੋ ਖਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਔਰਤ ਦਾ ਹੌਸਲਾ ਇੰਨਾ ਵਧ ਚੁੱਕਾ ਹੈ ਕਿ ਉਹ ਵਾਰ ਵਾਰ ਇਹ ਕਰਤੂਤ ਕਰਦੀ ਹੈ ਅਤੇ ਹਰ ਵਾਰ ਆਪਣੇ ਉਦੇਸ਼ ਵਿੱਚ ਕਾਮਯਾਬ ਹੋ ਜਾਂਦੀ ਹੈ। ਉਸ ਦਾ ਕੰਮ ਹੈ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ 10-12 ਦਿਨ ਰਹਿਣਾ ਅਤੇ ਫੇਰ ਗਹਿਣੇ ਵਗੈਰਾ ਚੁੱਕ ਕੇ ਰਫੂਚੱਕਰ ਹੋ ਜਾਣਾ। ਅਜੇ ਤੱਕ ਉਹ ਪੁਲਿਸ ਦੇ ਧੱਕੇ ਵੀ ਨਹੀਂ ਚੜ੍ਹੀ। ਹਾਲਾਂਕਿ ਪੁਲਿਸ ਚੰਗੇ ਚੰਗੇ ਖੱਬੀਖਾਨਾਂ ਨੂੰ ਵਾਹਣੀ ਪਾ ਦਿੰਦੀ ਹੈ। ਇਸ ਔਰਤ ਮਨਜੀਤ ਕੌਰ ਨੇ 24 ਜੂਨ 2018 ਨੂੰ ਬਠਿੰਡਾ ਦੇ ਪਿੰਡ ਬੁਰਜ ਹਰੀ ਦੇ ਰਹਿਣ ਵਾਲੇ ਕਾਲਾ ਸਿੰਘ ਨਾਮ ਦੇ ਇੱਕ ਅਜਿਹੇ ਵਿਅਕਤੀ ਨਾਲ ਵਿਆਹ ਕਰਵਾ ਲਿਆ, ਜਿਸ ਦਾ ਵਿਆਹ ਨਹੀਂ ਸੀ ਹੋ ਰਿਹਾ।

10 ਦਿਨਾਂ ਬਾਅਦ ਮਨਜੀਤ ਕੌਰ ਨੇ ਆਪਣੇ ਪਤੀ ਕਾਲਾ ਸਿੰਘ ਨੂੰ ਕਿਹਾ ਕਿ ਉਸ ਦੇ ਪੇਕੇ ਪਰਿਵਾਰ ਵਿੱਚ ਕਿਸੇ ਮੈਂਬਰ ਦੀ ਤਬੀਅਤ ਠੀਕ ਨਹੀਂ ਹੈ। ਇਸ ਲਈ ਉਹ ਪੇਕੇ ਜਾਣਾ ਚਾਹੁੰਦੀ ਹੈ। ਮਨਜੀਤ ਕੌਰ ਜਾਣ ਲੱਗੀ ਸੋਨੇ ਅਤੇ ਚਾਂਦੀ ਦੇ ਗਹਿਣੇ ਨਾਲ ਲੈ ਗਈ। ਉਹ ਮੁੜ ਆਪਣੇ ਸਹੁਰੇ ਘਰ ਨਹੀਂ ਪਰਤੀ ਅਤੇ ਕਾਲਾ ਸਿੰਘ ਢਾਈ ਲੱਖ ਰੁਪਏ ਵਿੱਚ ਰਗੜਿਆ ਗਿਆ। ਦੂਜੇ ਮਾਮਲੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਹੀ ਪਿੰਡ ਭੋਗਲ ਦਾ ਬਲਜਿੰਦਰ ਸਿੰਘ ਨਾਮ ਦਾ ਵਿਅਕਤੀ ਮਨਜੀਤ ਕੌਰ ਦੇ ਧੱਕੇ ਚੜ੍ਹ ਗਿਆ। ਮਨਜੀਤ ਕੌਰ ਨੇ 26 ਅਗਸਤ 2018 ਨੂੰ ਉਸ ਨਾਲ ਵਿਆਹ ਕਰਵਾ ਲਿਆ।

ਉਸ ਨੇ 12 ਦਿਨ ਬਲਜਿੰਦਰ ਸਿੰਘ ਕੋਲ ਰਹਿਣ ਮਗਰੋਂ ਆਪਣੇ ਪੇਕੇ ਵਿਆਹ ਹੋਣ ਦਾ ਬਹਾਨਾ ਕੀਤਾ। ਸਹੁਰੇ ਘਰੋਂ ਜਾਣ ਤੋਂ ਬਾਅਦ ਮਨਜੀਤ ਕੌਰ ਦਾ ਮੋਬਾਈਲ ਵੀ ਬੰਦ ਹੋ ਗਿਆ ਅਤੇ ਹੁਣ ਤਕ ਮਨਜੀਤ ਕੌਰ ਦਾ ਕੋਈ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਹੈ? ਇਸ ਤਰ੍ਹਾਂ ਦਾ ਹੀ ਕਾਰਨਾਮਾ ਮਨਜੀਤ ਕੌਰ ਨੇ ਮੌੜ ਮੰਡੀ ਦੇ ਮਹਿੰਦਰ ਸਿੰਘ ਨਾਲ ਕੀਤਾ। ਇਸ ਘਰ ਵੀ ਉਹ 12 ਦਿਨ ਰਹੀ। ਇਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਦਰ ਖਾਸ ਤ ਦਿੱਤੀ ਹੈ ਕਿ ਉਨ੍ਹਾਂ ਨਾਲ ਧੋ ਖਾ ਹੋਇਆ ਹੈ ਪਰ ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਵਿਅਕਤੀਆਂ ਨੂੰ ਇਨਸਾਫ਼ ਕਦੋਂ ਮਿਲੇਗਾ? ਕੋਈ ਨਹੀਂ ਜਾਣਦਾ।

Leave a Reply

Your email address will not be published. Required fields are marked *