ਲੱਖਾ ਸਿਧਾਣਾ ਬਾਰੇ ਆਈ ਮਾੜੀ ਖਬਰ, ਸੋਨੀ ਮਾਨ ਨੇ ਚੁੱਕਿਆ ਵੱਡਾ ਕਦਮ

ਪੰਜਾਬੀ ਗਾਇਕਾ ਸੋਨੀ ਮਾਨ ਦੇ ਘਰ ਇੱਕ ਦਿਨ ਪਹਿਲਾਂ ਵਾਪਰੀ ਘਟਨਾ ਤੋਂ ਬਾਅਦ ਤਰਨਤਾਰਨ ਪੁਲਿਸ ਨੇ ਲੱਖਾ ਸਿਧਾਣਾ ਅਤੇ ਕੁਝ ਹੋਰ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਕ ਗਾਣੇ ਨੂੰ ਡਿਲੀਟ ਕਰਵਾਉਣ ਅਤੇ ਮਾ ਫੀ ਮੰਗਣ ਲਈ ਸੋਨੀ ਮਾਨ ਨੂੰ ਕਿਹਾ ਜਾ ਰਿਹਾ ਸੀ। ਇਹ ਜਾਣਕਾਰੀ ਸੋਨੀ ਮਾਨ ਅਤੇ ਰਣਵੀਰ ਬਾਠ ਨੇ ਖ਼ੁਦ ਦਿੱਤੀ ਸੀ। ਇਕ ਦਿਨ ਪਹਿਲਾਂ ਸੋਨੀ ਮਾਨ ਦੇ ਘਰ ਦੇ ਬਾਹਰ ਕੁਝ ਨਾਮਲੂਮ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ।

ਸੋਨੀ ਮਾਨ ਨੇ ਦੋ ਸ਼ ਲਗਾਏ ਸਨ ਕਿ ਇਹ ਵਿਅਕਤੀ ਆਪਣੇ ਆਪ ਨੂੰ ਲੱਖੇ ਸਿਧਾਣੇ ਕਰਕੇ ਆਏ ਦੱਸ ਰਹੇ ਸਨ। ਜਿਸ ਕਰ ਕੇ ਸੋਨੀ ਮਾਨ ਨੇ ਲੱਖੇ ਸਿਧਾਣੇ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਦੱਸਿਆ ਸੀ। ਰਣਬੀਰ ਬਾਠ ਨੇ ਵੀ ਲੱਖੇ ਸਿਧਾਣੇ ਦੁਆਰਾ ਫੋਨ ਰਾਹੀਂ ਧਮਕੀ ਦੇਣ ਦੀ ਗੱਲ ਆਖੀ ਸੀ। ਇੱਕ ਦਿਨ ਪਹਿਲਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਛਾਇਆ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਸੋਨੀ ਮਾਨ ਦੇ ਘਰ ਪਹੁੰਚੀ ਸੀ। ਹੁਣ ਪੁਲਿਸ ਨੇ ਕੁਝ ਬੰਦਿਆਂ ਤੇ ਮਾਮਲਾ ਦਰਜ ਕੀਤਾ ਹੈ

ਅਤੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਲਈ ਜਿਸ ਗੱਡੀ ਦੀ ਵਰਤੋਂ ਕੀਤੀ ਗਈ ਹੈ। ਉਹ ਹਰਿਆਣਾ ਨੰਬਰ ਦੀ ਗੱਡੀ ਹੈ। ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਲੱਖੇ ਸਿਧਾਣੇ ਦੁਆਰਾ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈਣ ਦੀ ਗੱਲ ਵੀ ਸੁਣਨ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਹੀ ਲੱਖੇ ਤੇ ਪਰਚਾ ਦਰਜ ਹੋ ਗਿਆ। ਸੋਨੀ ਮਾਨ ਦੇ ਘਰ ਦੇ ਬਾਹਰ ਵਾਪਰੀ ਘਟਨਾ ਨੂੰ ਇਕ ਗਾਣੇ ਨਾਲ ਜੋਡ਼ਿਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਸੋਨੀ ਮਾਨ ਤੇ ਇਸ ਗਾਣੇ ਨੂੰ ਹਟਾਉਣ ਅਤੇ ਮੁ ਆ ਫ਼ੀ ਮੰਗਣ ਲਈ ਦਬਾਅ ਪਾਇਆ ਜਾ ਰਿਹਾ ਸੀ। ਸੋਨੀ ਮਾਨ ਦੁਆਰਾ ਨਾ ਮੰਨੇ ਜਾਣ ਤੋਂ ਬਾਅਦ ਇਹ ਘਟਨਾ ਵਾਪਰ ਗਈ। ਲੱਖੇ ਸਿਧਾਣਾ ਤੇ ਪਰਚਾ ਹੋਣ ਤੋਂ ਬਾਅਦ ਲੋਕਾਂ ਦੁਆਰਾ ਵੱਖ ਵੱਖ ਕੁਮੈਂਟਸ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਸੋਨੀ ਮਾਨ ਅਤੇ ਰਣਵੀਰ ਬਾਠ ਦੀ ਸੁਰੱਖਿਆ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *