ਕਨੇਡਾ ਚ 2 ਪੰਜਾਬੀ ਮੁੰਡਿਆਂ ਨੇ ਕਰਤਾ ਵੱਡਾ ਕਾਂਡ, ਪੁਲਿਸ ਦੀਆਂ ਵੀ ਅੱਖਾਂ ਰਹਿ ਗਈਆਂ ਅੱਡੀਆਂ

ਅੱਜ ਕੱਲ੍ਹ ਲੋਕਾਂ ਵਿੱਚ ਪੈਸਾ ਕਮਾਉਣ ਦੀ ਇੱਕ ਹੋੜ ਲੱਗੀ ਹੋਈ ਹੈ। ਇਸ ਦੌੜ ਵਿੱਚ ਹਰ ਕੋਈ ਇੱਕ ਦੂਸਰੇ ਨੂੰ ਪਿੱਛੇ ਛੱਡ ਦੇਣ ਦੀ ਇੱਛਾ ਰੱਖਦਾ ਹੈ। ਹਰ ਕੋਈ ਇਹ ਚਾਹੁੰਦਾ ਹੈ ਕਿ ਉਸ ਕੋਲ ਅਥਾਹ ਧਨ ਦੌਲਤ ਹੋਵੇ। ਹਾਲਾਂਕਿ ਇਹ ਵੀ ਸਭ ਜਾਣਦੇ ਹਨ ਕਿ ਇਸ ਧਨ ਦੌਲਤ ਨਾਲ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ। ਸਾਡੇ ਮੁਲਕ ਵਿੱਚੋਂ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਚ ਜਾ ਰਹੇ ਹਨ। ਉਨ੍ਹਾਂ ਦੀਆਂ ਇੱਥੇ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਇੱਥੇ ਰੁਜ਼ਗਾਰ ਦੇ ਸਾਧਨ ਘੱਟ ਹਨ।

ਅਸੀਂ ਆਮ ਹੀ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਜੇਕਰ ਇੱਥੇ ਰੁਜ਼ਗਾਰ ਦੇ ਸਾਧਨ ਹੋਣ ਤਾਂ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਕਿਉਂ ਜਾਣ? ਕਈ ਤਾਂ ਵਿਦੇਸ਼ਾਂ ਵਿੱਚ ਪਹੁੰਚ ਕੇ ਰੁਜ਼ਗਾਰ ਹਾਸਲ ਕਰਨ ਤੱਕ ਹੀ ਸੀਮਤ ਰਹਿੰਦੇ ਹਨ ਪਰ ਕਈ ਗਲਤ ਤਰੀਕਿਆਂ ਨਾਲ ਧਨ ਦੌਲਤ ਇਕੱਠਾ ਕਰਨ ਦੇ ਚੱਕਰ ਵਿੱਚ ਪੈ ਜਾਂਦੇ ਹਨ। ਉਹ ਚਾਹੁੰਦੇ ਹਨ ਕਿ ਰਾਤੋ ਰਾਤ ਉਨ੍ਹਾਂ ਕੋਲ ਅਥਾਹ ਧਨ ਆ ਜਾਵੇ। ਇਸ ਉਦੇਸ਼ ਲਈ ਉਹ ਕੋਈ ਗਲਤ ਰਸਤਾ ਚੁਣਦੇ ਹਨ।

ਕੈਨੇਡਾ ਵਿੱਚ ਪੁਲਿਸ ਨੇ 2 ਅਜਿਹੇ ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜੋ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਅਮਲ ਪਦਾਰਥ ਲੈ ਕੇ ਆ ਰਹੇ ਸਨ। ਇਸ ਅਮਲ ਪਦਾਰਥ ਦੀ ਕੀਮਤ ਲਗਪਗ 12 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਨ੍ਹਾਂ ਤੋਂ 246 ਪੌੰਡ ਅਮਲ ਪਦਾਰਥ ਬਰਾਮਦ ਕੀਤਾ ਗਿਆ ਹੈ। ਜੋ ਕਿ ਇਕ ਕੁਇੰਟਲ ਤੋਂ ਵੱਧ ਵਜ਼ਨ ਬਣਦਾ ਹੈ। ਦੋਵੇਂ ਹੀ ਨੌਜਵਾਨ ਬਰੈਂਪਟਨ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਪਛਾਣ 22 ਸਾਲਾ ਜੁਗਰਾਜਪ੍ਰੀਤ ਸਿੰਘ ਅਤੇ 22 ਸਾਲਾ ਅਮਰਿੰਦਰ ਸਿੰਘ ਵਜੋਂ ਹੋਈ ਹੈ।

ਬਰੈਂਟਫੋਰਡ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਜਲਦੀ ਪੈਸਾ ਕਮਾਉਣ ਦੇ ਚੱਕਰ ਵਿੱਚ ਇਨ੍ਹਾਂ ਨੇ ਗ਼ਲਤ ਰਸਤਾ ਚੁਣ ਲਿਆ ਅਤੇ ਪੁਲਿਸ ਦੇ ਧੱਕੇ ਚੜ੍ਹ ਗਏ। ਅਜਿਹੇ ਕਿੰਨੇ ਹੀ ਵਿਅਕਤੀ ਹਨ ਜੋ ਗਲਤ ਧੰਦੇ ਵਿਚ ਪੈ ਕੇ ਜੇਲ੍ਹ ਦੀ ਰੋਟੀ ਖਾ ਰਹੇ ਹਨ। ਕਿੰਨਾ ਚੰਗਾ ਹੋਵੇ ਜੇਕਰ ਇਹ ਲੋਕ ਮਿਹਨਤ ਕਰਨ ਵਿੱਚ ਭਰੋਸਾ ਰੱਖਣ। ਇਹ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਕੇ ਅਮੀਰ ਹੋਣਾ ਚਾਹੁੰਦੇ ਹਨ ਅਤੇ ਕਦੇ ਨਾ ਕਦੇ ਇਨ੍ਹਾਂ ਨੂੰ ਆਪਣੀ ਕੀਤੀ ਭੁਗਤਣੀ ਪੈਂਦੀ ਹੈ।

Leave a Reply

Your email address will not be published.