ਫ਼ਿਲਮੀ ਅੰਦਾਜ ਚ ਲੁਟੇਰੇ ਲੈ ਗਏ 10 ਲੱਖ, ਡਰਾਇਵਰ ਦੀ ਮਾਲਕ ਨੂੰ ਬਚਾਉਣ ਦੀ ਨਾ ਪਈ ਹਿੰਮਤ

ਲੁਧਿਆਣਾ ਤੋਂ ਚੋਰੀ ਦੀ ਬਹੁਤ ਹੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਕੁਝ ਲੁਟੇਰਿਆਂ ਵੱਲੋਂ ਫਿਲਮੀ ਅੰਦਾਜ਼ ਵਿਚ ਲੁੱਟ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 6 ਵਿਅਕਤੀ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਵੱਲੋਂ ਫੈਕਟਰੀ ਦੇ ਮਾਲਕ ਨੂੰ ਬੇਹੋਸ਼ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਰੁਪਏ ਅਤੇ ਫੋਨ ਖੋਹ ਲਏ ਗਏ । ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਦੋ ਸ਼ੀ ਆਂ ਦੀ ਭਾਲ ਕੀਤੀ ਜਾ ਰਹੀ ਹੈ।

ਸ਼ਿਵਹੌਜਰੀ ਫੈਕਟਰੀ ਦੇ ਮਾਲਕ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਡਰਾਈਵਰ ਨਾਲ ਕਾਰ ਵਿਚ ਸਵਾਰ ਹੋ ਕੇ ਫੈਕਟਰੀ ਪਹੁੰਚੇ। ਉਹ 8.28 ਵਜੇ ਗੱਡੀ ਤੋਂ ਬਾਹਰ ਨਿਕਲੇ। ਉਨ੍ਹਾਂ ਕੋਲ ਇਕ ਬੈਗ ਸੀ। ਜਦੋਂ ਉਹ ਦਸ ਕਦਮ ਅਗੇ ਗਏ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਬੇਹੋਸ਼ ਹੋ ਗਏ। ਬੇਹੋਸ਼ ਹੋਣ ਤੋਂ ਬਾਅਦ ਕੁਝ ਵਿਅਕਤੀ 2 ਮੋਟਰਸਾਈਕਲਾ ਤੇ ਸਵਾਰ ਹੋ ਕੇ ਉਨਾ ਕੋਲ ਆਏ। ਜੋ ਉਨ੍ਹਾਂ ਕੋਲੋਂ ਬੈਗ ਖੋਹ ਕੇ ਲੈ ਗਏ। ਜਿਸ ਵਿੱਚ ਸਾਢੇ 9 ਲੱਖ ਦੇ ਕਰੀਬ ਰੁਪਏ ਸਨ

ਅਤੇ ਉਨ੍ਹਾਂ ਦੇ 2 ਮੋਬਾਇਲ ਫੋਨ ਜੋ 2 ਲੱਖ ਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ 8:30 ਵਜੇ ਵਾਪਰੀ ਅਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ। ਜਿਸ ਵਿਚ 6 ਲੁਟੇਰੇ ਦਿਖਾਈ ਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਮਹਿਲਾਂ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਸ਼ਿਵ ਹੌਜ਼ਰੀ ਫੈਕਟਰੀ ਲੁਧਿਆਣਾ ਵਿੱਚ ਚੋਰੀ ਦੀ ਹੋਈ ਵਾਰਦਾਤ ਦੀ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰੀ ਕਰਨ ਆਏ ਲੁਟੇਰੇ 2 ਮੋਟਰਸਾਇਕਲਾਂ ਉੱਤੇ ਸਵਾਰ ਸਨ। ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ ਸੀ.ਸੀ.ਟੀ.ਵੀ ਫੁਟੇਜ ਅਤੇ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਚੋਰ ਨੂੰ ਜਲਦੀ ਫੜਿਆ ਜਾ ਸਕੇ। ਹੋਰ ਜਾਣਕਰੀ ਲਈ ਹੇਠਾਂ ਦੇਖ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *