ਬਲੈਰੋ ਕਾਰ ਚ ਧੱਕੇ ਨਾਲ ਲੈ ਗਏ ਮੁੰਡਾ, ਕੀਤਾ ਵੱਡਾ ਕਾਂਡ, ਇਕ ਕੱਪੜੇ ਚ ਭੇਜਿਆ ਵਾਪਿਸ

ਥਾਣਾ ਗੁਰਾਇਆ ਤੋਂ ਇੱਕ ਨੌਜਵਾਨ ਅਨੂਪ ਬੰਗੜ ਦੀ ਖਿੱਚ ਧੂਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਪੁਲਿਸ ਤੋਂ ਇ ਨ ਸਾ ਫ਼ ਦੀ ਮੰਗ ਕੀਤੀ ਹੈ। ਗੁਰਾਇਆ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨੂਪ ਬੰਗੜ ਨੇ ਦੱਸਿਆ ਹੈ ਕਿ ਉਸ ਨੂੰ 2 ਦਿਨ ਤੋਂ ਕੋਈ ਹੈਪੀ ਨਾਮ ਦਾ ਵਿਅਕਤੀ ਫੋਨ ਤੇ ਧ ਮ ਕੀ ਆਂ ਦੇ ਰਿਹਾ ਸੀ। ਮਸਲਾ 2 ਢਾਈ ਸਾਲ ਪੁਰਾਣਾ ਹੈ। ਜਦੋਂ ਇਸ ਵਿਅਕਤੀ ਨੇ ਆਪਣੀ ਪਤਨੀ ਦੀ ਖਿੱਚ ਧੂਹ ਕੀਤੀ ਸੀ।

ਅਨੂਪ ਬੰਗੜ ਦਾ ਕਹਿਣਾ ਹੈ ਕਿ ਉਹ ਲੜਕੀ ਦੇ ਪਰਿਵਾਰ ਨਾਲ ਜਾ ਕੇ ਲੜਕੀ ਨੂੰ ਲੈ ਕੇ ਆਇਆ ਸੀ। ਉਸ ਨੇ ਹੀ ਲੜਕੀ ਦੇ ਮੋਬਾਈਲ ਵਿੱਚੋਂ ਕਿਸੇ ਹੋਰ ਲੜਕੇ ਦੀਆਂ ਫੋਟੋਆਂ ਹਟਾਈਆਂ ਸਨ। ਇਸੇ ਗੱਲ ਨੂੰ ਲੈ ਕੇ ਹੈਪੀ ਉਸ ਨਾਲ ਰੰ ਜਿ ਸ਼ ਰੱਖਦਾ ਸੀ। ਅਨੂਪ ਦਾ ਕਹਿਣਾ ਹੈ ਕਿ ਉਸ ਨੇ ਲੜਕੀ ਦੀ ਮਾਂ ਨੂੰ ਫੋਨ ਕੀਤਾ ਕਿ ਉਨ੍ਹਾਂ ਦਾ ਜਵਾਈ ਉਸ ਨਾਲ ਫੋਨ ਤੇ ਬਹਸ ਕਰਦਾ ਹੈ। ਲੜਕੀ ਦੀ ਮਾਂ ਨੇ ਉਸ ਨੂੰ ਨੰਬਰ ਬਲਾਕ ਕਰ ਦੇਣ ਦੀ ਸਲਾਹ ਦਿੱਤੀ। ਜਦੋਂ ਹੈਪੀ ਫੇਰ ਵੀ ਨਾ ਹਟਿਆ ਤਾਂ ਅਨੂਪ ਨੇ ਲੜਕੀ ਦੇ ਭਰਾ ਨੂੰ ਫੋਨ ਕੀਤਾ।

ਅਨੂਪ ਦਾ ਕਹਿਣਾ ਹੈ ਕਿ ਲੜਕੀ ਦਾ ਭਰਾ ਵੀ ਉਸ ਉੱਤੇ ਹੀ ਭ ੜ ਕ ਪਿਆ ਅਤੇ ਆਪਣੀ ਭੈਣ ਦੀ ਜ਼ਿੰਦਗੀ ਖ਼ਰਾਬ ਕਰਨ ਦੇ ਦੋ ਸ਼ ਲਗਾਉਣ ਲੱਗਾ। ਉਸ ਨੇ ਅਨੂਪ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਆਪਣਾ ਮਾਮਲਾ ਖੁਦ ਨਿਬੇੜ ਲਵੇ। ਅਨੂਪ ਦੇ ਦੱਸਣ ਮੁਤਾਬਕ ਉਸ ਨੂੰ ਫੋਨ ਰਾਹੀਂ ਬੁਲਾ ਕੇ 4 ਵਿਅਕਤੀ ਬਲੈਰੋ ਗੱਡੀ ਵਿਚ ਚੁੱਕ ਕੇ ਅੱਖਾਂ ਬੰਨ੍ਹ ਕੇ ਲੈ ਗਏ। ਇਨ੍ਹਾਂ ਵਿੱਚੋ 2 ਵਿਅਕਤੀ ਸਰਦਾਰ ਸਨ ਅਤੇ 2 ਮੋਨੇ ਸਨ। ਬਲੈਰੋ ਦੀ ਨੰਬਰ ਪਲੇਟ ਤੇ ਨੰਬਰ ਦੀ ਬਜਾਏ ਏ.ਐੱਫ ਲਿਖਿਆ ਹੋਇਆ ਸੀ।

ਅਨੂਪ ਨੇ ਦੱਸਿਆ ਹੈ ਕਿ ਉਸ ਦੀ ਖਿੱਚ ਧੂਹ ਕੀਤੀ ਗਈ। ਕ ਰੰ ਟ ਲਗਾਇਆ ਗਿਆ ਅਤੇ ਮੂੰਹ ਵਿੱਚ ਧੱਕੇ ਨਾਲ ਦਾ ਰੂ ਵੀ ਪਾਈ ਗਈ। ਉਸ ਨੇ ਕਿਸੇ ਡਰਾਈਵਰ ਤੋਂ ਮੋਬਾਇਲ ਲੈ ਕੇ ਆਪਣੇ ਘਰ ਫੋਨ ਕੀਤਾ ਅਤੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਆਏ ਹਨ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਅਨੂਪ ਦੇ ਪਿਤਾ ਸੰਤੋਖ ਲਾਲ ਨੇ ਦੱਸਿਆ ਹੈ ਕਿ ਉਹ ਚ ਚ ਰਾ ੜੀ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪੁੱਤਰ ਨੂੰ ਫੋਨ ਕਰ ਕੇ ਨਹਿਰ ਤੇ ਬੁਲਾ ਲਿਆ ਗਿਆ। ਉੱਥੋਂ 4 ਬੰਦੇ ਉਸ ਨੂੰ 4 ਤੋਂ 5 ਵਜੇ ਦੇ ਦਰਮਿਆਨ ਬਲੈਰੋ ਵਿੱਚ ਸੁੱਟ ਕੇ ਲੈ ਗਏ।

ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਅਤੇ ਪੁਲਿਸ ਪੜਤਾਲ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਚਚਰਾੜੀ ਪਿੰਡ ਦੇ ਅਨੂਪ ਬੰਗੜ ਨਾਮ ਦੇ ਨੌਜਵਾਨ ਦੀ ਦਰਖਾਸਤ ਹੈ ਕਿ ਉਸ ਨੂੰ ਫੋਨ ਤੇ ਬੁਲਾ ਕੇ ਕੁਝ ਬੰਦੇ ਬਲੈਰੋ ਵਿੱਚ ਚੁੱਕ ਕੇ ਲੁਧਿਆਣੇ ਲੈ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾ ਮਲੂਮ ਬੰਦਿਆਂ ਤੇ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.