ਚੋਟੀ ਦੀ ਖਿਡਾਰਨ ਨੇ ਚੁੱਕਿਆ ਵੱਡਾ ਗਲਤ ਕਦਮ, ਪਿੱਛੇ ਰੋਂਦਾ ਛੱਡ ਗਈ ਪਰਿਵਾਰ

ਫ਼ਰੀਦਕੋਟ ਵਿੱਚ ਵਾਪਰੀ ਘਟਨਾ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ। ਅੰਤਰਰਾਸ਼ਟਰੀ ਖਿਡਾਰਨ ਖੁਸ਼ਸੀਰਤ ਕੌਰ ਸੰਧੂ ਨੇ ਖ਼ੁਦ ਹੀ ਆਪਣੀ ਜਾਨ ਦੇ ਦਿੱਤੀ ਹੈ। ਉਸ ਦੀ ਉਮਰ 17 ਸਾਲ 10 ਮਹੀਨੇ ਸੀ। ਖੁਸ਼ਸੀਰਤ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਨਾਲ ਹੀ ਐੱਮ.ਬੀ.ਬੀ.ਐੱਸ ਦੀ ਤਿਆਰੀ ਵੀ ਕਰ ਰਹੀ ਸੀ। ਪਹਿਲਾਂ ਉਹ ਤੈਰਾਕੀ ਦੀ ਖੇਡ ਵਿੱਚ ਹਿੱਸਾ ਲੈਂਦੀ ਸੀ। ਇਸ ਖੇਤਰ ਵਿੱਚ ਉਸ ਨੇ ਕਈ ਰਾਸ਼ਟਰੀ ਇਨਾਮ ਜਿੱਤੇ ਸਨ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਸ਼ੂਟਰ ਬਣਨ ਲਈ ਉਤਸ਼ਾਹਿਤ ਕੀਤਾ।

ਇਸ ਖੇਤਰ ਵਿੱਚ ਵੀ ਉਹ 2-3 ਸਾਲਾਂ ਵਿੱਚ ਕਾਫੀ ਤਰੱਕੀ ਕਰ ਗਈ। ਪਿਛਲੇ ਸਾਲ ਉਸ ਨੇ ਜੂਨੀਅਰ ਨੈਸ਼ਨਲ ਮੁਕਾਬਲੇ ਵਿੱਚ 11 ਗੋਲਡ ਮੈਡਲ ਹਾਸਲ ਕੀਤੇ ਸਨ। ਇਸ ਵਾਰ ਇਜੀਪਟ ਵਿੱਚ ਲਗਭਗ ਇੱਕ ਮਹੀਨਾ ਪਹਿਲਾਂ ਹੋਏ ਜੂਨੀਅਰ ਵਰਲਡ ਕੱਪ ਵਿਚ ਉਸ ਨੇ ਭਾਰਤੀ ਖਿਡਾਰਨ ਵਜੋਂ ਹਿੱਸਾ ਲਿਆ। ਇੱਥੇ ਉਹ ਕੋਈ ਵੀ ਮੈਡਲ ਹਾਸਲ ਨਹੀਂ ਕਰ ਸਕੀ। ਇਸ ਤੋਂ ਬਾਅਦ ਰਾਸ਼ਟਰੀ ਖੇਡਾਂ ਹੋਈਆਂ। ਪਿਛਲੀ ਵਾਰ 11 ਗੋਲਡ ਮੈਡਲ ਜਿੱਤਣ ਵਾਲੀ ਖ਼ੁਸ਼ਸੀਰਤ

ਨੂੰ ਇਸ ਵਾਰ ਕੋਈ ਵੀ ਮੈਡਲ ਨਹੀਂ ਮਿਲਿਆ। ਜਿਸ ਕਰਕੇ ਉਸ ਨੂੰ ਧੱਕਾ ਲੱਗਾ ਅਤੇ ਉਹ ਨਿਰਾਸ਼ ਹੋ ਗਈ। ਰਾਤ ਸਮੇਂ ਜਦੋਂ ਉਹ ਆਪਣੀ ਦਾਦੀ ਕੋਲ ਸੌਂ ਰਹੀ ਸੀ ਤਾਂ ਉੱਠ ਕੇ ਡਰਾਇੰਗ ਰੂਮ ਵਿੱਚ ਆ ਗਈ। ਉੱਥੇ ਹੀ ਉਸ ਨੇ ਆਪਣੇ ਸਪੋਰਟਸ ਪਸਤੋਲ ਨਾਲ ਆਪਣੇ ਸਿਰ ਵਿੱਚ ਨਿਸ਼ਾਨਾ ਲਗਾ ਲਿਆ। ਪਰਿਵਾਰ ਨੂੰ ਇਸ ਘਟਨਾ ਦਾ ਸਵੇਰੇ ਪਤਾ ਲੱਗਾ। ਜਦੋਂ ਡਰਾਇੰਗ ਰੂਮ ਵਿੱਚ ਉਸ ਦੀ ਮ੍ਰਿਤਕ ਦੇਹ ਪਈ ਦੇਖੀ ਗਈ। ਖ਼ੁਸ਼ਸੀਰਤ ਦੇ ਜਾਣ ਨਾਲ ਉਸ ਦੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ

ਸਗੋਂ ਮੁਲਕ ਨੇ ਵੀ ਇਕ ਵਧੀਆ ਖਿਡਾਰਨ ਨੂੰ ਖੋ ਲਿਆ ਹੈ। ਮੁਲਕ ਨੂੰ ਉਸ ਤੋਂ ਬਹੁਤ ਉਮੀਦਾਂ ਸਨ। ਉਸ ਦੇ ਪਿਤਾ ਇਕ ਅਧਿਆਪਕ ਹਨ ਅਤੇ ਮਾਤਾ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਕਰਦੇ ਹਨ। ਉਸ ਦਾ ਇੱਕ ਭਰਾ ਵੀ ਹੈ। ਜੋ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ। ਖੁਸ਼ਸੀਰਤ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ 174 ਦੀ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *