ਲੋਕਾਂ ਨੇ ਅੱਧੀ ਰਾਤ ਨੂੰ ਪੁਲਿਸ ਨੂੰ ਫੜਕੇ ਦਿੱਤਾ ਚੋਰ, ਪੁਲਿਸ ਨੇ ਚੋਰ ਨਾਲ ਜੋ ਕੀਤਾ, ਸੁਣਕੇ ਉੱਡ ਜਾਣਗੇ ਹੋਸ਼

ਬਟਾਲਾ ਦੀ ਅਰਬਨ ਅਸਟੇਟ ਪੁਲਿਸ ਤੇ ਮੁਹੱਲਾ ਵਾਸੀਆਂ ਨੇ ਇਕ ਚੋਰ ਨੂੰ ਛੱਡ ਦੇਣ ਦੇ ਦੋਸ਼ ਲਗਾਏ ਹਨ। ਇਸ ਚੋਰ ਨੂੰ ਫੜ ਕੇ ਉਨ੍ਹਾਂ ਨੇ ਪੁਲਿਸ ਦੇ ਹਵਾਲੇ ਕੀਤਾ ਸੀ। ਇਕ ਵਿਅਕਤੀ ਨੇ ਦੱਸਿਆ ਹੈ ਕਿ ਇੱਥੋਂ ਤਾਰਾਂ ਦੇ ਬੰਡਲ, ਲਾਕ, ਕਟਰ ਮਸ਼ੀਨਾਂ, ਏਸੀ ਦੇ ਪਾਈਪ, ਰੰਦਾ ਮਸ਼ੀਨਾਂ ਅਤੇ ਗਰਾਈਂਡਿੰਗ ਮਸ਼ੀਨਾਂ ਆਦਿ ਚੋਰੀ ਹੋ ਗਈਆਂ ਸਨ। ਇਕ ਰਾਤ ਪਹਿਲਾਂ ਮੁਹੱਲਾ ਵਾਸੀਆਂ ਨੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਘੁੰਮਦੇ ਫੜਿਆ ਅਤੇ ਅਰਬਨ ਅਸਟੇਟ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਦੋਂ ਦੂਜੇ ਦਿਨ ਉਨ੍ਹਾਂ ਨੇ ਉਸ ਵਿਅਕਤੀ ਬਾਰੇ ਪੁਲਿਸ ਤੋਂ ਜਾਣਨਾ ਚਾਹਿਆ ਤਾਂ ਪੁਲਿਸ ਦਾ ਜਵਾਬ ਸੀ ਕਿ ਉਸ ਨੂੰ ਤਾਂ ਰਾਤ ਹੀ ਛੱਡ ਦਿੱਤਾ ਹੈ। ਥਾਣੇ ਵਿੱਚ ਥਾਂ ਨਹੀਂ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਚੋਰ ਸਵੇਰੇ 7 ਵਜੇ ਆਉਣ ਦਾ ਵਾਅਦਾ ਕਰਕੇ ਗਿਆ ਸੀ ਪਰ ਨਹੀਂ ਆਇਆ। ਇਸ ਲਈ ਉਹ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਅਕਤੀ ਨੇ ਪੁਲਿਸ ਤੇ ਚੋਰਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਹੈ।

ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿੱਚ ਗਏ ਸੀ। ਪਿੱਛੋਂ ਉਨ੍ਹਾ ਦੇ ਘਰ ਚੋਰੀ ਹੋ ਗਈ। ਚੋਰ ਡੇਢ ਤੋਲਾ ਸੋਨਾ, 35 ਹਜ਼ਾਰ ਰੁਪਏ ਨਕਦ ਅਤੇ ਸੈਮਸੰਗ ਦਾ ਮੋਬਾਇਲ ਲੈ ਗਏ। ਉਨ੍ਹਾਂ ਦੇ ਸਿਲੰਡਰ ਅਤੇ ਇਨਵਰਟਰ ਵਗੈਰਾ ਨਾਲ ਦੀ ਖਾਲੀ ਪਲਾਟ ਵਿੱਚ ਸੁੱਟ ਦਿੱਤੇ। ਉਨ੍ਹਾਂ ਨੇ ਇਸ ਦੀ ਇਤਲਾਹ ਸਿਵਲ ਲਾਈਨ ਪੁਲਿਸ ਨੂੰ ਦਿੱਤੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ

ਕਿ ਜੋ ਮੁਹੱਲਾ ਵਾਸੀਆਂ ਨੇ ਚੋਰ ਫੜਿਆ ਸੀ। ਉਹ ਵੀ ਅਰਬਨ ਅਸਟੇਟ ਪੁਲਿਸ ਨੇ ਛੱਡ ਦਿੱਤਾ ਹੈ। ਪੁਲਿਸ ਨੂੰ ਚਾਹੀਦਾ ਸੀ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ। ਸੀਨੀਅਰ ਮਹਿਲਾ ਪੁਲਿਸ ਅਫਸਰ ਨੇ ਦੱਸਿਆ ਹੈ ਕਿ ਮੁਹੱਲਾ ਵਾਸੀਆਂ ਨੂੰ ਸ਼ਿਕਵਾ ਹੈ ਕਿ ਉਨ੍ਹਾਂ ਨੇ ਜੋ ਸ਼ੱਕੀ ਵਿਅਕਤੀ ਫੜਿਆ ਸੀ। ਉਹ ਅਰਬਨ ਅਸਟੇਟ ਪੁਲਿਸ ਨੇ ਛੱਡ ਦਿੱਤਾ ਹੈ। ਸੀਨੀਅਰ ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਕਰਨ ਤੋਂ ਬਾਅਦ ਹੀ ਉਹ ਕੋਈ ਟਿੱਪਣੀ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਨੂੰ ਪੁਲਿਸ ਨੇ ਹੀ ਫੜਨਾ ਹੈ। ਇਸ ਲਈ ਦੁਬਾਰਾ ਫੇਰ ਫੜ ਲਵੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਲਤੀ ਸਾਬਤ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.