ਭਰੇ ਬਜਾਰ ਦੋਵਾਂ ਦੀ ਬਣ ਗਈ ਵੀਡੀਓ, ਦੁਕਾਨਦਾਰਾਂ ਨੇ ਰੰਗੇ ਹੱਥੀ ਕੀਤੇ ਕਾਬੂ

ਬੁਰੀਆਂ ਆਦਤਾਂ ਇੱਕ ਨਾ ਇੱਕ ਦਿਨ ਇਨਸਾਨ ਨੂੰ ਜ਼ਰੂਰ ਫਸਾ ਦਿੰਦੀਆਂ ਹਨ। ਫੇਰ ਇਨਸਾਨ ਆਪਣੇ ਕੀਤੇ ਤੇ ਪਛਤਾਉਂਦਾ ਹੈ ਪਰ ਉਸ ਸਮੇਂ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਬੁਰੇ ਕੰਮਾਂ ਦਾ ਨਤੀਜਾ ਵੀ ਬੁਰਾ ਹੀ ਹੁੰਦਾ ਹੈ। ਫਗਵਾੜਾ ਵਿਖੇ ਇਕ ਔਰਤ ਅਤੇ ਇਕ ਮਰਦ ਨੂੰ ਕੱਪੜੇ ਦੇ ਨਗ ਚੋਰੀ ਕਰਦੇ ਫੜਿਆ ਗਿਆ। ਇਨ੍ਹਾਂ ਤੇ ਪਹਿਲਾਂ ਵੀ ਚੋਰੀ ਦੀਆਂ ਕਾਰਵਾਈਆਂ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੀਰ ਬੋਦਲਾ ਬਾਜ਼ਾਰ ਦੀ ਕੱਪੜੇ ਦੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੱਤੀ ਹੈ ਕਿ ਲਗਪਗ ਢਾਈ ਮਹੀਨੇ ਤੋਂ ਇੱਥੇ ਕੱਪਡ਼ੇ ਦੇ ਨਗ ਚੋਰੀ ਹੋ ਰਹੇ ਸਨ। ਦੁਕਾਨਦਾਰਾਂ ਵੱਲੋਂ 3 ਵਾਰ 4 ਨੰਬਰ ਥਾਣੇ ਵਿਚ ਇਸ ਦੀ ਇਤਲਾਹ ਦਿੱਤੀ ਗਈ ਸੀ। ਪ੍ਰਧਾਨ ਦਾ ਕਹਿਣਾ ਹੈ ਕਿ ਗ਼ ਰੀ ਬ ਮਜ਼ਦੂਰ ਪਾਂਡੀਆਂ ਨੇ ਆਪਣੇ ਕੋਲੋਂ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰਕੇ ਦੁਕਾਨਦਾਰਾਂ ਦੇ ਪੈਸੇ ਚੁਕਾਏ ਸਨ। ਗ਼ ਰੀ ਬ ਮਜ਼ਦੂਰਾਂ ਨੂੰ ਇਹ ਖਮਿਆਜ਼ਾ ਭੁਗਤਣਾ ਪਿਆ। ਹੁਣ ਪਤਾ ਲੱਗਾ ਹੈ ਕਿ ਚੋਰੀ ਕਰਨ ਵਾਲੇ ਤਾਂ ਇਹ ਔਰਤ ਅਤੇ ਮਰਦ ਸਨ।

ਪ੍ਰਧਾਨ ਨੇ ਦੱਸਿਆ ਹੈ ਕਿ ਦੁਕਾਨਦਾਰਾਂ ਨੇ ਮਿਲ ਕੇ ਰੇਕੀ ਕਰਕੇ ਇਸ ਔਰਤ ਅਤੇ ਮਰਦ ਨੂੰ ਮੌਕੇ ਤੇ ਕਾਬੂ ਕਰ ਲਿਆ ਹੈ। ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਗ਼ ਰੀ ਬ ਮਜ਼ਦੂਰਾਂ ਦੇ ਪੈਸੇ ਇਨ੍ਹਾਂ ਕੋਲੋਂ ਕਢਵਾਈ ਜਾਣੇ ਚਾਹੀਦੇ ਹਨ। ਇਹ ਦੋਵੇਂ ਬਾਈਕ ਤੇ ਨਗ ਚੁੱਕ ਕੇ ਲੈ ਜਾਂਦੇ ਸਨ। ਉਹ ਨਹੀਂ ਜਾਣਦੇ ਕਿ ਇਸ ਮਰਦ ਅਤੇ ਔਰਤ ਦਾ ਆਪਸ ਵਿੱਚ ਕੀ ਰਿਸ਼ਤਾ ਹੈ?

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਤਾਂ ਇਥੇ ਪਹੁੰਚ ਕੇ ਪਤਾ ਲੱਗਾ ਹੈ ਕਿ ਇਸ ਔਰਤ ਤੇ ਮਰਦ ਕੋਲ ਬਾਈਕ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਕਰਨ ਤੋਂ ਬਾਅਦ ਹੀ ਉਹ ਇਸ ਬਾਰੇ ਕੁਝ ਆਖ ਸਕਦੇ ਹਨ। ਇਨ੍ਹਾਂ ਦੇ ਲਾਲਚ ਨੇ ਆਖ਼ਰ ਇਨ੍ਹਾਂ ਨੂੰ ਪੁਲਿਸ ਹਵਾਲੇ ਕਰਵਾ ਹੀ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *