ਪਤੀ ਨਹੀਂ ਚੁੱਕ ਰਿਹਾ ਸੀ ਪਤਨੀ ਦਾ ਫੋਨ, ਗੁਆਂਢੀ ਨੇ ਖੇਤ ਚ ਜਾ ਕੇ ਦੇਖਿਆ ਤਾਂ ਉੱਡ ਗਏ ਹੋਸ਼

ਬੰਗਾ ਤੋਂ ਇਕ ਵਿਅਕਤੀ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨਾਮਕ ਵਿਅਕਤੀ ਆਪਣੀ ਮੋਟਰ ਉਤੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀ। ਦੇਰ ਸਮੇਂ ਤੱਕ ਜਦੋਂ ਉਹ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਵੱਲੋਂ ਉਸ ਨੂੰ ਮੋਟਰ ਤੇ ਜਾ ਕੇ ਦੇਖਿਆ ਗਿਆ। ਜਿੱਥੇ ਉਸ ਦੀ ਮ੍ਰਿਤਕ ਦੇਹ ਪਈ ਸੀ। ਜਿਸ ਦੇ ਹੱਥ ਬੰਨ੍ਹੇ ਹੋਏ ਸੀ ਅਤੇ ਗਲ ਵਿਚ ਰੱਸੀ ਪਾਈ ਹੋਈ ਸੀ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਸੰਦੀਪ ਸਿੰਘ ਪੁੱਤਰ ਬਿਸ਼ਨ ਸਿੰਘ ਜਿਸ ਦੀ ਰਾਤ ਸਮੇਂ ਕਿਸੇ ਵੱਲੋਂ ਸੱ ਟਾਂ ਮਾਰ ਕੇ ਜਾਨ ਲੈ ਲਈ ਗਈ। ਉਨ੍ਹਾਂ ਨੂੰ 9 ਵਜੇ ਦੇ ਕਰੀਬ ਇਸ ਸੰਬੰਧੀ ਸੂਚਨਾ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਸੰਦੀਪ ਦੇਰ ਰਾਤ ਤੱਕ ਘਰ ਨਾ ਆਇਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ। ਇੱਕ ਵਾਰ ਫੋਨ ਉੱਤੇ ਗੱਲ ਹੋਣ ਤੋਂ ਬਾਅਦ ਉਸ ਨਾਲ ਕੋਈ ਵੀ ਗੱਲ ਨਹੀਂ ਹੋਈ। ਜਿਸ ਤੋਂ ਬਾਅਦ ਸੰਦੀਪ ਦਾ ਫ਼ੋਨ ਵੀ ਬੰਦ ਆਉਣ ਲੱਗਾ।

ਉਸ ਦੀ ਪਤਨੀ ਨੇ ਇਸ ਬਾਰੇ ਇੱਕ ਗੁਆਂਢੀ ਨੂੰ ਦੱਸਿਆ। ਜਦੋਂ ਗੁਆਂਢੀ ਵੱਲੋਂ ਸੰਦੀਪ ਦੀ ਭਾਲ ਕੀਤੀ ਗਈ ਤਾਂ ਸੰਦੀਪ ਨੂੰ ਉਸ ਦੀ ਹੀ ਮੋਟਰ ਦੇ ਕਮਰੇ ਵਿੱਚ ਅਜਿਹੀ ਹਾਲਤ ਵਿੱਚ ਪਾਇਆ ਗਿਆ। ਸੰਦੀਪ ਦੇ ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭਣੋਈਏ ਨੇ ਫੋਨ ਰਾਹੀਂ ਇਸ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਸੰਦੀਪ ਦੀਆਂ ਬਾਹਾਂ ਬੰਨੀਆਂ ਹੋਈਆ ਸੀ।

ਜਿਸ ਕਰਕੇ ਉਨ੍ਹਾਂ ਨੂੰ ਸ਼ੱ ਕ ਹੈ ਕਿ ਕਿਸੇ ਵੱਲੋਂ ਉਸ ਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋ ਸ਼ੀ ਆਂ ਤੇ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਬਿਸ਼ਨ ਸਿੰਘ ਉਮਰ 40 ਸਾਲ ਵਾਸੀ ਦੁਸਾਂਝ ਖੁਰਦ ਜੋ ਕਿ ਆਪਣੀ ਮੋਟਰ ਤੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀ। ਦੇਰ ਰਾਤ ਤੱਕ ਜਦ ਘਰ ਨਾ ਆਇਆ

ਤਾਂ ਉਸ ਦੀ ਪਤਨੀ ਨੇ ਬਲਵੰਤ ਸਿੰਘ ਨਾਮਕ ਵਿਅਕਤੀ ਨੂੰ ਮੋਟਰ ਤੇ ਦੇਖਣ ਲਈ ਭੇਜਿਆ। ਜਿਥੇ ਸੰਦੀਪ ਸਿੰਘ ਨੇ ਗਰਿੱਲ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਮੋਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *