ਵਿਦੇਸ਼ ਜਾਣ ਵਾਲਿਆਂ ਲਈ ਮਾੜੀ ਖਬਰ, 31 ਤਰੀਕ ਤੱਕ ਲੱਗੀ ਪਾਬੰਦੀ

ਕੇਂਦਰ ਸਰਕਾਰ ਵਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਜਿਸ ਅਧੀਨ ਅੰਤਰਰਾਸ਼ਟਰੀ ਉਡਾਣਾਂ ਤੇ ਲਗਾਈ ਗਈ ਪਾਬੰਦੀ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਹੈ। ਇਹ ਮਿਆਦ 31 ਜਨਵਰੀ 2022 ਤਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਉਡਾਣਾਂ 15 ਦਸੰਬਰ 2021 ਤੋਂ ਸ਼ੁਰੂ ਹੋਣੀਆਂ ਸਨ ਅਤੇ ਲੋਕ ਬੜੀ ਬੇਸਬਰੀ ਨਾਲ 15 ਦਸੰਬਰ ਦੀ ਉਡੀਕ ਕਰ ਰਹੇ ਸਨ ਪਰ ਹੁਣ ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ (ਡੀ ਜੀ ਸੀ ਏ) ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਵੱਲੋਂ ਕੌਮਾਂਤਰੀ ਵਪਾਰਕ ਯਾਤਰੀ ਉਡਾਣਾਂ ਤੇ ਲਗਾਈ ਗਈ ਪਾਬੰਦੀ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਹੈ।

ਇਹ ਉਡਾਣਾਂ ਪਹਿਲੇ ਹੁਕਮਾਂ ਮੁਤਾਬਕ 15 ਦਸੰਬਰ ਤੋਂ ਸ਼ੁਰੂ ਨਹੀਂ ਹੋਣਗੀਆਂ, ਸਗੋਂ ਇਹ ਪਾਬੰਦੀ 31 ਜਨਵਰੀ 2022 ਤਕ ਜਾਰੀ ਰਹੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੰਤਰਰਾਸ਼ਟਰੀ ਆਲ- ਕਾਰਗੋ ਅਪਰੇਸ਼ਨ ਅਤੇ ਰੈਗੂਲੇਟਰ ਵੱਲੋਂ ਸਪੈਸ਼ਲ ਉਡਾਣਾਂ ਨੂੰ ਇਸ ਪਾਬੰਦੀ ਤੋਂ ਛੋਟ ਹੋਵੇਗੀ। ਭਾਵੇਂ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਤੇ ਮਾਰਚ ਮਹੀਨੇ ਤੋਂ ਪਾਬੰਦੀ ਲੱਗੀ ਹੋਈ ਹੈ ਪਰ ਕੁਝ ਮੁਲਕ ਅਜਿਹੇ ਹਨ, ਜਿਨ੍ਹਾਂ ਵਾਸਤੇ ਭਾਰਤ ਵੱਲੋਂ ਉਡਾਣਾਂ ਤੇ ਪਾਬੰਦੀ ਨਹੀਂ ਹੈ। ਇਨ੍ਹਾਂ ਮੁਲਕਾਂ ਦੀ ਗਿਣਤੀ 32 ਦੱਸੀ ਜਾਂਦੀ ਹੈ।

ਜਿਨ੍ਹਾਂ ਵਿੱਚ ਅਮਰੀਕਾ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਕੀਨੀਆ, ਭੂਟਾਨ ਅਤੇ ਫਰਾਂਸ ਆਦਿ ਮੁਲਕ ਹਨ। ਕਰੋਨਾ ਤੋਂ ਬਾਅਦ ਫੈਲ ਰਹੇ ਇਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਲਈ ਸਰਕਾਰ ਨੇ ਸਮਾਂ ਰਹਿੰਦੇ ਹੀ ਇਹ ਫ਼ੈਸਲਾ ਲਿਆ ਹੈ, ਕਿਉਂਕਿ ਬੀਤੇ ਸਮੇਂ ਦੌਰਾਨ ਕੋਰੋਨਾ ਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ।

Leave a Reply

Your email address will not be published. Required fields are marked *