ਚੂੜੇ ਵਾਲੀ ਦੀਆਂ ਕਰਤੂਤਾਂ ਤੋਂ ਦੁਖੀ ਹੋਇਆ ਸਾਰਾ ਪਰਿਵਾਰ, ਦੇਖੋ ਕਿਹੜੇ ਮਾੜੇ ਕੰਮ ਕਰਕੇ ਦੁਖੀ ਕੀਤੇ ਲੋਕ

ਕਈ ਲੋਕ ਤਾਂ ਪੈਸੇ ਕਮਾਉਣ ਲਈ ਘਟੀਆ ਤੋਂ ਘਟੀਆ ਹਰਕਤਾਂ ਤੇ ਉਤਰ ਆਉਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਇਨ੍ਹਾਂ ਹਰਕਤਾਂ ਕਾਰਨ ਉਨ੍ਹਾਂ ਦੀ ਬੇ ਇੱ ਜ਼ ਤੀ ਹੋਵੇਗੀ, ਉਨ੍ਹਾਂ ਨੂੰ ਜੇ ਲ੍ਹ ਵੀ ਜਾਣਾ ਪੈ ਸਕਦਾ ਹੈ ਪਰ ਪੈਸੇ ਦੀ ਚਕਾਚੌਂਧ ਉਨ੍ਹਾਂ ਨੂੰ ਇਹ ਸੋਚਣ ਹੀ ਨਹੀਂ ਦਿੰਦੀ। ਉਨ੍ਹਾਂ ਨੂੰ ਤਾਂ ਸਿਰਫ਼ ਨੋਟਾਂ ਦੀ ਚਮਕ ਹੀ ਨਜ਼ਰ ਆਉਂਦੀ ਹੈ। ਖਡੂਰ ਸਾਹਿਬ ਤੋਂ ਪੁਲਿਸ ਨੇ 2 ਮਰਦਾਂ ਅਤੇ ਇਕ ਔਰਤ ਨੂੰ ਕਾਬੂ ਕੀਤਾ ਹੈ। ਬਲਜੀਤ ਸਿੰਘ ਚੂਚਾ ਅਤੇ ਉਸ ਦੀ ਪਤਨੀ ਤਲਵਿੰਦਰ ਕੌਰ ਪਿੰਡ ਖੁਆਸਪੁਰ ਦੇ ਰਹਿਣ ਵਾਲੇ ਹਨ।

ਜਦਕਿ ਇਨ੍ਹਾਂ ਦਾ ਸਾਥੀ ਬਲਜਿੰਦਰ ਸਿੰਘ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ। ਇਨ੍ਹਾਂ ਕਰਤੂਤਾਂ ਪਿੱਛੇ ਬਲਜਿੰਦਰ ਸਿੰਘ ਦਾ ਹੀ ਦਿਮਾਗ ਚੱਲਦਾ ਸੀ। ਬਲਜੀਤ ਸਿੰਘ ਚੂਚਾ ਅਤੇ ਉਸ ਦੀ ਪਤਨੀ ਤਲਵਿੰਦਰ ਕੌਰ ਘਟਨਾ ਨੂੰ ਅੰਜਾਮ ਦਿੰਦੇ ਸਨ। ਜਦੋਂ ਕੋਈ ਵਿਅਕਤੀ ਏ ਟੀ ਐਮ ਅਤੇ ਬੈਂਕ ਤੋਂ ਨਕਦੀ ਲੈ ਕੇ ਨਿਕਲਦਾ ਸੀ ਜਾਂ ਸੁਨਿਆਰੇ ਦੀ ਦੁਕਾਨ ਤੋਂ ਕੋਈ ਮਹਿੰਗੀ ਚੀਜ਼ ਖ਼ਰੀਦ ਕੇ ਨਿਕਲਦਾ ਸੀ ਤਾਂ ਬਲਜਿੰਦਰ ਸਿੰਘ ਦੁਆਰਾ ਬਲਜੀਤ ਸਿੰਘ ਚੂਚਾ ਅਤੇ ਉਸ ਦੀ ਪਤਨੀ ਤਲਵਿੰਦਰ ਕੌਰ ਨੂੰ ਇਸ ਦੀ ਇਤਲਾਹ ਦਿੱਤੀ ਜਾਂਦੀ ਸੀ।

ਤਲਵਿੰਦਰ ਕੌਰ ਆਪਣੇ ਪਤੀ ਸਮੇਤ ਰਹਿੰਦੀ ਸੀ। ਉਹ ਲਾਲ ਚੂੜਾ ਪਾ ਕੇ ਰੱਖਦੀ ਸੀ। ਜਦੋਂ ਉਨ੍ਹਾਂ ਨੂੰ ਬਲਜਿੰਦਰ ਸਿੰਘ ਮਾਮਲੇ ਦੀ ਇਤਲਾਹ ਦਿੰਦਾ ਸੀ ਤਾਂ ਬਲਜਿੰਦਰ ਸਿੰਘ ਦੁਆਰਾ ਦੱਸੇ ਬੰਦਿਆਂ ਦੇ ਮਗਰ ਬਲਜੀਤ ਸਿੰਘ ਆਪਣਾ ਮੋਟਰਸਾਈਕਲ ਲਗਾ ਲੈਂਦਾ ਸੀ। ਤਲਵਿੰਦਰ ਕੌਰ ਇਨ੍ਹਾਂ ਤੋਂ ਨਕਦੀ ਜਾਂ ਸੋਨਾ ਆਦਿ ਝਪਟ ਲੈਂਦੀ ਸੀ। ਇਨ੍ਹਾਂ ਦੀਆਂ ਕਰਤੂਤਾਂ ਨੇ ਇਲਾਕਾ ਵਾਸੀਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ।

12 ਅਕਤੂਬਰ ਨੂੰ ਵੈਰੋਵਾਲ ਦੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਅਜਿਹੇ ਹੀ ਮਾਮਲੇ ਦੀ ਇਤਲਾਹ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਲਿਆ ਹੈ। ਬਲਜੀਤ ਸਿੰਘ ਅਤੇ ਤਲਵਿੰਦਰ ਕੌਰ ਨੂੰ ਡੰਡਿਆਂ ਵਾਲਾ ਪੁਲ ਖੁਆਸਪੁਰਾ ਤੋਂ ਕਾਬੂ ਕੀਤਾ ਹੈ। ਬਲਜਿੰਦਰ ਸਿੰਘ ਲੰਮਿਆਂ ਦੀ ਪੱਤੀ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ। ਬਲਜਿੰਦਰ ਸਿੰਘ ਹੀ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਦਾ ਪ੍ਰਬੰਧ ਕਰਦਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *