ਇੱਕ ਹੋਰ ਬੱਚੀ ਨਾਲ ਵੱਡੀ ਜੱਗੋ ਤੇਰਵੀ, ਰੇਤੇ ਚ ਦਬੀ ਮਿਲੀ ਲਾਸ਼

ਅਜੇ ਲੋਕ ਲੁਧਿਆਣਾ ਦੀ ਢਾਈ ਸਾਲ ਦੀ ਬੱਚੀ ਦਿਲਰੋਜ਼ ਨਾਲ ਵਾਪਰੀ ਮੰ ਦ ਭਾ ਗੀ ਘਟਨਾ ਨੂੰ ਨਹੀਂ ਭੁੱਲੇ ਸਨ ਕਿ ਤਰਨਤਾਰਨ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਹੋਰ ਮੰ ਦ ਭਾ ਗੀ ਘਟਨਾ ਵਾਪਰ ਗਈ। 6 ਸਾਲ ਦੀ ਪ੍ਰਵੀਨ ਕੌਰ ਨਾਮ ਦੀ ਲੜਕੀ ਆਪਣੀ ਮਾਂ ਨਾਲ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਮੱਥਾ ਟੇਕਣ ਲਈ ਆਈ ਸੀ। ਸੁਣਨ ਵਿੱਚ ਆਇਆ ਹੈ ਕਿ ਉਹ ਪ੍ਰਸ਼ਾਦਾ ਛਕਣ ਲਈ ਲੰਗਰ ਵਿੱਚ ਚਲੀ ਗਈ।

ਉਸ ਤੋਂ ਬਾਅਦ ਲੜਕੀ ਲਾਪਤਾ ਹੋ ਗਈ। ਉਸ ਦੀਆਂ ਚੱਪਲਾਂ ਉਸ ਥਾਂ ਤੋਂ ਮਿਲੀਆਂ ਹਨ, ਜਿੱਥੇ ਉਹ ਖੋਲ੍ਹ ਕੇ ਗਈ ਸੀ। ਇਹ ਘਟਨਾ 30 ਨਵੰਬਰ ਦੀ ਦੱਸੀ ਜਾਂਦੀ ਹੈ। ਪਰਿਵਾਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਇਸ਼ਤਿਹਾਰ ਵੀ ਛਪਵਾਏ ਪਰ ਕੁੜੀ ਦੀ ਕੋਈ ਉੱਘ ਸੁੱਘ ਨਹੀਂ ਮਿਲੀ। ਹੁਣ ਕੁੜੀ ਦੀ ਮ੍ਰਿਤਕ ਦੇਹ ਗੁਰਦੁਆਰਾ ਬਾਉਲੀ ਸਾਹਿਬ ਦੀ ਪਾਰਕਿੰਗ ਵਿੱਚ ਪਈ ਰੇਤ ਦੀ ਢੇਰੀ ਵਿੱਚੋਂ ਮਿਲੀ ਹੈ। ਮ੍ਰਿਤਕ ਦੇਹ ਦੀ ਹਾਲਤ ਬਹੁਤ ਖਰਾਬ ਦੱਸੀ ਜਾਂਦੀ ਹੈ ਅਤੇ ਉਸ ਵਿਚੋਂ ਬ ਦ ਬੂ ਆ ਰਹੀ ਸੀ।

ਲੜਕੀ ਬਹੁਤ ਹੀ ਗ਼ਰੀਬ ਪਰਿਵਾਰ ਦੀ ਦੱਸੀ ਜਾਂਦੀ ਹੈ। ਲੜਕੀ ਦਾ ਪਿਤਾ ਮਜ਼ਦੂਰੀ ਕਰਦਾ ਹੈ ਅਤੇ ਲੜਕੀ ਆਪਣੀ ਮਾਸੀ ਕੋਲ ਰਹਿੰਦੀ ਸੀ। ਪਰਿਵਾਰ ਨੂੰ ਸ਼ਿ ਕ ਵਾ ਹੈ ਕਿ ਸਮਾਂ ਰਹਿੰਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸਨ ਨੇ ਲੁਧਿਆਣਾ ਵਿੱਚ ਕੁਝ ਹੀ ਘੰਟਿਆਂ ਬਾਅਦ ਮਾਮਲਾ ਟ੍ਰੇਸ ਕਰ ਲਿਆ ਸੀ। ਇਸ ਤਰ੍ਹਾਂ ਹੀ ਮੋਗਾ ਵਿਚ ਹਸਪਤਾਲ ਵਿਚੋਂ ਚੋਰੀ ਹੋਇਆ ਬੱਚਾ ਵੀ 10 ਘੰਟਿਆਂ ਵਿਚ ਬਰਾਮਦ ਕਰ ਲਿਆ ਸੀ।

ਲੜਕੀ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਗ਼ਰੀਬ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲੇਗਾ? ਇਹ ਤਾਂ ਸਮਾਂ ਹੀ ਦੱਸੇਗਾ। ਹਰ ਕੋਈ ਇਸ ਘਟਨਾ ਦੀ ਨਿ ਖੇ ਧੀ ਕਰ ਰਿਹਾ ਹੈ ਅਤੇ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬੇ ਨ ਕਾ ਬ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਛੋਟੇ ਛੋਟੇ ਬੱਚਿਆਂ ਨਾਲ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਹੋਣ ਲੱਗੀਆਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *