ਵਿਆਹ ਤੋਂ ਆ ਰਹੀ ਕਾਰ ਚ ਹੋਇਆ ਮੋਤ ਦਾ ਤਾਂਡਵ, ਕਾਰ ਤੋੜਕੇ ਲਾਸ਼ਾਂ ਕੱਢੀਆਂ ਬਾਹਰ

ਨਾਭਾ ਜੇ ਲ੍ਹ ਅੱਗੇ ਦਿਲ ਨੂੰ ਕੰਬਾ ਦੇਣ ਵਾਲਾ ਇਕ ਹਾਦਸਾ ਵਾਪਰ ਜਾਣ ਕਾਰਨ 2 ਜਾਨਾਂ ਚਲੀਆਂ ਗਈਆਂ ਅਤੇ 6 ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਪੁਲਿਸ ਨੇ ਕਿਸੇ ਨਾ ਮਲੂਮ ਟਰਾਲੇ ਤੇ 304 ਏ ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਹੈ। ਹਾਦਸੇ ਦੀ ਲਪੇਟ ਵਿਚ ਆਏ ਵਿਅਕਤੀਆਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਇਹ ਲੋਕ ਭਵਾਨੀਗਡ਼੍ਹ ਵਾਲੇ ਪਾਸੇ ਤੋਂ ਕਿਸੇ ਵਿਆਹ ਸਮਾਗਮ ਤੋਂ ਆ ਰਹੇ ਸਨ। ਇਨ੍ਹਾਂ ਨੇ ਪਟਿਆਲਾ ਵਾਲੇ ਪਾਸੇ ਜਾਣਾ ਸੀ।

ਉਨ੍ਹਾਂ ਨੇ ਦੱਸਿਆ ਹੈ ਕਿ ਹਾਦਸੇ ਵਿੱਚ 2 ਦੀ ਜਾਨ ਜਾ ਚੁੱਕੀ ਹੈ ਅਤੇ 6 ਦੀ ਹਾਲਤ ਕਾਫੀ ਖਰਾਬ ਹੈ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਇਕ ਔਰਤ ਨੇ ਦੱਸਿਆ ਹੈ ਕਿ ਉਸ ਦੀ ਜੇਠਾਣੀ ਦੇ ਮੁੰਡੇ ਦਾ ਵਿਆਹ ਸੀ। ਜਿੱਥੋਂ ਇਹ ਲੋਕ ਆ ਰਹੇ ਸਨ। ਐਂਮਬੂਲੈਂਸ ਚਾਲਕ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 11:32 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ। ਉਨ੍ਹਾਂ ਨੇ ਜਾ ਕੇ ਦੇਖਿਆ ਜੇ ਲ੍ਹ ਅੱਗੇ ਹਾਦਸਾ ਵਾਪਰਿਆ ਸੀ। ਉਨ੍ਹਾਂ ਨੇ ਇਨੋਵਾ ਦੀਆਂ ਤਾਕੀਆਂ ਤੋੜ ਕੇ ਸਵਾਰਾਂ ਨੂੰ ਬਾਹਰ ਕੱਢਿਆ ਅਤੇ ਕਈ ਚੱਕਰ ਲਗਾ ਕੇ ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ।

ਇਨ੍ਹਾਂ ਵਿਚੋਂ 2 ਦੀ ਜਾਨ ਜਾ ਚੁੱਕੀ ਸੀ ਅਤੇ ਕਈ ਦੀ ਹਾਲਤ ਖ਼ਰਾਬ ਸੀ। ਮਹਿਲਾ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਕੁੱਲ 11 ਵਿਅਕਤੀ ਲਿਆਂਦੇ ਗਏ ਸਨ। ਜਿਨ੍ਹਾਂ ਵਿੱਚੋਂ 2 ਮ੍ਰਿਤਕ ਹਾਲਤ ਵਿੱਚ ਸਨ। 6 ਨੂੰ ਰੈਫਰ ਕੀਤਾ ਗਿਆ ਹੈ ਅਤੇ ਬਾਕੀ ਠੀਕ ਹਨ। ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਉਸ ਦੀ ਉਮਰ ਲਗਪਗ 5-6 ਸਾਲ ਸੀ। ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ

ਕਿਸੇ ਨਾ ਮਲੂਮ ਟਰਾਲੇ ਦੀ ਇਨੋਵਾ ਗੱਡੀ ਨਾਲ ਸਾਈਡ ਵੱਜਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜਦੋਂ ਹਾਦਸੇ ਦੀ ਖ਼ਬਰ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਇਨੋਵਾ ਵਿੱਚ 6 ਬੱਚੇ, 3 ਔਰਤਾਂ ਅਤੇ ਚਾਲਕ ਸਮੇਤ 2 ਬੰਦੇ ਸਵਾਰ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਗੱਡੀ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਨਾਭਾ ਪੁਚਾਇਆ ਗਿਆ। ਇਨ੍ਹਾਂ ਵਿਚੋਂ ਇਕ ਮਰਦ ਅਤੇ ਇਕ ਬੱਚੇ ਦੀ ਜਾਨ ਜਾ ਚੁੱਕੀ ਸੀ।

ਬਾਕੀਆਂ ਨੂੰ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਇਹ ਭਵਾਨੀਗਡ਼੍ਹ ਵੱਲੋਂ ਰਾਤ ਸਮੇਂ ਕਿਸੇ ਵਿਆਹ ਸਮਾਗਮ ਤੋਂ ਆ ਰਹੇ ਸਨ। ਹਾਲਾਤ ਦੱਸਦੇ ਹਨ ਕਿ ਜ਼ੋ ਰ ਨਾਲ ਟੱਕਰ ਵੱਜੀ ਹੈ। ਪੁਲਿਸ ਵੱਲੋਂ ਨਾ ਮਲੂਮ ਟਰੱਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ 304 ਏ ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.