ਮਿਸ ਪੂਜਾ ਨੂੰ ਜਨਮਦਿਨ ਤੇ ਪਤੀ ਨੇ ਦਿੱਤਾ ਡੇਢ ਕਰੋੜ ਦਾ ਇਹ ਮਹਿੰਗਾ ਤੋਹਫ਼ਾ

ਪੰਜਾਬੀ ਮਸ਼ਹੂਰ ਗਾਇਕਾ ਮਿਸ ਪੂਜਾ ਨੂੰ ਕੌਣ ਨਹੀਂ ਜਾਣਦਾ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ। ਉਨ੍ਹਾਂ ਨੇ ਛੋਟੀ ਉਮਰ ਵਿਚ ਹੀ ਸੰਗੀਤ ਵਿਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਸੀ। ਜਿਸ ਕਾਰਨ ਉਹ ਆਏ ਦਿਨ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਵਿੱਚ ਰਹਿੰਦੇ ਹਨ। ਇਸੇ ਸਾਲ ਜਦੋਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਜਨਮ ਦਿੱਤਾ ਤਾਂ ਉਹ ਸੁਰੱਖੀਆ ਦਾ ਵਿਸ਼ਾ ਬਣੇ। ਬੇਟੇ ਦੇ ਜਨਮ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੀ ਮੈਰਿਡ ਲਾਈਫ ਨੂੰ ਲੋਕਾਂ ਸਾਹਮਣੇ ਲਿਆਂਦਾ

ਅਤੇ ਆਪਣੇ ਪਤੀ ਰੋਮੀ ਟਾਹਲੀ, ਬੇਟੇ ਅਲਾਪ ਸਿੰਘ ਟਾਹਲੀ ਨੂੰ ਦਰਸ਼ਕਾਂ ਦੇ ਰੂਬਰੂ ਵੀ ਕਰਵਾਇਆ। ਦੱਸ ਦਈਏ ਮਿਸ ਪੂਜਾ ਦੇ ਪਤੀ ਰੋਮੀ ਟਾਹਲੀ ਵੀ ਉਨ੍ਹਾਂ ਦੀ ਤਰ੍ਹਾਂ ਹੀ ਮਿਊਜਿਕ ਇੰਡਸਟਰੀ ਨਾਲ ਜੁੜੇ ਹੋਏ ਹਨ। ਜਿਨ੍ਹਾਂ ਵੱਲੋਂ ਬਹੁਤ ਸਾਰੇ ਪੰਜਾਬੀ ਗੀਤ ਗਾਏ ਜਾ ਚੁੱਕੇ ਹਨ। ਹਾਲ ਹੀ ਮਿਸ ਪੂਜਾ ਦਾ ਜਨਮ ਦਿਨ ਲੰਘਗਿਆ ਹੈ। ਜਿਸ ਕਾਰਨ ਉਨ੍ਹਾਂ ਦੇ ਪਤੀ ਰੋਮੀ ਟਾਹਲੀ ਨੇ ਉਨ੍ਹਾਂ ਦੇ ਜਨਮ ਦਿਨ ਮੌਕੇ ਉਨਾਂ ਨੂੰ ਸ਼ਾਨਦਾਰ ਤੋਹਫਾ ਦਿੱਤਾ। ਰੋਮੀ ਟਾਹਲੀ ਨੇ ਉਨ੍ਹਾਂ ਨੂੰ ਤੋਹਫ਼ੇ ਵਿਚ ਇਕ ਲਗਜ਼ਰੀ ਕਾਰ ਮਜ਼ਰੈਤੀ ਲੇਵਾਂਤੇ ਦਿੱਤੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਖਾਤੇ ਉੱਤੇ ਸਾਂਝੀਆਂ ਕੀਤੀਆਂ।

ਤਸਵੀਰ ਦੇ ਨਾਲ ਨਾਲ ਰੋਮੀ ਟਾਹਲੀ ਵੱਲੋਂ ਆਪਣੀ ਪਤਨੀ ਲਈ ਕੁਝ ਖੂਬਸੂਰਤ ਲਾਈਨਾਂ ਵੀ ਲਿਖੀਆਂ ਗਈਆਂ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ : – ‘ਹੈਪੀ ਬੀਲੇਟਡ ਬਰਥਡੇਅ ਜਾਨੇਮਨ… ਇਹ ਤੁਹਾਡਾ ਜਨਮਦਿਨ ਦਾ ਬਹੁਤ ਹੀ ਯੋਗ ਤੋਹਫ਼ਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਹੈ..ਲਵ ਯੂ…# ਮਜ਼ਰੈਤੀ #ਲੇਵਾਂਤੇ #2022 #ਬਡੇਗਿਫ਼ਟ’। ਰੋਮੀ ਟਾਹਲੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਉੱਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਹੋਰ ਬੁਹਤ ਸਾਰੇ ਕਲਾਕਾਰਾਂ ਵੱਲੋਂ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਕੁਮੈਂਟ ਜ਼ਰੀਏ ਮੁਬਾਰਕਾਂ ਵੀ ਦਿਤੀਆਂ ਜਾ ਰਹੀਆਂ ਹਨ।

Leave a Reply

Your email address will not be published.