ਮੋਟਰਸਾਈਕਲ ਖੜਾ ਕਰਨ ਪਿੱਛੇ ਪਿਆ ਪੰਗਾ, ਮੁੰਡੇ ਨੇ ਸੁਨਿਆਰੇ ਨੂੰ ਖਿਡੌਣਾ ਦਿਖਾਕੇ ਉਡਾਏ ਹੋਸ਼

ਕਈ ਵਿਅਕਤੀ ਤਾਂ ਮਾਮੂਲੀ ਗੱਲ ਨੂੰ ਹੀ ਤੂਲ ਦੇ ਦਿੰਦੇ ਹਨ। ਮਾਮੂਲੀ ਗੱਲ ਪਿੱਛੇ ਬਹਿਸ ਇੱਥੋਂ ਤਕ ਵਧ ਜਾਂਦੀ ਹੈ ਕਿ ਇਕ ਦੂਜੇ ਦੀ ਜਾਨ ਲੈਣ ਦੀਆਂ ਧ ਮ ਕੀ ਆਂ ਦਿੱਤੀਆਂ ਜਾਂਦੀਆਂ ਹਨ। ਲੋਕ ਇਹ ਭੁੱਲ ਜਾਂਦੇ ਹਨ ਕਿ ਇਸ ਤਰ੍ਹਾਂ ਦੇ ਮਾਮਲੇ ਪਿਆਰ ਨਾਲ ਵੀ ਸੁਲਝਾਏ ਜਾ ਸਕਦੇ ਹਨ। ਜਲੰਧਰ ਦੇ ਗੜ੍ਹਾ ਰੋਡ ਵਿਖੇ ਦੁਕਾਨ ਅੱਗੇ ਮੋਟਰਸਾਈਕਲ ਖੜ੍ਹਾ ਕਰਨ ਪਿੱਛੇ 2 ਧਿਰਾਂ ਵਿਚ ਮਾਮਲਾ ਗਰਮਾਅ ਗਿਆ ਅਤੇ ਗੱਲ ਥਾਣੇ ਪਹੁੰਚ ਗਈ। ਇਕ ਧਿਰ ਨੇ ਦੂਸਰੀ ਤੇ ਰ ਵਾ ਲ ਵ ਰ ਤਾਣਨ ਦੀ ਗੱਲ ਆਖੀ ਹੈ।

ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਨੇ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਦੁਕਾਨ ਤੋਂ 4 ਦੁਕਾਨਾਂ ਅੱਗੇ ਨੀਰਜ ਚੌਹਾਨ ਦੀ ਸੁਨਿਆਰੇ ਦੀ ਦੁਕਾਨ ਹੈ। ਨੀਰਜ ਨੇ ਉਨ੍ਹਾਂ ਦੀ ਦੁਕਾਨ ਦੇ ਅੱਗੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਦਿੱਤਾ। ਜਦੋਂ ਉਨ੍ਹਾਂ ਦੇ ਬਜ਼ੁਰਗ ਪਿਤਾ ਨੇ ਨੀਰਜ ਨੂੰ ਰੋਕਿਆ ਤਾਂ ਉਹ ਉਨ੍ਹਾਂ ਦੇ ਪਿਤਾ ਦੇ ਗਲ ਪੈ ਗਿਆ। ਇਸ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪ ਅੰਦਰ ਸਫ਼ਾਈ ਕਰ ਰਿਹਾ ਸੀ। ਉਸ ਨੇ ਆ ਕੇ ਨੀਰਜ ਚੌਹਾਨ ਨੂੰ ਸਮਝਾਇਆ ਪਰ ਨੀਰਜ ਉਨ੍ਹਾਂ ਦੇ ਵੀ ਗਲ ਪੈ ਗਿਆ।

ਇੱਥੋਂ ਤੱਕ ਕਿ ਨੀਰਜ ਨੇ ਰ ਵਾ ਲ ਵ ਰ ਕੱਢ ਲਿਆ ਅਤੇ ਚਲਾ ਦੇਣ ਦੀ ਧ ਮ ਕੀ ਦਿੱਤੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਪਰ ਪੁਲੀਸ ਨੇ ਗੱਲ ਅਣਸੁਣੀ ਕਰ ਦਿੱਤੀ ਹੈ। ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਵਿਅਕਤੀ ਨੇ ਰਮਨ ਜਿਊਲਰਜ਼ ਦੇ ਮਾਲਕ ਨੀਰਜ ਚੌਹਾਨ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਨੀਰਜ ਚੌਹਾਨ ਨੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਇਹ ਸਾਮਾਨ ਜਮ੍ਹਾਂ ਕਿਉਂ ਨਹੀਂ ਕਰਵਾਇਆ?

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗੜ੍ਹਾ ਰੋਡ ਤੋਂ ਸੁਨੀਲ ਭਾਰਦਵਾਜ ਨੇ ਦ ਰ ਖਾ ਸ ਤ ਦਿੱਤੀ ਹੈ ਕਿ ਬਾਈਕ ਖੜ੍ਹੀ ਕਰਨ ਦੇ ਮਾਮਲੇ ਤੋਂ ਉਨ੍ਹਾਂ ਤੇ ਰ ਵਾ ਲ ਵ ਰ ਤਾਣੀ ਗਈ ਹੈ। ਉਨ੍ਹਾਂ ਵੱਲੋਂ ਸੀ ਸੀ ਟੀ ਵੀ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਜੋ ਰਿ ਵਾ ਲ ਵ ਰ ਬਰਾਮਦ ਹੋਈ ਹੈ, ਉਹ ਇੱਕ ਖਿਡਾਉਣਾ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.