6 ਸਾਲ ਬਾਅਦ ਕਨੇਡਾ ਤੋਂ ਸਟਾਰ ਬਣਕੇ ਆਏ ਪੰਜਾਬੀ ਮੁੰਡੇ, ਪਰਿਵਾਰ ਨੂੰ ਮਿਲਕੇ ਹੋਏ ਭਾਵੁਕ

ਗਾਇਕ ਏ.ਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਵਿਚ ਆਪਣਾ ਖੂਬ ਨਾਮ ਬਣਾਇਆ ਹੋਇਆ ਹੈ। ਇਨ੍ਹਾਂ ਦੋਨੋ ਗਾਇਕਾਂ ਨੇ ਆਪਣੇ ਸੰਗੀਤ ਕੈਰੀਅਰ ਦੀ ਸ਼ੁਰੂਆਤ ਕਨੇਡਾ ਤੋਂ ਕੀਤੀ ਸੀ। ਜਿਸ ਤੋਂ ਬਾਅਦ ਦੋਨਾਂ ਨੇ ਆਪਣੀ ਮਿਹਨਤ ਸਦਕਾ ਪ੍ਰਸਿੱਧੀ ਵੀ ਹਾਸਲ ਕੀਤੀ। ਏ.ਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਵੱਲੋਂ ਗਾਇਆ ਗਿਆ ਗੀਤ “ਬਰਾਊਨ ਮੁੰਡੇ” ਲੋਕਾਂ ਵਿੱਚ ਖੂਬ ਪਸੰਦ ਕੀਤਾ ਗਿਆ ਹੈ ਅਤੇ ਅੱਜ ਵੀ ਇਹ ਗੀਤ ਸੁਰਖੀਆਂ ਵਿਚ ਰਹਿੰਦਾ ਹੈ।

ਇਸ ਤੋਂ ਇਲਾਵਾ ਦੋਨੋਂ ਗਾਇਕਾਂ ਵੱਲੋਂ ਹੋਰ ਵੀ ਬਹੁਤ ਸਾਰੇ ਸੁਪਰਹਿੱਟ ਗੀਤ ਗਾਏ ਜਾ ਚੁੱਕੇ ਹਨ। ਇਨ੍ਹਾਂ ਦੋਨਾਂ ਗਾਇਕਾਂ ਵੱਲੋਂ ਕੈਨੇਡਾ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਇਹ 6 ਸਾਲ ਬਾਅਦ ਪੰਜਾਬ ਪਰਤੇ ਹਨ। ਏ.ਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਆਪਣੇ ਓਵਰਟੇਕ ਟੂਰ ਲਈ ਭਾਰਤ ਆਏ ਹਨ ਅਤੇ ਆਪਣੇ ਪਰਿਵਾਰ ਨੂੰ ਮਿਲੇ ਹਨ। ਜਿੰਨਾ ਦੀ ਇਮੋਸ਼ਨਲ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦੇਈਏ ਏ ਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਇਸ ਸਮੇਂ ਆਪਣੇ ‘ਟੇਕਓਵਰ ਟੂਰ’ ਲਈ ਭਾਰਤ ਵਿੱਚ ਆਏ ਹਨ।

ਜਿੰਨਾ ਦਾ ਭਾਰਤ ਵਿਚ ਪਹਿਲੀ ਵਾਰ ਲਾਈਵ ਸ਼ੋਅ ਹੈ। ਇਨ੍ਹਾਂ ਦਾ ਟੇਕਓਵਰ ਟੂਰ ਗੁੜਗਾਉਂ ਤੋਂ ਸ਼ੁਰੂ ਹੋ ਕੇ ਗ੍ਰੀਨ ਸਿਟੀ ਚੰਡੀਗੜ੍ਹ ਪਹੁੰਚਿਆ। ਚੰਡੀਗੜ੍ਹ ਵਿਖੇ ਆਪਣੇ ਲਾਈਵ ਸ਼ੋਅ ਤੋਂ ਬਾਅਦ ਇਹ ਦੋਨੋ ਗਾਇਕ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆਪਣੇ-ਆਪਣੇ ਘਰ ਪਹੁੰਚੇ। ਉਨ੍ਹਾਂ ਦੀ ਆਪਣੇ ਪਰਿਵਾਰ ਨਾਲ ਹੋਈ ਮੁਲਾਕਾਤ ਕੈਮਰੇ ਵਿੱਚ ਕੈਦ ਹੋ ਗਈ। ਭਾਵੁਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਵੀਡੀਓ ਉਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਵੱਖ ਵੱਖ ਤਰਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਹੇਠਾਂ ਦੇਖੋ ਵਾਇਰਲ ਵੀਡੀਓ

 

View this post on Instagram

 

A post shared by Punjabi Media Hub (@punjabimediahub)

Leave a Reply

Your email address will not be published. Required fields are marked *