ਬੇਕਾਬੂ ਹੋਈ ਤੇਜ ਰਫਤਾਰ ਕਾਰ, ਸੜਕ ਤੇ ਵਿੱਛ ਗਈਆਂ ਲਾਸ਼ਾਂ, ਵਾਪਰਿਆ ਅੱਤ ਦਾ ਭਾਣਾ

ਇਨਸਾਨ ਤਾਂ ਹਰ ਸਮੇਂ ਚੰਗਾ ਹੀ ਸੋਚਦਾ ਹੈ ਪਰ ਕਈ ਵਾਰ ਬੁਰਾ ਹੋ ਜਾਂਦਾ ਹੈ। ਇਸ ਦਾ ਦੋਸ਼ ਕਿਸ ਨੂੰ ਦਿੱਤਾ ਜਾਵੇ? ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਥਾਣਾ ਕੋਹਦੌਰ ਦੇ ਪਿੰਡ ਲੱਖੀਪੁਰ ਵਿਖੇ ਵਾਪਰੇ ਸੜਕ ਹਾਦਸੇ ਨੇ ਦੇਖਣ ਵਾਲਿਆਂ ਨੂੰ ਧੁਰ ਅੰਦਰ ਤਕ ਝੰਜੋੜ ਦਿੱਤਾ। ਇਸ ਹਾਦਸੇ ਵਿੱਚ 3 ਜਾਨਾਂ ਚਲੀਆਂ ਗਈਆਂ ਹਨ ਅਤੇ 2 ਦੇ ਡੂੰਘੀਆਂ ਸੱ ਟਾਂ ਲੱਗੀਆਂ ਹਨ। ਕਾਰ ਵਿੱਚ 5 ਮੈਂਬਰ ਸਵਾਰ ਸਨ। ਕਾਰ ਜ਼ਿਆਦਾ ਤੇਜ਼ ਹੋਣ ਕਾਰਨ ਬੇਕਾਬੂ ਹੋ ਕੇ ਦਰਖਤ ਨਾਲ ਜਾ ਵੱਜੀ। ਕਾਰ ਨੂੰ ਅੱਗ ਵੀ ਲੱਗ ਗਈ।

ਖ਼ਿਆਲ ਕੀਤਾ ਜਾਂਦਾ ਹੈ ਕਿ ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਘਟਨਾ ਵੀਰਵਾਰ ਸਵੇਰ ਸਮੇਂ ਦੀ ਹੈ। ਮ੍ਰਿਤਕਾਂ ਵਿੱਚ ਇਕ ਲੜਕੀ ਵੀ ਹੈ। ਮ੍ਰਿਤਕਾਂ ਦੀ ਪਛਾਣ ਸੁਸ਼ੀਲ, ਹਰੀ ਸ਼ੰਕਰ ਅਤੇ ਆਸ਼ੀ ਸਿੰਘ ਵਜੋਂ ਹੋਈ ਹੈ। ਸੁਰਿੰਦਰ ਅਤੇ ਦੇਵੀ ਸ਼ਰਨ ਦੇ ਸੱ ਟਾਂ ਲੱਗੀਆਂ ਹਨ। ਇਨ੍ਹਾਂ ਦੋਵਾਂ ਨੂੰ ਪ੍ਰਤਾਪਗੜ੍ਹ ਦੇ ਮੈਡੀਕਲ ਕਾਲਜ ਵਿਖੇ ਲਿਜਾਇਆ ਗਿਆ ਪਰ ਇਨ੍ਹਾਂ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਪਰਯਾਗਰਾਜ ਰੈਫਰ ਕਰ ਦਿੱਤਾ ਗਿਆ ਹੈ।

ਸਾਰੇ ਹੀ ਪੰਜੇ ਕਾਰ ਸਵਾਰ ਬਸਤੀ ਅਤੇ ਗੋਰਖਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਹ ਕਿਸੇ ਤਿਲਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪ੍ਰਯਾਗਰਾਜ ਗਏ ਸਨ। ਜਦੋਂ ਵਾਪਸ ਮੁੜਦੇ ਸਮੇਂ ਇਹ ਪ੍ਰਤਾਪਗਡ਼੍ਹ ਦੇ ਥਾਣਾ ਕੋਹਦੌਰ ਅਧੀਨ ਪੈਂਦੇ ਪਿੰਡ ਲੱਖੀਪੁਰ ਨੇੜੇ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਵੱਜੀ। ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਪੁਲੀਸ ਨੇ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ। ਮ੍ਰਿਤਕ ਦੇਹਾਂ ਨੂੰ ਪਰਿਵਾਰ ਵਾਲੇ ਲੈ ਗਏ ਹਨ। ਹਾਦਸਾ ਵਾਪਰਨ ਸਮੇਂ ਪਿੰਡ ਵਾਸੀ ਤੁਰੰਤ ਮੌਕੇ ਤੇ ਪਹੁੰਚ ਗਏ ਸਨ।

ਉਨ੍ਹਾਂ ਵੱਲੋਂ ਕਾਰ ਸਵਾਰਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਕਾਰ ਇੰਨੀ ਜ਼ੋਰ ਨਾਲ ਦਰੱਖਤ ਵਿੱਚ ਵੱਜੀ ਸੀ ਕਿ 3 ਮੈਂਬਰ ਘਟਨਾ ਸਥਾਨ ਤੇ ਹੀ ਦਮ ਤੋੜ ਗਏ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਇਹ ਲੋਕ ਕਿੰਨੀ ਖ਼ੁਸ਼ੀ ਨਾਲ ਪ੍ਰੋਗਰਾਮ ਤੇ ਗਏ ਸਨ ਪਰ ਇਹ ਨਹੀਂ ਸੀ ਜਾਣਦੇ ਕਿ ਉਨ੍ਹਾਂ ਨਾਲ ਕੀ ਵਾਪਰਨ ਵਾਲਾ ਹੈ? ਇਸ ਹਾਦਸੇ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਇਸ ਤੇ ਅਫ਼ਸੋਸ ਜਤਾ ਰਿਹਾ ਹੈ।

Leave a Reply

Your email address will not be published.