ਨੌਕਰੀ ਮੰਗਦੇ ਮੁੰਡੇ ਕੁੜੀਆਂ ਤੇ ਜਾਨਵਰਾਂ ਵਾਂਗ ਡੰਡਾ ਵਰਾਉਣ ਵਾਲੇ ਡੀਐੱਸਪੀ ਨਾਲ ਦੇਖੋ ਕੀ ਹੋਇਆ

ਮਾਨਸਾ ਵਿਖੇ ਅਧਿਆਪਕਾਂ ਉੱਤੇ ਕੀਤਾ ਗਿਆ ਲਾਠੀਚਾਰਜ ਪੰਜਾਬ ਪੁਲਿਸ ਦੇ ਡੀ ਐੱਸ ਪੀ ਨੂੰ ਮਹਿੰਗਾ ਪੈਂਦਾ ਜਾਪਦਾ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਸਿਰਫ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਇਕ ਹਫ਼ਤੇ ਦੇ ਅੰਦਰ ਅੰਦਰ ਇਸ ਮਾਮਲੇ ਦੀ ਰਿਪੋਰਟ ਸਰਕਾਰ ਨੂੰ ਸੌਂਪਣੀ ਹੋਵੇਗੀ। ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਤੇ ਡੀ ਐੱਸ ਪੀ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਲਾ ਠੀ ਚਾ ਰ ਜ ਕੀਤਾ ਗਿਆ।

ਅਜੋਕਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ। ਇਥੇ ਸਕਿੰਟਾਂ ਵਿਚ ਹੀ ਕੋਈ ਵੀਡੀਓ ਜਾਂ ਫੋਟੋ ਵਾਇਰਲ ਹੋ ਜਾਂਦੀ ਹੈ। ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਜਿਸ ਦੀ ਬਹੁਗਿਣਤੀ ਲੋਕਾਂ ਵੱਲੋਂ ਨਿਖੇਧੀ ਕੀਤੀ ਗਈ। ਜਨਤਾ ਦੇ ਰੁਖ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਸ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਵੱਖ ਵੱਖ ਰਾਜਨੀਤਕ ਪਾਰਟੀਆਂ ਤਾਂ ਇਸ ਮਾਮਲੇ ਨਾਲ ਜੁੜੇ ਡੀ ਐੱਸ ਪੀ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੀਆਂ ਸਨ ਪਰ ਸਰਕਾਰ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਸਿਰਫ ਅਧਿਆਪਕ ਹੀ ਨਹੀਂ, ਹੋਰ ਵੀ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁਜ਼ਾਹਰੇ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸਾਂ ਵਿੱਚ ਬੈਠੇ ਅਧਿਆਪਕਾਂ ਤੇ ਵੀ ਪੰਜਾਬ ਪੁਲਿਸ ਦੁਆਰਾ ਧੱਕਾ ਕੀਤਾ ਗਿਆ।

ਹਾਲਾਂਕਿ ਜਿਸ ਵਿਅਕਤੀ ਨੂੰ ਕਾਬੂ ਕਰਕੇ ਬੱਸ ਵਿੱਚ ਬਿਠਾ ਲਿਆ ਗਿਆ ਹੈ, ਉਸ ਨਾਲ ਧੱਕਾ ਕਰਨ ਦੀ ਕੋਈ ਤੁਕ ਨਹੀਂ ਬਣਦੀ। ਮੈਜਿਸਟਰੇਟੀ ਜਾਂਚ ਦੀ ਰਿਪੋਰਟ ਕੀ ਕਹਿੰਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਉਪਰੋਕਤ ਡੀ ਐਸ ਪੀ ਮੁੱਖ ਮੰਤਰੀ ਦੇ ਸੁ ਰੱ ਖਿ ਆ ਅਮਲੇ ਵਿੱਚ ਤਾਇਨਾਤ ਹੈ। ਇਸ ਡੀ ਐੱਸ ਪੀ ਦੀ ਇਸ ਕਾਰਵਾਈ ਤੇ ਵੱਖ ਵੱਖ ਪਾਰਟੀਆਂ ਉਂਗਲਾਂ ਉਠਾ ਰਹੀਆਂ ਹਨ।

Leave a Reply

Your email address will not be published.