ਬਲੈਰੋ ਵਾਲਾ ਮੁੰਡਾ ਮਾਰਕੇ ਖਾਲਸਾ ਸਟੋਰ ਲੁੱਟਣ ਵਾਲੇ ਮਾਮਲੇ ਚ ਨਵਾਂ ਮੋੜ

ਕਪੂਰਥਲਾ ਦੇ ਸੀਨੀਅਰ ਪੁਲਿਸ ਅਫ਼ਸਰ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਵਿੱਚ ਵਾਪਰੀ ਘਟਨਾ ਨੂੰ ਸੁਲਝਾਉਣ ਸਬੰਧੀ ਜਾਣਕਾਰੀ ਦਿੱਤੀ ਹੈ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਇੱਬਣ ਨੇੜੇ 3 ਵਿਅਕਤੀਆਂ ਨੇ ਇਕ ਸਰਵੇਅਰ ਤੋਂ ਉਸ ਦੀ ਬਲੈਰੋ ਗੱਡੀ ਹਥਿਆ ਲਈ ਸੀ। ਇਨ੍ਹਾਂ ਨੇ ਸਰਵੇਅਰ ਦੀ ਜਾਨ ਲੈ ਲਈ ਸੀ। ਇਹ ਉਸ ਦਾ ਲੈਪਟਾਪ ਵੀ ਲੈ ਗਏ ਸਨ। ਇਨ੍ਹਾਂ ਨੇ ਇਕ ਮੋਟਰਸਾਈਕਲ ਵੀ ਹਥਿਆਇਆ ਸੀ।

ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਲਈ ਜ਼ਿੰਮੇਵਾਰ 2 ਵਿਅਕਤੀ ਕਾਬੂ ਕਰ ਲਏ ਸਨ। ਜਿਨ੍ਹਾਂ ਤੋਂ ਹਥਿਆਇਆ ਗਿਆ ਮੋਟਰਸਾਈਕਲ ਅਤੇ ਸਰਵੇਅਰ ਦਾ ਲੈਪਟਾਪ ਬਰਾਮਦ ਹੋ ਗਏ ਸਨ। ਸੀਨੀਅਰ ਪੁਲਿਸ ਅਫਸਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦਾ ਸੂਤਰਧਾਰ ਹਰਕਿਸ਼ਨ ਉਰਫ ਮੋਨੂੰ ਢੈਪਈ ਅਜੇ ਪੁਲਿਸ ਦੇ ਕਾਬੂ ਨਹੀਂ ਸੀ ਆਇਆ। ਪੁਲਿਸ ਉਸ ਨੂੰ ਲੱਭ ਰਹੀ ਸੀ। ਇਸ ਦੌਰਾਨ ਹੀ ਸੁਲਤਾਨਪੁਰ ਲੋਧੀ ਦੇ ਖ਼ਾਲਸਾ ਜਨਰਲ ਸਟੋਰ ਜੋ ਕਿ ਕਨਫੈਕਸ਼ਨਰੀ ਦੀ ਦੁਕਾਨ ਹੈ, ਵਿਖੇ ਇਕ ਘਟਨਾ ਵਾਪਰ ਗਈ।

ਇੱਥੇ 4 ਵਿਅਕਤੀ ਆਏ। ਜਿਨ੍ਹਾਂ ਵਿੱਚੋਂ ਇੱਕ ਬਾਹਰ ਖੜ੍ਹਾ ਰਿਹਾ ਅਤੇ 3 ਪ ਸ ਤੋ ਲ ਦੀ ਨੋਕ ਤੇ 30 ਹਜ਼ਾਰ ਰੁਪਏ ਹਥਿਆ ਕੇ ਲੈ ਗਏ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਵਿੱਚ ਵੀ ਮੋਨੂੰ ਢੈਪਈ ਹੀ ਸੀ। ਆਪਣੇ 2 ਸਾਥੀ ਫੜੇ ਜਾਣ ਤੋਂ ਬਾਅਦ ਉਸ ਨੇ 3 ਵਿਅਕਤੀ ਆਪਣੇ ਨਾਲ ਹੋਰ ਮਿਲਾ ਕੇ ਗਰੁੱਪ ਬਣਾ ਲਿਆ। ਇਸ ਤੋਂ ਬਾਅਦ ਪੁਲਿਸ ਨੂੰ ਇਨ੍ਹਾਂ ਚਾਰਾਂ ਬਾਰੇ ਇਤਲਾਹ ਮਿਲੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਾਰਾਂ ਨੂੰ ਕਾ ਬੂ ਕਰ ਲਿਆ। ਮੋਨੂ ਢੈਪਈ ਨੇ ਭੱਜਣ ਲਈ ਛੱਤ ਤੋਂ ਛਾਲ ਲਗਾ ਦਿੱਤੀ ਅਤੇ ਉਸਨੂੰ ਫਰੱਕਚਰ ਹੋ ਗਿਆ।

ਉਸ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਮੋਨੂੰ ਪਹਿਲਾਂ ਵੀ 302 ਦੇ ਮਾਮਲੇ ਵਿੱਚ ਜੇ ਲ੍ਹ ਵਿੱਚੋਂ ਬਾਹਰ ਆਇਆ ਹੈ। ਇਨ੍ਹਾਂ ਤੋਂ 32 ਬੋਰ ਦੇ 2 ਪ ਸ ਤੋ ਲ ਅਤੇ ਕੁਝ ਹੋਰ ਤਿੱ ਖੀ ਆਂ ਚੀਜ਼ਾਂ ਵੀ ਬਰਾਮਦ ਹੋਈਆਂ ਹਨ। ਮੋਨੂ ਕੋਲ ਜਿਹੜੀ ਸਰਵੇਅਰ ਦੀ ਗੱਡੀ ਸੀ, ਉਸ ਨਾਲ ਹਾਦਸਾ ਵਾਪਰ ਜਾਣ ਕਾਰਨ ਉਹ ਮੱਧ ਪ੍ਰਦੇਸ਼ ਦੇ ਝਾਂਸੀ ਸ਼ਹਿਰ ਵਿੱਚ ਖੜ੍ਹੀ ਹੈ। ਇਸ ਨੂੰ ਟਰੱਕ ਉੱਤੇ ਰੱਖ ਕੇ ਲਿਆਂਦਾ ਜਾਵੇਗਾ। ਸੀਨੀਅਰ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿ ਮਾਂ ਡ ਹਾਸਲ ਕੀਤਾ ਜਾਵੇਗਾ। ਹੋ ਸਕਦਾ ਹੈ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋ ਸਕਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.