ਜੂਸ ਪੀਂਦੇ ਬੰਦੇ ਤੇ ਚੜ੍ਹੀ ਕਾਰ, ਹਾਦਸੇ ਚ ਚਕਨਾਚੂਰ ਹੋਈ ਸਕਾਰਪੀਓ ਕਾਰ

ਤੇਜ਼ ਰਫ਼ਤਾਰ ਨਾਲ ਵਾਪਰਨ ਵਾਲੇ ਹਰ ਰੋਜ ਕਿੰਨੇ ਹੀ ਹਾਦਸੇ ਸਾਹਮਣੇ ਆਉਂਦੇ ਹਨ। ਫਿਰ ਵੀ ਕੁਝ ਲੋਕ ਇਨ੍ਹਾਂ ਗੱਲਾਂ ਨੂੰ ਅਣਦੇਖਾ ਕਰ ਦਿੰਦੇ ਹਨ। ਕੁਝ ਅਜਿਹੇ ਵੀ ਅਨਸਰ ਹਨ ਜੋ ਤੇਜ਼ ਰਫਤਾਰ ਦੇ ਨਾਲ ਨਾਲ ਅਮਲ ਦੀ ਵਰਤੋਂ ਕਰਕੇ ਵੀ ਵਾਹਨ ਨੂੰ ਚਲਾਉਂਦੇ ਹਨ, ਜਦਕਿ ਇਨ੍ਹਾਂ ਦੋਨਾਂ ਦੀ ਹੀ ਮਨਾਹੀ ਹੈ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਕਿੰਨੇ ਹੀ ਚਲਾਨ ਕੱਟੇ ਜਾਂਦੇ ਹਨ ਪਰ ਫਿਰ ਵੀ ਅਜਿਹੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਜਿਸ ਕਾਰਨ ਅਕਸਰ ਹੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।

ਅਜਿਹਾ ਹੀ ਇਕ ਮਾਮਲਾ ਖੰਨਾ ਦੇ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਹਾਈਵੇ ਤੇ ਖੜੀ ਜੂਸ ਵਾਲੀ ਰੇਹੜੀ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਦੌਰਾਨ ਜੂਸ ਦੀ ਰੇਹੜੀ ਵਾਲੇ ਵਿਅਕਤੀ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜੂਸ ਪੀਣ ਲਈ ਖੜ੍ਹੇ ਇਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਤਰਨਜੋਤ ਸਿੰਘ ਨਾਮਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਗੱਡੀ ਹਾ ਦ ਸਾ ਗ੍ਰ ਸ ਤ ਹੋਈ ਪਈ ਸੀ ਅਤੇ ਗੱਡੀ ਦਾ ਡਰਾਈਵਰ ਅਮਲ ਦੀ ਲੋਰ ਵਿੱਚ ਸੀ। ਜਦੋਂ ਉਨ੍ਹਾਂ ਨੇ ਗੱਡੀ ਦੀ ਛਾਣਬੀਣ ਕੀਤੀ ਤਾਂ ਗੱਡੀ ਵਿੱਚੋਂ ਸਰਿੰਜਾਂ ਵੀ ਮਿਲੀਆਂ। ਹਾਦਸੇ ਦੌਰਾਨ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਤਰਨਜੋਤ ਦਾ ਕਹਿਣਾ ਹੈ ਕਿ ਗੱਡੀ ਬਹੁਤ ਹੀ ਤੇਜ਼ ਰਫ਼ਤਾਰ ਵਿੱਚ ਆ ਰਹੀ ਸੀ। ਜਿਸ ਨੇ ਜੂਸ ਵਾਲੀ ਰੇਹੜੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਜੂਸ ਵਾਲੇ ਵਿਅਕਤੀ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਜੂਸ ਪੀ ਰਹੇ ਵਿਅਕਤੀਆਂ ਦੀ ਜਾਨ ਦਾ ਬਚਾਅ ਹੋ ਗਿਆ।

ਰਾਜਵਿੰਦਰ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰ ਰਹੇ ਸੀ। ਇਸ ਦੌਰਾਨ ਜਦੋਂ ਉਨ੍ਹਾਂ  ਨੇ ਹਾਦਸਾ ਵਾਪਰਨ ਦੀ ਆਵਾਜ਼ ਸੁਣੀ ਤਾਂ ਉਹ ਤੁਰੰਤ ਹੀ ਭੱਜ ਕੇ ਘਟਨਾ ਸਥਾਨ ਉਤੇ ਪਹੁੰਚੇ। ਜਿੱਥੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਜੂਸ ਵਾਲਾ ਵਿਅਕਤੀ ਥੱਲੇ ਡਿੱਗਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਤੇਜ਼ ਰਫਤਾਰ ਸਕੋਰਪੀਓ ਕਾਰ ਨੇ ਜੂਸ ਵਾਲੀ ਰੇਹੜੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੋਤ ਹੋ ਗਈ ਅਤੇ ਇੱਕ ਨੂੰ ਜ਼ ਖ ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.