ਸ਼ਿਮਲਾ ਘੁੰਮਣ ਚੱਲੀ ਸੀ ਕੁੜੀ, ਰਸਤੇ ਚ ਵਾਪਰਿਆ ਅਜਿਹਾ ਭਾਣਾ ਕਿ ਪਹੁੰਚ ਗਈ ਹਸਪਤਾਲ

ਸਿਆਣੇ ਕਹਿੰਦੇ ਪਰ ਪੁੱਟੇ ਦਾ ਭਰੋਸਾ ਨਹੀਂ। ਪਤਾ ਨਹੀਂ ਇਨਸਾਨ ਨਾਲ ਕਦੋਂ ਕੀ ਵਾਪਰ ਜਾਵੇ? ਇਨਸਾਨ ਵੱਡੀਆਂ ਵੱਡੀਆਂ ਸਕੀਮਾਂ ਘੜਦਾ ਹੈ। ਵੱਡੇ ਵੱਡੇ ਦਾਅਵੇ ਕਰਦਾ ਹੈ ਪਰ ਭਵਿੱਖ ਬਾਰੇ ਜਾਣਦਾ ਕੁਝ ਨਹੀਂ। ਅੰਮ੍ਰਿਤਸਰ ਤੋਂ ਸ਼ਿਮਲਾ ਜਾ ਰਹੇ ਇਕ ਪਰਿਵਾਰ ਨਾਲ ਜੋ ਵਾਪਰਿਆ, ਇਸ ਬਾਰੇ ਤਾਂ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਇਹ ਲੋਕ ਬੜੀ ਖ਼ੁਸ਼ੀ ਨਾਲ ਸ਼ਿਮਲਾ ਘੁੰਮਣ ਜਾ ਰਹੇ ਸੀ। ਆਲਟੋ ਗੱਡੀ ਵਿੱਚ ਤੇਜਿੰਦਰ, ਪਾਇਲ ਅਤੇ ਯੋਗੇਸ਼ ਸਮੇਤ 4 ਮੈਂਬਰ ਸਵਾਰ ਸਨ।

ਜਦੋਂ ਇਨ੍ਹਾਂ ਦੀ ਗੱਡੀ ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਪਹੁੰਚੀ ਤਾਂ ਕਿਸੇ ਹੋਰ ਵਾਹਨ ਨਾਲ ਬੜੀ ਜ਼ੋਰ ਨਾਲ ਟਕਰਾ ਗਈ। ਇਨ੍ਹਾਂ ਦੀ ਗੱਡੀ ਤੇਜ਼ ਹੋਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁ ਕ ਸਾ ਨੀ ਆਂ ਗਈਆਂ। ਭਾਵੇਂ ਦੋਵੇਂ ਗੱਡੀਆਂ ਦੇ ਸਵਾਰਾਂ ਦੇ ਸੱ ਟਾਂ ਲੱਗੀਆਂ ਹਨ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ। ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਕ ਲੜਕੇ ਦੀ ਬਾਂਹ ਟੁੱਟੀ ਹੈ। ਡਾਕਟਰ ਦੇ ਪੁੱਛਣ ਤੇ ਦੋਵੇਂ ਧਿਰਾਂ ਨੇ ਕੋਈ ਪੁਲਿਸ ਕਾਰਵਾਈ ਕਰਵਾਉਣ ਤੋਂ ਨਾਂਹ ਕਰ ਦਿੱਤੀ।

ਜਿਸ ਕਰਕੇ ਹਸਪਤਾਲ ਦੇ ਡਾਕਟਰਾਂ ਨੇ ਇਨ੍ਹਾਂ ਤੋਂ ਲਿਖਵਾ ਕੇ ਦਸਤਖਤ ਕਰਵਾ ਲਏ। ਦੋਵੇਂ ਗੱਡੀਆਂ ਦੇ ਸਵਾਰਾਂ ਦੇ ਮਨਾਂ ਨੂੰ ਇਸ ਗੱਲ ਦੀ ਹੀ ਤਸੱਲੀ ਹੈ ਕਿ ਕਿਸੇ ਜਾ ਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਹ ਲੋਕ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਘੁੰਮਣ ਨਿਕਲੇ ਸਨ ਪਰ ਸ਼ਿਮਲਾ ਜਾਣ ਦੀ ਬਜਾਏ ਹਸਪਤਾਲ ਪਹੁੰਚ ਗਏ। ਇਸ ਤੋਂ ਬਿਨਾਂ ਗੱਡੀ ਦਾ ਨੁਕਸਾਨ ਵੱਖ ਹੋਇਆ ਹੈ। ਕਿੰਨਾ ਚੰਗਾ ਹੋਵੇ ਜੇਕਰ ਗੱਡੀਆਂ ਦੀ ਰਫ਼ਤਾਰ ਸੀਮਤ ਰੱਖੀ ਜਾਵੇ ਤਾਂ ਕਿ ਹਾ ਦ ਸਿ ਆਂ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *